ਟੈਗ

ਅੱਸੂ ‘ਵਾ ਕਣਤਾਵੇ

ਮੁੜ ਮੁੜ ਚੁੰਮਦੀ ਜ਼ੁਲਫ਼

ਗੋਰੀ ਗਲ੍ਹ ਬਚਾਵੇ

———

ਛੇੜੇ ਅੱਸੂ ‘ਵਾ

ਗੋਰੀ ਮੁੜ ਮੁੜ ਗਲ੍ਹ ਨੂੰ

ਜ਼ੁਲਫੋਂ ਰਹੀ ਬਚਾ

ਦਰਬਾਰਾ ਸਿੰਘ ਖਰੌਡ

ਟੈਗ

ਹਾਇਬਨ

ਨਾਨੀ

ਬਚਪਨ ਵਿੱਚ ਇਕ ਦੋ ਵਾਰ ਹੀ ਨਾਨੀ ਦੇ ਦਰਸ਼ਨ ਹੋਏ ਸੀ। ਅਣਗਿਣਤ ਝੁਰੜੀਆਂ ਵਾਲਾ ਚਿਹਰਾ ਖੁਰਦਲੇ ਹੱਥਾਂ ਨਾਲ ਸਾਨੂੰ ਭੈਣ ਭਰਾਵਾਂ ਨੁੰ ਪਿਆਰ ਦਿੰਦੀ ਨੇ ਮਾਂ ਨੂੰ ਕਿਹਾ, ‘ਮਹਿੰਤੋ ਜਵਾਕਾਂ ਨੂੰ ਜ਼ਰੂਰ ਪੜ੍ਹਾ ਦੇਵੀਂ ਆਪੇ ਕਿਤੇ ਕੰਮ ਧੰਦੇ ਲੱਗ ਜਾਣਗੇ’. ਚੰਗਾ ਬੀਬੀ ਹੁਣ ਬਸ ਕਰ ਤੂੰ ਕਿਹੜਾ ਕਿਤੇ ਜਾਣਾ ਹੈ।

ਅੰਮੜੀ ਦੀ ਅੱਖ ਨਮ . . .
ਪਪੂਲਰ ਦੀ ਟੀਸੀ ਤੋਂ ਡਿੱਗਾ
ਜ਼ਰਦ ਪੱਤਾ

ਪੱਚੀ ਸਾਲਾਂ ਬਾਅਦ ਅੱਜ ਦਰੀਆਂ ਖੇਸ ਕੱਢਦਿਆਂ ਛੋਟੀ ਭੈਣ ਦੇ ਹੱਥੀਂ ਇਕ ਬਹੁਤ ਪੁਰਾਣੀ ਅਖ਼ਬਾਰ ਲੱਗੀ। ਤਹਿਆਂ ਖੋਲ੍ਹੀ ਬਾਹਰ ਮੰਜੀਆਂ ਕੋਲ਼ ਆਕੇ ਬੋਲੀ ਮੰਮੀ ਨਾਨੀ ਦੀ ਪੁਰਾਣੀ ਫੋਟੋ, ਮਾਂ ਹੱਥਾਂ ‘ਚ ਫੜਦੀ ਬੋਲੀ ਉਹ ਹੀ ਮੁਸਕਾਨ, ਉਹੀ ਅੱਖਾਂ, ਉਹੀ ਨੱਕ, ਉਹੀ ਬੁੱਲ੍ਹ…. ਤੇ ਮਾਂ ਦੀਆਂ ਅੱਖਾਂ ਵਿੱਚ ਨਮੀ ਆ ਗਈ।

ਸਭ ਵੇਖਣ ਲੱਗੇ
ਤਹਿਆਂ ਦੀ ਪਰਤ ਅੰਦਰ –
ਪੁੰਨਿਆ ਦਾ ਚੰਨ

ਗੁਰਵਿੰਦਰ ਸਿੰਘ ਸਿਧੂ

ਸੁਹਾਗ ਗੀਤ

ਟੈਗ

ਲੇਡੀਜ਼ ਸੰਗੀਤ-

ਇਕੱਲਿਆਂ ਹੀ ਗਾਵੇ ਦਾਦੀ

ਸੁਹਾਗ ਗੀਤ

اک سینریؤ:
لیڈیز سنگیت-
اکلیاں ہی گاوے دادی
سہاگ گیت

ਗੁਰਮੀਤ ਸਿੰਘ ਸੰਧੂ 

ਗੁਲਾਬ

ਟੈਗ

ਲਿਪਟੀ ਵੇਲ ਲਾਹਾਂ-

ਵਲੂੰਧਰੇ ਹੱਥ ਨੇ ਕੀਤਾ

ਹੋਰ ਸੂਹਾ ਗੁਲਾਬ

اج دا ہائکو:
لپٹی ویل لاہاں-
ولوندھرے ہتھ نے کیتا
ہور سوہا گلاب

ਗੁਰਮੀਤ ਸਿੰਘ ਸੰਧੂ 

Follow

Get every new post delivered to your Inbox.

Join 27 other followers