About

ਹਾਇਕੂ: ਹਾਇਕੂ ਕਵਿਤਾ ਜਪਾਨੀ ਬੋਲੀ ਵਿਚ ਕਈ ਸੌ ਸਾਲਾਂ ਤੋਂ ਲਿਖੀ ਜਾ ਰਹੀ ਹੈ। ਇਹ ਬਹੁਤ ਹੀ ਸੰਖੇਪ ਅਤੇ ਸਰਲ ਬੋਲੀ ਵਿਚ ਲਿਖੀ ਪਰ ਬੜੀ ਸਮਰੱਥਾ ਵਾਲ਼ੀ ਸਿਨਫ਼ (genre) ਹੈ। ਹਾਇਕੂ ਬਾਰੇ ਕੁਝ ਮੁਢਲੀ ਜਾਣਕਾਰੀ ਲੇਖ ‘ਹਾਇਕੂ ਕੀ ਹੈ’ ਵਿਚ ਦਿੱਤੀ ਗਈ ਹੈ।

ਹਾਇਗਾ: ਹਾਇਕੂ ਨਾਲ ਹੀ ਜੁੜਦਾ ਇਕ ਹੋਰ ਸਾਹਿਤਕ ਰੂਪ ਹੈ ਜਿਸ ਨੂੰ ਹਾਇਗਾ ਕਿਹਾ ਜਾਂਦਾ ਹੈ। ਜਾਪਾਨੀ ਸ਼ਬਦ ਹਾਇਗਾ ਦੇ ਅਰਥ ਹਨ ‘ਚਿਤਰ ਕਵਿਤਾ’ (ਚਿਤਰ+ਹਾਇਕੂ)। ਹਾਇਗਾ ਬਾਰੇ ਜਾਣਕਾਰੀ ਲੇਖ “ਹਾਇਗਾ ਕੀ ਹੈ?” ਵਿਚ ਦਿੱਤੀ ਗਈ ਹੈ।

ਹਾਇਬਨ: ਜਾਪਾਨੀ ਭਾਸ਼ਾ ਦੇ ਸ਼ਬਦ ਹਾਇਬਨ ਦੇ ਅਰਥ ਹਨ ‘ਵਾਰਤਕ ਕਵਿਤਾ’ (ਵਾਰਤਕ+ਹਾਇਕੂ)। ਇਸ ਸਿਨਫ਼ ਬਾਰੇ ਮੁਢਲੀ ਜਾਣਕਾਰੀ ਲੇਖ ‘ਹਾਇਬਨ ਕੀ ਹੈ ?’ ਵਿਚ ਦਿੱਤੀ ਗਈ ਹੈ। ਆਸ ਹੈ ਪੰਜਾਬੀ ਪਾਠਕ ਇਸ ਨੂੰ ਕਬੂਲ ਕਰਨਗੇ।

ਤਾਨਕਾ: ਜਪਾਨੀ ਭਾਸ਼ਾ ਦੀ ਇੱਕ ੧੩੦੦ ਸਾਲ ਪੁਰਾਣੀ ਸਿਨਫ਼ ਹੈ ਜੋ ਹਾਇਕੂ ਨਾਲੋਂ ਵੀ ਪਹਿਲਾਂ ਜਪਾਨੀ ਸੱਭਿਆਚਾਰ ਦੇ ਵੱਖ ਵੱਖ ਪਹਿਲੂਆਂ ਨੂੰ ਰੂਪਮਾਨ ਕਰਦੀ ਹੈ। ਹਾਇਕੂ ਵਾਂਗ ਹੀ ਇਸਨੂੰ ਹੋਰਨਾਂ ਭਾਸ਼ਾਵਾਂ ਵੱਲੋਂ ਅਪਣਾਇਆ ਗਿਆ ਹੈ। ਤਾਨਕਾ ਕਵਿਤਾਵਾਂ ਦਾ ਵਿਸ਼ਾ ਪਿਆਰ, ਮੌਸਮ, ਵਿਛੋੜਾ ਆਦਿ ਹੋ ਸਕਦਾ ਹੈ। ਤਾਨਕਾ ਖਿਆਲ ਅਤੇ ਭਾਵ ਪੱਖੋਂ ਹਾਇਕੂ ਵਾਂਗ ਹੀ ਮੌਸਮ ਅਤੇ ਕੁਦਰਤ ਨੂੰ ਹੀ ਪ੍ਰਗਟਾ ਦਾ ਮਾਧਿਅਮ ਮੰਨਦਾ ਹੈ, ਪਰ ਹਮੇਸ਼ਾ ਨਹੀਂ। ਹੋਰ ਜਾਣਕਾਰੀ ਲੇਖ ‘ਤਾਨਕਾ ਕੀ ਹੈ’ ਵਿਚ ਦਿੱਤੀ ਗਈ ਹੈ।

‘ਹਾਇਕੂਪੰਜਾਬੀ’ ਬਲਾਗ ਨੇ 11 ਅਗਸਤ 2008 ਨੂੰ ਇਕ ਸਾਲ ਪੂਰਾ ਕਰ ਲਿਆ ਅਤੇ ਇਸ ਸਮੇ ਵਿਚ ਕੁੱਲ 9012 ਦਫਾ ਪਾਠਕਾਂ ਨੇ ਬਲਾਗ ‘ਤੇ ਦ੍ਰਿਸ਼ਟੀ-ਚਰਨ ਪਾਏ। ਬਲਾਗ ਦੇ ਦੂਜੇ ਸਾਲ ਵਿਚ ਹਾਇਕੂ ਨਾਲ਼ ਹੀ ਜੁੜੀ ਇਕ ਹੋਰ ਸਿਨਫ਼ ਨੂੰ ਵੀ ਅਰੰਭ ਕੀਤਾ ਜਾ ਰਿਹਾ ਹੈ।

11 ਅਗਸਤ 2009 ਨੂੰ ਹਾਇਕੂ ਪੰਜਾਬੀ ਬਲਾਗ ਨੇ ਦੋ ਸਾਲ ਪੂਰੇ ਕਰ ਲਏ ਅਤੇ ਇਸ ਸਾਲ ਦੌਰਾਨ 51604 ਵਾਰ ਬਲਾਗ ਦਰਸ਼ਕਾਂ ਨੇ ਕਲਿੱਕ ਕੀਤਾ।

11 ਅਗਸਤ 2010 ਨੂੰ ਹਾਇਕੂ ਪੰਜਾਬੀ ਬਲਾਗ ਨੇ ਤਿੰਨ ਸਾਲ ਪੂਰੇ ਕਰ ਲਏ ਅਤੇ ਇਸ ਸਾਲ ਦੌਰਾਨ 88719 ਵਾਰ ਬਲਾਗ ਦਰਸ਼ਕਾਂ ਨੇ ਕਲਿੱਕ ਕੀਤਾ। ਇਸ ਵੇਲੇ ਕੁੱਲ ਗਿਣਤੀ 149335 ਹੈ।

ਜੇ ਤੁਸੀ ਹਾਇਕੂ, ਹਾਇਗਾ ਜਾਂ ਹਾਇਬਨ ਲਿਖਦੇ ਹੋ ਤਾਂ ਇਸ ਬਲਾਗ ਵਿਚ ਛਪਣ ਲਈ ਭੇਜ ਸਕਦੇ ਹੋ। ਤੁਹਾਡੇ ਵਿਚਾਰਾਂ ਦੀ ਉਡੀਕ ਹੈ ਜੋ ਤੁਸੀ ਹਰ ਇੰਦਰਾਜ (entry) ਦੇ ਅਖੀਰ ਵਿਚ ਦਿੱਤੇ ਬਟਨ comments ਨੂੰ ਕਲਿਕ ਕਰਕੇ ਲਿਖ ਸਕਦੇ ਹੋ ਜਾਂ ਹੇਠ ਲਿਖੇ ਪਤੇ ਉੱਤੇ ਈਮੇਲ ਕਰ ਸਕਦੇ ਹੋ।

sathitiwana@gmail.com

ਧੰਨਵਾਦ ਸਹਿਤ

ਅਮਰਜੀਤ ਸਾਥੀ

ਗੁਰਮੀਤ ਸੰਧੂ

ਗੁਰਪ੍ਰੀਤ

ਜਸਵਿੰਦਰ ਸਿੰਘ

34 thoughts on “About”

 1. I learned about Haiku (Japanese) poetry in school and gave a thought to Haiku poetry in Punjab and tried to pen down few poems.

 2. ਬਲਜੀਤ ਜੀ
  ਇਹ ਜਾਣਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਪੰਜਾਬੀ ਵਿਚ ਹਾਇਕੂ ਲਿਖਦੇ ਰਹੇ ਹੋ। ਤੁਸੀਂ ਅਪਣੇ ਹਾਇਕੂ ਈਮੇਲ ਰਾਹੀਂ ਮੈਨੂੰ ਭੇਜ ਸਕਦੇ ਹੋ ਮੈ ਛਾਪਣ ਦੀ ਕੋਸਿ਼ਸ਼ ਕਰਾਂਗਾ।
  ਧੰਨਵਾਦ
  ਸਾਥੀ

 3. It is a wonderful step into Brave New World of Blog space. This new component of internet appears to be living up to great expectations. It shall certainly allow naive users like me to indulge in the luxury of having a website of a kind.

  The less known genre of literature of Japanese origin shall receive proper exposure. More so, Punjabi language shall also have a new medium for conversation, new channel to express through.
  It definitely is a welcome gesture and an encouraging effort in the fascinating realm of new world.
  Keep it up.

 4. ਧੰਨਵਾਦ ਚੀਮਾ ਸਾਹਿਬ। ਤੁਹਾਡੇ ਜਿਹੇ ਸੁਹਿਰਦ ਮਿਤਰਾਂ ਦਾ ਹੁੰਘਾਰਾ ਅਤੇ ਅਸ਼ੀਰਵਾਦ ਮਿਲਦਾ ਰਿਹਾ ਤਾਂ ਮੈ ਇਸ ਸਿਨਫ ਵਿਚ ਲਿਖਣ ਅਤੇ ਇਸ ਨੂੰ ਪੰਜਾਬੀ ਸਾਹਿਤ ਵਿਚ ਹਰਮਨ ਪਿਆਰੀ ਕਰਨ ਦਾ ਯਤਨ ਜਾਰੀ ਰੱਖਾਂਗਾ।
  ਸਾਥੀ

 5. Sathi ji,
  Sat Siri Akal
  it is wonderfull work you have done, great efort.
  Baltej Pannu

 6. ਧੰਨਵਾਦ ਬਲਤੇਜ ਜੀ
  ਤੁਹਾਡੇ ਨਗਾਰੇ ਦੀ ਗੂੰਜ ਅਜੇ ਤੱਕ ਸੁਣਦੀ ਹੈ ਟਰਾਂਟੋ ਵਿਚ। ਪੜ੍ਹਦੇ ਰਹਿਣਾ ਮੈ ਹਰ ਰੋਜ਼ ਸੁਨੇਹਾ ਘੱਲਦਾ ਰਹਾਂਗਾ।
  ਸਾਥੀ

 7. Read the haikus. It is great experience reading them, yours as well as the ones translated by you! I feel the jump at the third line is at the heart of the haiku.I’ll try wrting some if I could.Meanwhile keep it up with afresh with more enteries. My congrats.

 8. ਚੌਹਾਨ ਸਾਹਿਬ
  ਬਹੁਤ ਬਹੁਤ ਧੰਨਵਾਦ।
  ਸਾਥੀ

 9. Very interesting website! I learned Haiku too in school! It is a very fascinating form of poetry. I feel that poetry can transmigress styles, as truly it is the words which guide us to our feelings and thoughts.

  Oh my beautiful
  Punjab, spring brings the harvest
  to celebrate thee

 10. Wow! it is amazing. Haiku ki hai lekh really helped me to understand it. We are all running like machines and don’t realize how much we are missing around us everyday.
  I am very much interested in writing as well. Thank you so much. I was reading your daily haiku. It is very interesting. Best wishes!!!

 11. Wonderful effort, a great lesson in Haiku poetry, simple, but meaningful !

  Keep it up

  Jagpal

 12. I have been regular reader of punjabi haiku. But could not afford to write any comments about your venture.
  Its a great effort to make Punjabi competent in the computer era, Hope there will be more ventures like this by other writers too. Its great to see people like Amarjit Chandan and Subaash Parihaar around too..

  Keep Growing like this …
  Best Wishes
  Jasdeep

 13. Dear Saathi Sahib,
  It is indeed pleasure to read your compositions in the simplest possible way but depicting the chemistry of thoughts very effectively. Hope to see you soon.
  Kind Regards,
  Gurinder

 14. ਲੋਕੀਂ ਵੱਡੀਆਂ ਲਿਖਤਾਂ ਲਿਖਦੇ
  ਛੋਟੀ ਸੋਚ ਵਾਲੀਆਂ
  ਪੰਜਾਬੀ ਹਾਇਕੂ ਛੋਟੀਆਂ,
  ਵੱਡੇ ਦਿਲ ਵਾਲੀਆਂ

 15. singh1360 Ji,
  What an expression!!
  Beautiful words.
  -Gurinder

 16. How do I submit my Haikus to you?
  Brajinder

 17. ਸਾਥੀ ਟਿਵਾਣਾ said:

  ਬਰਜਿੰਦਰ ਜੀ
  ਹਾਇਕੂ ਭੇਜਣ ਲਈ ਬਹੁਤ ਬਹੁਤ ਧੰਨਵਾਦ। ਮੈ ਭਾਰਤ ਗਿਆ ਹੋਇਆ ਸੀ ਇਸ ਕਰਕੇ ਇਸ ਕਰਕੇ ਉੱਤਰ ਦੇਣ ਵਿਚ ਦੇਰੀ ਹੋ ਗਈ। ਤੁਹਾਡਾ ਭੇਜਿਆ ਹਾਇਕੂ ਛਾਪ ਰਿਹਾ ਹਾਂ। ਹਾਇਕੂ ਤੁਸੀ ਈਮੇਲ ਰਾਹੀਂ ਭੇਜ ਸਕਦੇ ਹੋ।
  ਸਤਿਕਾਰ ਸਹਿਤ
  ਸਾਥੀ

 18. sathi dear
  a nice page for ‘savan’.i know not much about haiku, but i feel it is a poetry of brevity and simple language.i accept u r view on ‘machhlian’ a piece of my poetry.for imagery ( bimb) continuity and similarity of ‘upma’ and ‘upmay’ is must .
  one more thing no need to put ‘ji’ after my name, simple darbara is enough.
  i ‘ll b sending u one haiku every week on Saturday to put on blog for Sunday.
  darbara

 19. ਸਾਥੀ ਟਿਵਾਣਾ said:

  Darbara Sahib
  Thanks. It will always be a great pleasure to publish your haiku on this site.
  Sathi

 20. 1. Please advise me how to write in Drchatrick on the blobpress.
  2. I installed the language settings on Microsoft Vista, but it has downloaded the Punjabi Key board and Gurmukhi Unicode 1.4 keyboard.

  How can I get the Dr Chatrick Keyboard to type directly on This blog site.

 21. ਸਾਥੀ ਟਿਵਾਣਾ said:

  Pannu Sahib
  May be we can resolve this problem on line I am sending an email about my phone number. Please call me or send me your phone number for me to call.
  Thanks
  Sathi

 22. Sir Sat Sri Akal g,
  thanks a lot for sparing time to go through my writings.Sir a learner or a student will never mind any f the things of his mentor.i am greateful that almighty blessed me such matured and sincere contacts like you.
  regarding the flow of poem that you mentioned, i cant get that properly will you please elaborate so that in future that will be taken care of.
  Thanks and Regards,
  Premjeet.

 23. Dear Amarjeet uncle,
  Hope this finds and you well and hope that you still remember me.I stumbled upon this site while doing a random search on Haiku as this form of poetry has always enthralled me.I did not know I would be in for such a pleasant surprise.Such great talent was so close to home,I really had no idea.Even with my level of reading in Punjabi being less than perfect it is evident that your translations are so beautiful and well worded.Hats off to you!I will be looking forward to more.My regards to aunty.Dad always asks about you.
  Regards,
  Satinder

 24. Dear Sathi Ji..I enjoyed your book ..You are doing a great job in punjabi haiku poetry..I made my web site ..
  punjabipoetry.net
  please have a look on it..and please introduce it to others also..I shall be thankful to you..

 25. ਸਾਥੀ ਟਿਵਾਣਾ said:

  ਪਰਮਿੰਦਰ ਜੀ
  ‘ਨਿਮਖ’ ਬਾਰੇ ਤੁਹਾਡੇ ਵਿਚਾਰ ਪੜ੍ਹਕੇ ਮੈਨੂੰ ਬਹੁਤ ਖੁਸ਼ੀ ਹੋਈ। ਅਸਲ ਵਿਚ ਇਹ ਸਭ ਤੁਹਾਡੀ ਹੀ ਦੇਣ ਹੈ। ਤੁਹਾਡੀ ਪੁਸਤਕ ‘ਜਾਪਾਨੀ ਹਾਇਕੂ ਸਾਇਰੀ’ ਨੇ ਹੀ ਜਾਗ ਲਾਇਆ ਹੈ। ਜਿਸ ਲਈ ਮੈ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਮੈ ਇਹ ਪੁਸਤਕ ਗੁਟਕੇ ਵਾਂਗ ਹਮੇਸ਼ਾ ਨਾਲ਼ ਰੱਖਦਾ ਹਾਂ। ਮੇਰੀ ਤਾਂ ਇਹੋ ਤਮੱਨਾਂ ਅਤੇ ਕੋਸ਼ਿਸ਼ ਹੈ ਕਿ ਹਾਇਕੂ ਪੰਜਾਬੀ ਸਾਹਿਤ ਪਾਠਕਾਂ ਵਿਚ ਹਰਮਨ ਪਿਆਰੀ ਹੋ ਜਾਵੇ। ਮੈਨੂੰ ਪੂਰੀ ਆਸ ਹੈ ਕਿ ਇਸ ਉਪਰਾਲੇ ਵਿਚ ਤੁਹਾਡਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ਼ ਹੈ।
  ਸਾਥੀ

 26. bai ji,

  assin ve punjabi lai thoda bahuta yogdan paoun de koshis ketee hai. plz je ghulamkalam.blogspot.com nu padon te link kar deon tan bade dhanwadi hovege.

  yadwinder karfew .

 27. Dear Amarjit Uncle
  I hope you remember me. It was such a pleasant experience to meet you in person. I am reading your book ‘Nimukh’ which you gave to my father. I am not an avid reader of poetry but I still relished each and every line of it. Thanks a lot for such a wonderful book.
  Kind Regards
  Jagrati (NZ)

 28. sat shri akaal amrjit ji.. i’ve read your book this is exlnt.i think your this step will create smthing new in ponjabi poetry’s feild. i met you in punjabi seminr in punjabi univrsty patiala.

 29. ਪੰਜਾਬੀ ਹਾਇਕੂ

  ਜਿਸਨੂੰ ਆਵੇ ਨਾ

  ਉਹ ਕੀ ਲਿਖੂ

 30. your website is very good

 31. I need some direction on writing punjabi on the blog. What tool do you use to write punjabi or its some services that being used? Appreciate any help. Consider me novice in publishing in punjabi. Thanks.

 32. Dear Tiwana Bhaji

  here’s a haiku I wrote a few years ago. Doesn’t really fit the three line format of a typical Haiku…But I thought I still might share with you guys. Hope you like it.

  “Jind Ikk Bind..
  Bind de Bimb, chaufer Khalare…
  Bind samete Bind pasare
  Fir toon kaun te maian kaun……??”

  Harpreet Rai
  London, Ontario

 33. ਬੰਦੇ ਦਾ ਦਿਲ ਹੁੰਦੈ
  ਸਭ ਤੋ ਭਰੋਸੇਮੰਦ ਹਥਿਆਰ
  ਦਿਮਾਗ ਹੁੰਦੈ
  ਸਭ ਤੋ ਖਤਰਨਾਕ ਹਥਿਆਰ
  ਤਨਵੀਰ ਲੱਲੂਆਣਾ

  (ਵਰਲਡ ਟਰੇਡ ਸੈਟਰ ਦੇ ਸੰਦਰਬ ਚ)

 34. ਜਵਾਨ ਪੁੱਤ ਦਾ ਸੋਗ
  ਮਾਂ ਚਿੱਤ ਨਾ ਧਰੇ
  ਬਾਬਰ ਬਾਣੀ ਦਾ ਪਾਠ ਚਲੇ ! –ਜਗਦੀਸ਼

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s