ਲੀਕਾਂ لیکاں
31 ਸੋਮਵਾਰ ਮਈ 2010
Posted ਸਵਰਨ ਸਿੰਘ
in31 ਸੋਮਵਾਰ ਮਈ 2010
Posted ਸਵਰਨ ਸਿੰਘ
in31 ਸੋਮਵਾਰ ਮਈ 2010
Posted ਕੁਦਰਤ/Nature, ਪੰਛੀ, ਪੰਜਾਬ/Punjab, ਬਿਰਖ, ਰੋਜ਼ੀ ਮਾਨ
inروزی مان
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
31 ਸੋਮਵਾਰ ਮਈ 2010
Posted ਆਸਟ੍ਰੇਲੀਆ, ਕੁਦਰਤ/Nature, ਪੰਛੀ, ਮਹਿੰਦਰ ਕੌਰ
inਮਹਿੰਦਰ ਕੌਰ
مہیندر کور
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
31 ਸੋਮਵਾਰ ਮਈ 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਜੀਵਨ/Life
inIssa
ਇੱਸਾ
ਅਨੁਵਾਦ: ਅਮਰਜੀਤ ਸਾਥੀ
اِسا
پنجابی انوواد: امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
31 ਸੋਮਵਾਰ ਮਈ 2010
Posted ਅਮਰਾਓ ਸਿੰਘ ਗਿੱਲ, ਅਮਰੀਕਾ/USA, ਜੀਵਨ/Life
inਅਮਰਾਓ ਸਿੰਘ ਗਿੱਲ
امراؤ سنگھ گلّ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
31 ਸੋਮਵਾਰ ਮਈ 2010
Posted ਆਸਟ੍ਰੇਲੀਆ, ਕੁਦਰਤ/Nature, ਸੁਪ੍ਰੀਤ ਸੰਧੂ, Children's Haiku/ਬੱਚਿਆਂ ਦੇ ਹਾਇਕ
inਸੁਪ੍ਰੀਤ ਸੰਧੂ, 11ਵਰਸ, ਆਸਟ੍ਰੇਲੀਆ।
سپریت سندھو، 11 سال، آسٹریلیا۔
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
30 ਐਤਵਾਰ ਮਈ 2010
Posted ਜਸ਼ਨ/celebrations, ਜੀਵਨ/Life, ਤੇਜਿੰਦਰ ਸੋਹੀ, ਪਿੰਡ, ਪੰਜਾਬ/Punjab
inتیجندر سوہی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
30 ਐਤਵਾਰ ਮਈ 2010
Posted ਕੁਦਰਤ/Nature, ਕੈਨੇਡਾ/Canada, ਹਰੀ ਸਿੰਘ ਤਾਤਲਾ
inਹਰੀ ਸਿੰਘ ਤਾਤਲਾ
ہری سِنگھ تاتلا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
30 ਐਤਵਾਰ ਮਈ 2010
Posted ਗੁਰਨੈਬ ਮਘਾਣੀਆ, ਜੀਵਨ/Life
in≈ 1 ਟਿੱਪਣੀ
ਗੁਰਨੈਬ ਮਘਾਣੀਆ
گرنیب مگھانیا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
30 ਐਤਵਾਰ ਮਈ 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੀਵਨ/Life, ਨਿੱਕ ਵਰਜਿਲਿਓ Nick Virgilio
inNick Virgilio
ਨਿੱਕ ਵਰਜ਼ਿਲਿਓ
ਅਨੁਵਾਦ: ਅਮਰਜੀਤ ਸਾਥੀ
نِکّ ورزلیو
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
29 ਸ਼ਨੀਵਾਰ ਮਈ 2010
Posted ਅਮਰਜੀਤ ਸਾਥੀ, ਜੀਵਨ/Life, ਪਿੰਡ, ਪੰਜਾਬ/Punjab
inਅਮਰਜੀਤ ਸਾਥੀ
ਨੋਟ: ਛੋਪਾ = ਤ੍ਰਿੰਞਣ ਵਿਚ ਕੱਤਣ ਲਈ ਵੱਖ ਵੱਖ ਔਰਤਾਂ ਵਲੋਂ ਛੱਜ ਵਿਚ ਜਮ੍ਹਾਂ ਕੀਤੀਆਂ ਪੂਣੀਆਂ।
چھوپا = ترننجن وچ کتن لئی وکھ وکھ عورتاں ولوں چھجّ وچ جمع کیتیاں پونیاں
امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
29 ਸ਼ਨੀਵਾਰ ਮਈ 2010
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ
inਦਰਬਾਰਾ ਸਿੰਘ
دربارا سِنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
29 ਸ਼ਨੀਵਾਰ ਮਈ 2010
Posted ਅਮਰੀਕਾ/USA, ਕੁਦਰਤ/Nature, ਜੀਵਨ/Life, ਸੰਦੀਪ ਸੀਤਲ
inਸੰਦੀਪ ਸੀਤਲ
سندِیپ سِیتل
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
29 ਸ਼ਨੀਵਾਰ ਮਈ 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਜੀਵਨ/Life, ਪੰਛੀ
inflock of sparrows –
and not one of them
a stepchild
Issa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਅਨੁਵਾਦ, ਸ਼ਾਹਮੁਖੀ شاہ مُکھی, ਹਾਇਕੂ ਬਾਰੇ, ਹਾਇਗਾ ਕੀ ਹੈ/What is Haiga, حائیکو بارے
inکِشت-4
ہائکو چھن
جس طرحاں کیمرہ اک کلِکّ نال کِسے گھٹنا-درش نوں ہمیشہ لئی سانبھ لیندا ہے ہائکو وی انوبھوَ دے کسے اک چھن نوں سامبھن دی ودھا ہے۔ کوئی اجیہا پل جدوں پرکرتی اپنے اندرلے سچ نوں پرگٹ کردی ہے۔ جدوں درشک دا من واہ! واہ! کر اُٹھدا ہے۔ کوئی قُدرت وچ واپر رہی جاں منُکھی فِطرت نوں اُجاگر کردی الوکِک گھٹنا جس نوں ویکھ من پسیج جاوے۔ ایہہ آمَ جیون دی کوئی وی گھٹنا ہو سکدی ہے جویں ٹھنڈ وچ کاراں دے شیشے صاف کردے بچے، گھڑیال دی اچی گونج، ڈھارے وچ الھنا پاؤندی چڑی، رسوئی وچ پئے برتنا اُتے پے رہی دھُپّ دی کِرن۔ کِسے پربت دی چوٹی وانگ اِکلّی جاں کسے کھچاکھچ بھری بسّ وانگ لدی، سُندرتا دا جھلکارا دندی جاں کروپتا درساؤندی۔ ایہناں چھناں نال ساڈی کی سانجھ ہے جو سانوں اک پل لئی رُکن، دھیان کرن اتے مڑ ویکھن لئی پریردی ہے۔ اسیں اس پل نوں مڑ مڑ یاد کردے ہاں جدوں سانوں جیون دی جٹِل سادھارنتا توں پار ویکھن دا اک چھن-بھنگری احساس ہویا سی۔ جیون دی اصلیت دی جھلک مِلی سی۔ دھیان، انتر-پرکاش اتے بودھ دیاں گہرائییاں نوں چھونہدے اُس چھن نوں بڑے ہی تھوڑے شبداں اتے کُلّ تنّ پنکتیاں وچ مُڑ سِرجنا ہائکو دا ہی کمال ہے۔۔
اجیہا ‘آہا! چھن’ ہی ہائکو دے آدھار دی جڑ ہے۔ ہائکو لکھن دی کِریا اوس چھن نوں سنبھالن دی کِریا ہے تاں جو مڑ اسیں خود جاں ہور دوجے پاٹھک اس چھن نں انوبھوَ کر سکن اتے اس نال جڑے احساس نوں محسوس کر سکن۔ ہائکو وچ یاد دے اوہناں انشا نوں سامبھنا ہندا ہے جنہاں نال اُس بِمب نوں صاف درسایا جا سکے اتے اُس انوبھوَ نوں مڑ جیویا جا سکے۔ ہائکو اُس چھن نوں مڑ سُرجیت کردی ہے پر اُس توں اُپجے بھاوَ جاں وچار پرگٹ نہیں کردی۔ اِسے ودھا نوں “درساؤ، دسو نہ” دا نیم وی کہا جاندا ہے۔ پیش ہن ‘ہائکو چھن’ نوں درساؤندے کجھ پنجابی لیکھکاں دے ہائکو:
چوراہے رُکیاں کاراں
شیسے صاف کرن منڈے
چالک اکھاں چراؤن
امبریش
ٹُٹیا بوہا
تَڑکی تھمیں والا چھتنا
چڑی آلھنا پاوے
دربارا سِنگھ
بسّ بیٹھی بیبی
ہتھ وچ گُٹکا
بچے دی عُمر دسے گھٹّ
دوندر پونیا
جی ٹی روڈ ‘تے دھُند
گڈے ‘تے چڑھگی گڈی
جنیتی توڑو-توڑی
کُلپریت بڈیال
‘بھئیا اِدھر آؤ’
بھئیا آ کے بولیا
‘کی گلّ ہے بھین جی’
کُلدیپ سِنگھ دِیپ
چووے ورلاں تھانی
پکدے پوڑیاں اُتے
گھیؤ دی تھانوے پانی
گرنیب مگھانیا
مریض تڑپھدا
خون وہِ رہا
ڈاکٹر چیکّ کرے فارم
گرپریت گلّ
نلکے ہیٹھاں
نہاوے دادا
ڈنڈی جھوٹے پوتا
گرپریت
ہر کی پوڑی
تردی مچھلی
بحری لیگی
گرمیت سندھو
ترے سیر نوں ‘کٹھے
باپو موہرے موہرے
بیبے پچھے پچھے
گُرندرجیت سنگھ
گانی ٹُٹی
دھاگے چوں، نیناں چوں
موتی کھِلرے
جگجیت سندھو
سویر سار لائی
اگربتی دی خوشبو
دن بھر نال آئی
تسجوت
28 ਸ਼ੁੱਕਰਵਾਰ ਮਈ 2010
Posted ਕੁਦਰਤ/Nature, ਜੀਵਨ/Life, ਰੋਜ਼ੀ ਮਾਨ, ਹਾਇਗਾ/Haiga
in28 ਸ਼ੁੱਕਰਵਾਰ ਮਈ 2010
Posted ਕੁਦਰਤ/Nature, ਬਿਰਖ, ਸੁਰਿੰਦਰ ਸਾਥੀ
inਸੁਰਿੰਦਰ ਸਾਥੀ
سریندر ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਜੀਵਨ/Life
in≈ 1 ਟਿੱਪਣੀ
Issa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਪਿੰਡ, ਪੰਜਾਬ/Punjab, ਬਰਖਾ/Rainy Season, ਰੋਜ਼ੀ ਮਾਨ
inروزی مان
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਕੁਦਰਤ/Nature, ਜੀਵਨ/Life, ਰਯੂਸੂਈ
inਰਯੂਸੂਈ
ਪਰਮਿੰਦਰ ਸੋਢੀ ਦੀ ਪੁਸਤਕ ‘ ਜਾਪਾਨੀ ਹਾਇਕੂ ਸ਼ਾਇਰੀ ‘ ਵਿਚੋਂ
پرمندر سوڈھی دی پستک ‘ جاپانی ہائکو شاعری ‘ وچوں
ریوسوئی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਜੀਵਨ/Life, ਨਿਵਰਗੀ/Uncategorized, ਪ੍ਰਮਿੰਦਰਜੀਤ, ਪੰਜਾਬ/Punjab
in≈ 1 ਟਿੱਪਣੀ
ਪ੍ਰਮਿੰਦਰਜੀਤ
پرمندرجیت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਗੁਰਪ੍ਰੀਤ, ਜੀਵਨ/Life, ਨਿਵਰਗੀ/Uncategorized, ਮਾਨਸਾ
inਗੁਰਪ੍ਰੀਤ
گرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
27 ਵੀਰਵਾਰ ਮਈ 2010
Posted ਅਮਰਜੀਤ ਸਾਥੀ, ਹਾਇਕੂ ਬਾਰੇ, ਹਾਇਕੂ ਵਿਧਾ
inਕਿਸ਼ਤ-੪
ਹਾਇਕੂ ਛਿਣ
ਜਿਸ ਤਰਾਂ ਕੈਮਰਾ ਇਕ ਕਲਿੱਕ ਨਾਲ਼ ਕਿਸੇ ਘਟਨਾ-ਦ੍ਰਿਸ਼ ਨੂੰ ਹਮੇਸ਼ਾ ਲਈ ਸਾਂਭ ਲੈਂਦਾ ਹੈ ਹਾਇਕੂ ਵੀ ਅਨੁਭਵ ਦੇ ਕਿਸੇ ਇਕ ਛਿਣ ਨੂੰ ਸਾਂਭਣ ਦੀ ਵਿਧਾ ਹੈ। ਕੋਈ ਅਜਿਹਾ ਪਲ ਜਦੋਂ ਪ੍ਰਕਿਰਤੀ ਅਪਣੇ ਅੰਦਰਲੇ ਸੱਚ ਨੂੰ ਪ੍ਰਗਟ ਕਰਦੀ ਹੈ। ਜਦੋਂ ਦਰਸ਼ਕ ਦਾ ਮਨ ਵਾਹ! ਵਾਹ! ਕਰ ਉੱਠਦਾ ਹੈ। ਕੋਈ ਕੁਦਰਤ ਵਿਚ ਵਾਪਰ ਰਹੀ ਜਾਂ ਮਨੁੱਖੀ ਫਿਤਰਤ ਨੂੰ ਉਜਾਗਰ ਕਰਦੀ ਅਲੌਕਿਕ ਘਟਨਾ ਜਿਸ ਨੂੰ ਵੇਖ ਮਨ ਪਸੀਜ ਜਾਵੇ। ਇਹ ਆਮ ਜੀਵਨ ਦੀ ਕੋਈ ਵੀ ਘਟਨਾ ਹੋ ਸਕਦੀ ਹੈ ਜਿਵੇਂ ਠੰਡ ਵਿਚ ਕਾਰਾਂ ਦੇ ਸ਼ੀਸ਼ੇ ਸਾਫ ਕਰਦੇ ਬੱਚੇ, ਘੜਿਆਲ ਦੀ ਉੱਚੀ ਗੂੰਜ, ਢਾਰੇ ਵਿਚ ਅਲ੍ਹਣਾ ਪਾਉਂਦੀ ਚਿੜੀ, ਰਸੋਈ ਵਿਚ ਪਏ ਬਰਤਣਾ ਉੱਤੇ ਪੈ ਰਹੀ ਧੁੱਪ ਦੀ ਕਿਰਨ। ਕਿਸੇ ਪਰਬਤ ਦੀ ਚੋਟੀ ਵਾਂਗ ਇਕੱਲੀ ਜਾਂ ਕਿਸੇ ਖਚਾਖਚ ਭਰੀ ਬੱਸ ਵਾਂਗ ਲੱਦੀ, ਸੁੰਦਰਤਾ ਦਾ ਝਲਕਾਰਾ ਦਿੰਦੀ ਜਾਂ ਕਰੂਪਤਾ ਦਰਸਾਉਂਦੀ। ਇਨ੍ਹਾਂ ਛਿਣਾਂ ਨਾਲ਼ ਸਾਡੀ ਕੀ ਸਾਂਝ ਹੈ ਜੋ ਸਾਨੂੰ ਇਕ ਪਲ ਲਈ ਰੁਕਣ, ਧਿਆਨ ਕਰਨ ਅਤੇ ਮੁੜ ਵੇਖਣ ਲਈ ਪਰੇਰਦੀ ਹੈ। ਅਸੀਂ ਉਸ ਪਲ ਨੂੰ ਮੁੜ ਮੁੜ ਯਾਦ ਕਰਦੇ ਹਾਂ ਜਦੋਂ ਸਾਨੂੰ ਜੀਵਨ ਦੀ ਜਟਿਲ ਸਾਧਾਰਨਤਾ ਤੋਂ ਪਾਰ ਵੇਖਣ ਦਾ ਇਕ ਛਿਣ-ਭੰਗਰੀ ਅਹਿਸਾਸ ਹੋਇਆ ਸੀ। ਜੀਵਨ ਦੀ ਅਸਲੀਅਤ ਦੀ ਝਲਕ ਮਿਲੀ ਸੀ। ਧਿਆਨ, ਅੰਤਰ-ਪਰਕਾਸ਼ ਅਤੇ ਬੋਧ ਦੀਆਂ ਗਹਿਰਾਈਆਂ ਨੂੰ ਛੂੰਹਦੇ ਉਸ ਛਿਣ ਨੂੰ ਬੜੇ ਹੀ ਥੋੜੇ ਸ਼ਬਦਾਂ ਅਤੇ ਕੁੱਲ ਤਿੰਨ ਪੰਕਤੀਆਂ ਵਿਚ ਮੁੜ ਸਿਰਜਣਾ ਹਾਇਕੂ ਦਾ ਹੀ ਕਮਾਲ ਹੈ।।
ਅਜਿਹਾ ‘ਆਹਾ! ਛਿਣ’ ਹੀ ਹਾਇਕੂ ਦੇ ਆਧਾਰ ਦੀ ਜੜ ਹੈ। ਹਾਇਕੂ ਲਿਖਣ ਦੀ ਕਿਰਿਆ ਓਸ ਛਿਣ ਨੂੰ ਸੰਭਾਲਣ ਦੀ ਕਿਰਿਆ ਹੈ ਤਾਂ ਜੋ ਮੁੜ ਅਸੀਂ ਖੁਦ ਜਾਂ ਹੋਰ ਦੂਜੇ ਪਾਠਕ ਉਸ ਛਿਣ ਨੁੰ ਅਨੁਭਵ ਕਰ ਸਕਣ ਅਤੇ ਉਸ ਨਾਲ਼ ਜੁੜੇ ਅਹਿਸਾਸ ਨੂੰ ਮਹਿਸੂਸ ਕਰ ਸਕਣ। ਹਾਇਕੂ ਵਿਚ ਯਾਦ ਦੇ ਉਨ੍ਹਾਂ ਅੰਸ਼ਾ ਨੂੰ ਸਾਂਭਣਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਬਿੰਬ ਨੂੰ ਸਾਫ ਦਰਸਾਇਆ ਜਾ ਸਕੇ ਅਤੇ ਉਸ ਅਨੁਭਵ ਨੂੰ ਮੁੜ ਜੀਵਿਆ ਜਾ ਸਕੇ। ਹਾਇਕੂ ਉਸ ਛਿਣ ਨੂੰ ਮੁੜ ਸੁਰਜੀਤ ਕਰਦੀ ਹੈ ਪਰ ਉਸ ਤੋਂ ਉਪਜੇ ਭਾਵ ਜਾਂ ਵਿਚਾਰ ਪ੍ਰਗਟ ਨਹੀਂ ਕਰਦੀ। ਇਸੇ ਵਿਧਾ ਨੂੰ “ਦਰਸਾਓ, ਦਸੋ ਨਾ” ਦਾ ਨਿਯਮ ਵੀ ਕਿਹਾ ਜਾਂਦਾ ਹੈ। ਪੇਸ਼ ਹਨ ‘ਹਾਇਕੂ ਛਿਣ’ ਨੂੰ ਦਰਸਾਉਂਦੇ ਕੁਝ ਪੰਜਾਬੀ ਲੇਖਕਾਂ ਦੇ ਹਾਇਕੂ:
ਅੰਬਰੀਸ਼
ਦਰਬਾਰਾ ਸਿੰਘ
ਦਵਿੰਦਰ ਪੂਨੀਆ
ਕੁਲਪ੍ਰੀਤ ਬਡਿਆਲ
ਕੁਲਦੀਪ ਸਿੰਘ ਦੀਪ
ਗੁਰਨੈਬ ਮਘਾਣੀਆ
ਗੁਰਪਰੀਤ ਗਿੱਲ
ਗੁਰਪ੍ਰੀਤ
ਗੁਰਮੀਤ ਸੰਧੂ
ਗੁਰਿੰਦਰਜੀਤ ਸਿੰਘ
ਜਗਜੀਤ ਸੰਧੂ
ਤਿਸਜੋਤ
27 ਵੀਰਵਾਰ ਮਈ 2010
Posted ਕੁਦਰਤ/Nature, ਸਵਰਨ ਸਿੰਘ
inਸਵਰਨ ਸਿੰਘ
سورن سنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
27 ਵੀਰਵਾਰ ਮਈ 2010
Posted ਆਸਟ੍ਰੇਲੀਆ, ਜੀਵਨ/Life, ਮਹਿੰਦਰ ਕੌਰ
in27 ਵੀਰਵਾਰ ਮਈ 2010
Posted ਆਸਟ੍ਰੇਲੀਆ, ਕੁਦਰਤ/Nature, ਜੀਵਨ/Life, ਦੀਪੀ ਸੰਧੂ
inਦੀਪੀ ਸੰਧੂ
دیپی سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
27 ਵੀਰਵਾਰ ਮਈ 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਜੀਵ-ਜੰਤ
inIssa
ਇੱਸਾ
اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਅਨੁਵਾਦ: ਅਮਰਜੀਤ ਸਾਥੀ
26 ਬੁੱਧਵਾਰ ਮਈ 2010
Posted ਅਨੁਵਾਦ, ਸ਼ਾਹਮੁਖੀ شاہ مُکھی, حائیکو بارے
inکِشت -3
ہائکو دا روپ
جاپانی ہائکو وچ 17 دھنی-چنھ جنھاں نوں اونجی کِہا جاندا ہے، پنج-ستّ-پنج دے گرُپاں وچ ونڈے ہندے ہن۔ پنج تے ستّ اونجی دی لمبائی والیاں تالبدھّ ٹکڑیاں جاپانی بھاشا وچ چراں توں پروانت ہن۔ سمُچا پراتن جاپانی کاوَ اس طرحاں دیاں تال بدھّ ٹُکڑیاں وچ لِکھیا جاندا سی۔ اِتھوں تک کہ نعرے، وگیاپن، اخباری سرخیاں، اکھان آد لئی وی ایہو ودھی ورتی جاندی رہی ہے۔
ٓآم وچار ہے کہ جاپانی ہائکو تنّ پنکتیاں وچ لکھے جاندے ہن پر واستو وچ ہائکو اک کھڑی پنکتی وچ ہی لکھے جاندے ہن اتے جاپانی پاٹھک اس وچلیاں تنّ تال بدھّ ٹکڑیاں پہچان لیندا ہے۔ مُڈھلے انگریزی انووادکاں نے جاپانی دھنی چنھاں دی انگریزی دھنی کھنڈاں نال تُلنا کیتی جو صحیح نہیں سی کیونکہ جاپانی دھنی چنہ انگریزی دے دھنی کھنڈاں نالوں اُچارن ویلے گھٹّ سما لیندے ہن۔ جویں شبد ہائکو ہی لے لئیے انگریزی وچ اس دے دو دھنیں کھنڈ ہن ہائِ+کوُ پر جاپانی وچ تنّ چنہ ورتے جاندے ہن ہا+اے+کوُ۔ ایہناں نوں صرف دھنیاں ہی کہنا یوگ ہووےگا۔ جاپانی بھاشا وچ جاں تاں صرف سور دھنیاں ہن جاں ہر وئنجن دے نال سور جُڑیا ہویا ہے۔ صرف ۔اینّ ۔ اکھر ہی اک اکلا وئنجن ہے۔ اس طرحاں جاپانی دھنی پنجابی دے مُکتا اکھر نالوں لمی ہے اتے پنگل دی بولی وچ گورو دے برابر ہے۔ گورو دھنیں لگھو دھنیں نالوں دُگنی ہُندی ہے جویں شبد کر وچ ک لگھو ہے پر شبد کار وچ کا گورو ہے۔
بہت سارے لوکاں دا وشواس ہے کہ ہائکو کویتا اتے اس دا 5-7-5 دا روپ سمانارتھی ہن۔ پر 5-7-5 دا ودھان تاں اک بھانڈا ہے جس وچ ہر پین والی چیز ہائکو نہیں ہندی۔ اکھراں دی گِنتی نوں ہی ہائکو سمجھنا ہائکو دی مول دھارنا اتے سنویدنا نوں اکھوں اوہلے کرنا ہے۔ کیونکہ ہائکو اک کاوک روپ ہی نہیں سگوں شرشٹی نوں ویکھن والی وشیش درشٹی وی ہے۔
Haiku is about perception، not counting syllables on fingers
اج کلھ انگریزی کویاں نے ہائکو نوں 7 سٹریسز جاں سر تال وچ جاں پھر 10-12 سائیلیبلز وچ لکھنا شروع کر دتا ہے۔ ہائکو دی سنویدنا نوں قایم رکھدے ہوئے گھٹّ توں گھٹّ شبداں دی ورتوں کردے ہن۔ امریکہ وچ ہائکو سکولاں اتے کالجاں دی وشے-پرنالی دا حصہ ہے۔ امریکن لیکھکاں دے ہائکو پیش ہن۔
صرف شہری منڈا
ہی سن رہا …
ڈڈوآں دا گیت
ولئم جے. ہگنسن ( d. 2008)
سورج چمکے ندی ‘تے
رکھاں اتے عکس نچدے
جھلمل کردے
جیمز ہیکٹّ
گھڑیال دوالے
نیلا امبر
گونج رہا
زون برانڈی
ادھیاپک دا پرشن
ادھ-ستی جماعت ‘چ لٹکے …
اتر دیوے کاں
مارگریٹ چولا
ایہہ پانی تے استھیاں
پا دینا کسے
رکھ دیاں جڑاں وچ
ڈائنا ڈی پرائما
چپّ دے پچھے پچھے
کھلھے میدان تکّ –
آکاشگنگا
پیٹریشیا ڈونیگن
خبر بارے سوچدیاں
فون چکن توں پہلاں ہی
میرے ہتھ کنے ٹھرے ہوئے
الزابیتھّ سیئرلے لیمب
پہاڑیاں
چھڈّ رہیاں بدل
اک اک کرکے
جون ولز
بوہڑ دی چھانویں
‘گھر گھر’ کھیلدے بچے
بولن ماپیاں دی بولی
ڈی. ڈولیو. بینڈر
میں واہندی
ماں دے وال
نکلن چنگیاڑے
پیگی ولس لائیلز
پچھواڑے دو بیبیاں
تہہ لا رہیاں
چادراں دے وچ دھپّ
سینڈرا پھرنجر
ساگر چھلاں دی گھسائی
گول-مٹول چٹان
کرے اشارہ گھر ولّ
جین رچھھولڈ
26 ਬੁੱਧਵਾਰ ਮਈ 2010
Posted ਅਮਰਜੀਤ ਸਾਥੀ, ਹਾਇਕੂ ਬਾਰੇ, ਹਾਇਕੂ ਵਿਧਾ
inਕਿਸ਼ਤ -੩
ਹਾਇਕੂ ਦਾ ਰੂਪ
ਜਾਪਾਨੀ ਹਾਇਕੂ ਵਿਚ ੧੭ ਧੁਨੀ-ਚਿੰਨ੍ਹ(sound symbols), ਜਿਨ੍ਹਾਂ ਨੂੰ ਓਂਜੀ (onji) ਕਿਹਾ ਜਾਂਦਾ ਹੈ, ਪੰਜ-ਸੱਤ-ਪੰਜ ਦੇ ਗਰੁਪਾਂ ਵਿਚ ਵੰਡੇ ਹੁੰਦੇ ਹਨ। ਪੰਜ ਤੇ ਸੱਤ ਓਂਜੀ ਦੀ ਲੰਬਾਈ ਵਾਲ਼ੀਆਂ ਤਾਲਬੱਧ ਟੁਕੜੀਆਂ (rhythmic units) ਜਾਪਾਨੀ ਭਾਸ਼ਾ ਵਿਚ ਚਿਰਾਂ ਤੋਂ ਪਰਵਾਨਤ ਹਨ। ਸਮੁਚਾ ਪੁਰਾਤਨ ਜਾਪਾਨੀ ਕਾਵਿ ਇਸ ਤਰਾਂ ਦੀਆਂ ਤਾਲਬੱਧ ਟੁਕੜੀਆਂ ਵਿਚ ਲਿਖਿਆ ਜਾਂਦਾ ਸੀ। ਇਥੋਂ ਤਕ ਕਿ ਨਾਹਰੇ, ਵਿਗਿਆਪਨ, ਅਖ਼ਬਾਰੀ ਸੁਰਖ਼ੀਆਂ, ਅਖਾਣ ਆਦਿ ਲਈ ਵੀ ਇਹੋ ਵਿਧੀ ਵਰਤੀ ਜਾਂਦੀ ਰਹੀ ਹੈ।
ਆਮ ਵਿਚਾਰ ਹੈ ਕਿ ਜਾਪਾਨੀ ਹਾਇਕੂ ਤਿੰਨ ਪੰਕਤੀਆਂ ਵਿਚ ਲਿਖੇ ਜਾਂਦੇ ਹਨ ਪਰ ਵਾਸਤਵ ਵਿਚ ਹਾਇਕੂ ਇਕ ਖੜੀ ਪੰਕਤੀ ਵਿਚ ਹੀ ਲਿਖੇ ਜਾਂਦੇ ਹਨ ਅਤੇ ਜਾਪਾਨੀ ਪਾਠਕ ਇਸ ਵਿਚਲੀਆਂ ਤਿੰਨ ਤਾਲਬੱਧ ਟੁਕੜੀਆਂ ਪਹਿਚਾਣ ਲੈਂਦਾ ਹੈ। ਮੁਢਲੇ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਧੁਨੀ ਚਿੰਨ੍ਹਾਂ (sound symbols) ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕੀਤੀ ਜੋ ਸਹੀ ਨਹੀਂ ਸੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ। ਜਿਵੇਂ ਸ਼ਬਦ ਹਾਇਕੂ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੂ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਏ+ਕੂ। ਇਨ੍ਹਾਂ ਨੂੰ ਸਿਰਫ ਧੁਨੀਆਂ (sounds) ਹੀ ਕਹਿਣਾ ਯੋਗ ਹੋਵੇਗਾ। ਜਾਪਾਨੀ ਭਾਸ਼ਾ ਵਿਚ ਜਾਂ ਤਾਂ ਸਿਰਫ vowel ਧੁਨੀਆਂ ਹਨ ਜਾਂ ਹਰ consonant ਦੇ ਨਾਲ vowel ਜੁੜਿਆ ਹੋਇਆ ਹੈ। ਸਿਰਫ n ਹੀ ਇਕ ਇਕੱਲਾ consonant ਹੈ। ਇਸ ਤਰਾਂ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲੰਮੀ ਹੈ ਅਤੇ ਪਿੰਗਲ ਦੀ ਬੋਲੀ ਵਿਚ ਗੁਰੂ ਦੇ ਬਰਾਬਰ ਹੈ। ਗੁਰੂ ਧੁਨੀਂ ਲਘੂ ਧੁਨੀਂ ਨਾਲੋਂ ਦੁੱਗਣੀ ਹੁੰਦੀ ਹੈ ਜਿਵੇਂ ਸ਼ਬਦ ਕਰ ਵਿਚ ਕ ਲਘੂ ਹੈ ਪਰ ਸ਼ਬਦ ਕਾਰ ਵਿਚ ਕਾ ਗੁਰੂ ਹੈ।
ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਹਾਇਕੂ ਕਵਿਤਾ ਅਤੇ ਇਸ ਦਾ 5-7-5 ਦਾ ਰੂਪ ਸਮਾਨਾਰਥੀ ਹਨ। ਪਰ 5-7-5 ਦਾ ਵਿਧਾਨ ਤਾਂ ਇਕ ਭਾਂਡਾ ਹੈ ਜਿਸ ਵਿਚ ਹਰ ਪੈਣ ਵਾਲ਼ੀ ਚੀਜ਼ ਹਾਇਕੂ ਨਹੀਂ ਹੁੰਦੀ। ਅੱਖਰਾਂ ਦੀ ਗਿਣਤੀ ਨੂੰ ਹੀ ਹਾਇਕੂ ਸਮਝਣਾ ਹਾਇਕੂ ਦੀ ਮੂ਼ਲ ਧਾਰਨਾ ਅਤੇ ਸੰਵੇਦਨਾ ਨੂੰ ਅਖੋਂ ਓਹਲੇ ਕਰਨਾ ਹੈ। ਕਿਉਂਕਿ ਹਾਇਕੂ ਇਕ ਕਾਵਿਕ ਰੂਪ ਹੀ ਨਹੀਂ ਸਗੋਂ ਸ਼੍ਰਿਸ਼ਟੀ ਨੂੰ ਵੇਖਣ ਵਾਲ਼ੀ ਵਿਸ਼ੇਸ਼ ਦ੍ਰਿਸ਼ਟੀ ਵੀ ਹੈ।
“Haiku is about perception, not counting syllables on fingers”
ਅੱਜ ਕਲ ਅੰਗਰੇਜ਼ੀ ਕਵੀਆਂ ਨੇ ਹਾਇਕੂ ਨੂੰ 7 (stresses) ਜਾਂ (accented beats) ਵਿਚ ਜਾਂ ਫਿਰ 10-12 ਸਾਈਲੇਬਲਜ਼ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈ। ਹਾਇਕੂ ਦੀ ਸੰਵੇਦਨਾ ਨੂੰ ਕਾਇਮ ਰੱਖਦੇ ਹੋਏ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਮਰੀਕਾ ਵਿਚ ਹਾਇਕੂ ਸਕੂਲਾਂ ਅਤੇ ਕਾਲਜਾਂ ਦੀ ਵਿਸ਼ੈ-ਪ੍ਰਣਾਲੀ ਦਾ ਹਿੱਸਾ ਹੈ। ਅਮਰੀਕਨ ਲੇਖਕਾਂ ਦੇ ਹਾਇਕੂ ਪੇਸ਼ ਹਨ।
ਸਿਰਫ ਸ਼ਹਿਰੀ ਮੁੰਡਾ
ਹੀ ਸੁਣ ਰਿਹਾ …
ਡੱਡੂਆਂ ਦਾ ਗੀਤ
ਵਿਲਿਅਮ ਜੇ. ਹਿੱਗਨਸਨ ( d. 2008)
ਸੂਰਜ ਚਮਕੇ ਨਦੀ ‘ਤੇ
ਰੁੱਖਾਂ ਉੱਤੇ ਅਕਸ ਨੱਚਦੇ
ਝਿਲਮਿਲ ਕਰਦੇ
ਜੇਮਜ਼ ਹੈਕੱਟ
ਘੜਿਆਲ਼ ਦੁਆਲ਼ੇ
ਨੀਲਾ ਅੰਬਰ
ਗੂੰਜ ਰਿਹਾ
ਜੋਨ ਬਰਾਂਡੀ
ਅਧਿਆਪਕ ਦਾ ਪ੍ਰਸ਼ਨ
ਅੱਧ-ਸੁੱਤੀ ਜਮਾਤ ‘ਚ ਲਟਕੇ …
ਉੱਤਰ ਦੇਵੇ ਕਾਂ
ਮਾਰਗਰੇਟ ਚੂਲਾ
ਇਹ ਪਾਣੀ ਤੇ ਅਸਥੀਆਂ
ਪਾ ਦੇਣਾ ਕਿਸੇ
ਰੁੱਖ ਦੀਆਂ ਜੜਾਂ ਵਿਚ
ਡਾਇਨਾ ਡੀ ਪਰਾਇਮਾ
ਚੁੱਪ ਦੇ ਪਿੱਛੇ ਪਿੱਛੇ
ਖੁੱਲ੍ਹੇ ਮੈਦਾਨ ਤੱਕ –
ਆਕਾਸ਼ਗੰਗਾ
ਪੈਟਰੀਸ਼ੀਆ ਡੋਨੇਗਨ
ਖ਼ਬਰ ਬਾਰੇ ਸੋਚਦਿਆਂ
ਫੋਨ ਚੁੱਕਣ ਤੋਂ ਪਹਿਲਾਂ ਹੀ
ਮੇਰੇ ਹੱਥ ਕਿੰਨੇ ਠਰੇ ਹੋਏ
ਅਲਿਜ਼ਾਬੈੱਥ ਸੀਅਰਲੇ ਲੈਂਬ
ਪਹਾੜੀਆਂ
ਛੱਡ ਰਹੀਆਂ ਬੱਦਲ਼
ਇਕ ਇਕ ਕਰਕੇ
ਜੌਨ ਵਿਲਜ਼
ਬੋਹੜ ਦੀ ਛਾਂਵੇਂ
‘ਘਰ ਘਰ’ ਖੇਲਦੇ ਬੱਚੇ
ਬੋਲਣ ਮਾਪਿਆਂ ਦੀ ਬੋਲੀ
ਡੀ. ਡਵਲਿਊ. ਬੈਂਡਰ
ਮੈਂ ਵਾਹੁੰਦੀ
ਮਾਂ ਦੇ ਵਾਲ਼
ਨਿਕਲਣ ਚੰਗਿਆੜੇ
ਪੈਗੀ ਵਿਲਿਸ ਲਾਈਲਜ਼
ਪਿਛਵਾੜੇ ਦੋ ਬੀਬੀਆਂ
ਤਹਿ ਲਾ ਰਹੀਆਂ
ਚਾਦਰਾਂ ਦੇ ਵਿਚ ਧੁੱਪ
ਸੈਂਡਰਾ ਫੁਰਿੰਜਰ
ਸਾਗਰ ਛੱਲਾਂ ਦੀ ਘਸਾਈ
ਗੋਲ਼-ਮਟੋਲ ਚਟਾਨ
ਕਰੇ ਇਸ਼ਾਰਾ ਘਰ ਵੱਲ
ਜੇਨ ਰਿਛ੍ਹੋਲਡ
26 ਬੁੱਧਵਾਰ ਮਈ 2010
Posted ਅਮਰਾਓ ਸਿੰਘ ਗਿੱਲ, ਜੀਵਨ/Life, ਪਿੰਡ, ਪੰਜਾਬ/Punjab
in26 ਬੁੱਧਵਾਰ ਮਈ 2010
ਤਿਸਜੋਤ
تسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
26 ਬੁੱਧਵਾਰ ਮਈ 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੀਵਨ/Life, ਜੌਨ ਬਰੈਂਡੀ/John Brandi
in≈ 1 ਟਿੱਪਣੀ
John Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਮੰਗਲਵਾਰ ਮਈ 2010
Posted ਹਾਇਕੂ ਬਾਰੇ, ਹਾਇਕੂ ਵਿਧਾ
inਕਿਸ਼ਤ ੨
ਹਾਇਕੂ ਦਾ ਵਿਸ਼ਾ ਵਸਤੂ
ਹਾਇਕੂ ਅਤੇ ਜ਼ੇਨ ਮਤ: ਹਾਇਕੂ ਬੁੱਧਮੱਤ ਦੀ ਜਾਪਾਨੀ ਧਾਰਾ ਜ਼ੇਨ ਦੀ ਧਰਾਤਲ ‘ਚੋਂ ਉਪਜੀ ਕਵਿਤਾ ਹੈ। ਜ਼ੇਨ ਸ਼ਬਦ ਸ਼ਾਇਦ ਧਿਆਨ ਦਾ ਹੀ ਬਦਲਿਆ ਹੋਇਆ ਰੂਪ ਹੈ। ਜ਼ੇਨ ਸੰਤ ਧਿਆਨ ਅਵੱਸਥਾ ਨੂੰ ਹਾਇਕੂ ਦੇ ਰੂਪ ਵਿਚ ਪ੍ਰਗਟ ਕਰਦੇ ਸਨ। ਉਨ੍ਹਾਂ ਲਈ ਇਹ ਕਾਵਿ ਵੰਨਗੀ ਨਹੀਂ ਸੀ ਸਗੋਂ ਧਿਆਨ ਦਾ ਹੀ ਅੰਗ ਸੀ। ਜ਼ੇਨ ਭਿਖਸ਼ੂਆਂ ਦੁਆਲ਼ੇ ਪ੍ਰਾਕਿਰਤੀ ਸਾਹ ਲੈਂਦੀ ਅਤੇ ਉਹ ਇਨ੍ਹਾਂ ਸਾਹਾਂ ਨੂੰ ਹਾਇਕੂ ਵਿਚ ਢਾਲ਼ ਕੇ ਸਾਂਭ ਲੈਂਦੇ। ਬਹੁਤੇ ਮੁਢਲੇ ਹਾਇਜਨ (ਹਾਇਕੂ ਕਵੀ) ਜ਼ੇਨ ਭਿਖਸ਼ੂ ਸਨ ਜਾਂ ਜ਼ੇਨ ਮੱਤ ਨਾਲ਼ ਜੁੜੇ ਹੋਏ ਸਨ। ਇਸ ਤਰਾਂ ਜ਼ੇਨ ਬੁੱਧਮਤ ਨੇ ਜਾਪਾਨੀ ਹਾਇਕੂ ਦੀ ਉਸਾਰੀ ਵਿਚ ਮਹੱਤਵ ਪੂਰਨ ਯੋਗਦਾਨ ਪਾਇਆ ਹੈ। ਪਰਮਿੰਦਰ ਸੋਢੀ ਅਪਣੀ ਪੁਸਤਕ ‘ਜਾਪਾਨੀ ਹਾਇਕੂ ਸ਼ਾਇਰੀ’ ਵਿਚ ਜ਼ੇਨ ਵਾਰੇ ਲਿਖਦੇ ਹਨ “ਬੁੱਧ-ਧਾਰਾ ਨੂੰ ਅਸਲੀ ਜੀਵਨ ਵਿਚ ਮਹਿਸੂਸ ਕਰਨ ਅਤੇ ਵਰਤਣ ਨੂੰ ਜ਼ੇਨ ਕਿਹਾ ਜਾਂਦਾ ਹੈ । ਵਿਭਿੰਨ ਸਥਿਤੀਆਂ ਵਿਚਕਾਰ ਇਕੋ ਤਰਾਂ ਦੀ ਮਾਨਸਿਕਤਾ ਨਾਲ ਵਿਚਰਨਾ ਜਿਥੇ ਬਾਹਰੀ ਤੱਤ ਅੰਤਰ ਮਨ ਨੂੰ ਛੂਹ ਨਾ ਸਕਣ”। ਜ਼ੇਨ ਉਹ ਮਨੋਦਸ਼ਾ ਹੈ ਜਿਸ ਵਿਚ ਅਸੀਂ ਵਸਤੂਆਂ ਨਾਲੋਂ ਟੁੱਟ ਹੋਏ ਜਾਂ ਵੱਖਰੇ ਨਹੀਂ ਹੁੰਦੇ ਸਗੋਂ ਉਨ੍ਹਾ ਵਰਗੇ ਹੁੰਦੇ ਹੋਏ ਵੀ ਵਿਲੱਖਣ ਹਾਂ।
ਸੁੱਖ ‘ਚ ਵੀ
ਦੁੱਖ ‘ਚ ਵੀ
ਘਾਹ ਉੱਗਦਾ ਰਿਹਾ
ਸਾਨਤੋਕਾ ਤਾਨੇਦਾ (1882-1940) ਅਨੁਵਾਦ: ਪਰਮਿੰਦਰ ਸੋਢੀ
ਜ਼ੇਨ ਬੁੱਧਮਤ ਧਰਮ ਨਾਲ਼ੋਂ ਵੀ ਵਧੇਰੇ ਜੀਵਨ ਦਰਸ਼ਨ ਹੈ : ਭਾਵ ਅਸਤਿਤਵ ਦੀ ਅਸਲੀਅਤ ਨੂੰ ਅਨੁਭਵ ਕਰਨਾ। ਜੀਵਨ ਦੇ ਹਰ ਛਿਣ ਨੂੰ ਚੇਤਨ ਰੂਪ ਵਿਚ ਜਿਉਣਾ ਅਤੇ ਜੋ ਕੁਝ ਹੈ ਨੂੰ ਅਪਣੇ ਆਪੇ ਨਾਲ਼ ਕਿਤੇ ਧੁਰ ਅੰਦਰ ਇਕ ਮਿਕ ਹੋਇਆ ਮਹਿਸੂਸ ਕਰਨਾ। ਕਿਸੇ ਤਰਾਂ ਦੇ ਹਾਲਾਤ ਵਿਚ ਵੀ ਮਨ ਦੇ ਸੰਤੁਲਨ ਨੂੰ ਨਾ ਵਿਖਰਨ ਦੇਣਾ। ਹਾਇਕੂ ਕੇਵਲ ਜ਼ੇਨ ਧਿਆਨ ਹੀ ਨਹੀਂ ਇਸ ਦੀ ਅਪਣੀ ਵਿਲੱਖਣਤਾ ਵੀ ਹੈ। ਇਹ ਚੀਜਾਂ ਨੂੰ ਵੇਖਣ ਦੀ ਵਿਧੀ ਹੈ ਅਤੇ ਜਿਉਣ ਦੀ ਸ਼ੈਲੀ ਹੈ।
ਬੁੱਧ ਮੱਤ ਅਨੁਸਾਰ ‘ਹੋਂਦ ਦੇ ਤਿੰਨ ਨਿਸ਼ਾਨ” ਹਨ ਜਿਨ੍ਹਾ ਵਿਚੋਂ ਇਕ ਹੈ ਕਿ ਸਭ ਵਸਤਾਂ ਵਿਚ ਬਦਲਾਓ ਆਉਂਦਾ ਹੈ। ਹਾਇਕੂ ਵਿਚ ਰੁੱਤਾਂ ਦਾ ਜ਼ਿਕਰ ਜਰੂਰੀ ਕੀਤਾ ਹੁੰਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਕੁਦਰਤ ਵਿਚ ਅਤੇ ਮਨੁੱਖੀ ਜੀਵਨ ਬਦਲਾਓ ਲਗਾਤਾਰ ਆਉਂਦਾ ਰਹਿੰਦਾ ਹੈ।
ਕੋਹਰੇ ਦੀਆਂ ਸੂਲਾਂ
ਰਾਤੋ ਰਾਤ ਉੱਗ ਆਈਆਂ
ਮੇਰੀ ਠੋਡੀ ‘ਤੇ ਦਾੜ੍ਹੀ ਦੀ ਤਰਾਂ
ਕੋਜੀ
ਸਾਲਾਂ ਬੱਧੀ ਲੰਮੀ ਧਿਆਨ ਸਾਧਨਾ ਦੇ ਫਲ਼ਸਰੂਪ ਗਿਆਨ ਦੇ ਝਲਕਾਰੇ ਪੈਣ ਲੱਗਦੇ ਹਨ:
ਅੱਧੀ ਰਾਤੀਂ ਖੁੱਲੀ ਅੱਖ
ਪਾਣੀ ਜਮਕੇ ਬਣਿਆ ਬਰਫ
ਝੱਜਰ ਤਿੜਕਣ ਦੀ ਆਵਾਜ
ਬਾਸ਼ੋ (੧੬੪੫-੧੬੯੫)
ਨਵੇਂ ਬਨੇਰੇ ਉਤੋਂ
ਤ੍ਰਿਪ ਤ੍ਰਿਪ ਬਰਖਾ ਦੀ
ਆਵਾਜ਼ ਜਗਾਗੀ ਮੈਨੂੰ
ਕੋਜੀ
ਧਿਆਨ ਸਾਧਨਾ ਜ਼ੇਨ ਬੁੱਧਮਤ ਦਾ ਧੁਰਾ ਹੈ। ਮਨੁੱਖੀ ਮਨ ਵਿਚ ਹਰ ਵਕਤ ਕੁਝ ਨਾ ਕੁਝ ਚਲਦਾ ਰਹਿੰਦਾ ਹੈ। ਧਿਆਨ ਸਾਧਨਾ ਦਾ ਉਦੇਸ਼ ਪਰਮ-ਸਤ ਦੇ ਗਿਆਨ ਲਈ ਮਨ ਵਿਚ ਸ਼ੁੱਨਤਾ ਦਾ ਅਨੁਭਵ ਗ੍ਰਹਿਣ ਕਰਵਾਉਣਾ ਹੈ। ਸ਼ੁੱਨਤਾ ਜਾਂ ਖ਼ਿਲਾਅ ਹੀ ਸਭ ਕੁਝ ਨੂੰ ਜੋੜਦਾ ਹੈ।
ਪਰਬਤ ਖੇਤ ਮੈਦਾਨ
ਢਕੇ ਬਰਫ ਨੇ ਆਣ
ਬਾਕੀ ਬਚਾ ਨਾ ਕੋਇ
ਜੋਸੋ
ਜ਼ੈਨ ਕਵੀ ਖਲਾ ਵਿਚੋਂ ਜੀਵਨ ਸਰੋਤ ਦੀ ਆਉਂਦੀ ਆਵਾਜ ਨੂੰ ਸੁਣਦਾ ਹੈ। ਇਹ ਧਿਆਨ ਅਵੱਸਥਾ ਨੂੰ ਜੀਵਨ ਦੀਆਂ ਗਤੀਵਿਧੀਆਂ ਵਿਚਕਾਰ ਥਿਰਤਾ (stillness) ਦੀ ਅਵੱਸਥਾ ਵੀ ਕਿਹਾ ਜਾ ਸਕਦਾ ਹੈ।
ਡੂੰਘੀ ਨਦੀ ਵਿਚ
ਵੱਡੀ ਮੱਛੀ ਪਈ ਅਡੋਲ
ਕਰ ਧਾਰਾ ਵੱਲ ਮੂੰਹ
ਜੇ. ਡਵਲਿਊ. ਹੈਕੱਟ
ਧਿਆਨ ਕਰਨ ਲਈ ਸੁੱਖ ਆਸਨ ਵਿਚ ਬੈਠਾ ਭਿਖਸ਼ੂ ਮਨ ਅੰਤਰ ਦਾ ਸੰਤੁਲਨ ਕਰ ਰਿਹਾ ਹੈ।
ਉੜ ਰਿਹਾ ਪੰਛੀ ਅਪਣੇ ਆਪ ਨੂੰ
ਖ਼ਿਲਾਅ ਵਿਚ ਠੀਕ ਰੱਖਦਾ ਹੈ
ਗਰਦਣ ਥੋੜੀ ਟੇਢੀ ਕਰਕੇ
ਜੌਰਜ ਮਾਰਸ਼ਲ
ਇਕੱਲ ਨੂੰ ਇਕ ਮਨੁੱਖੀ ਸਥਿਤੀ ਸਵੀਕਾਰ ਕਰਨਾ ਬੁੱਧਮਤ ਵਿਚ ਧਿਆਨ ਦਾ ਵਿਸ਼ੇਸ਼ ਲੱਛਣ ਹੈ। ਇਹ ਇਕੱਲ ਅਸੀਂ ਦੂਸਰਿਆਂ ਵਿਚ ਵੀ ਵੇਖਦੇ ਹਾਂ।
ਚੌਰਾਹੇ ਤੋਂ ਅੱਗੇ ਦੂਰ
ਕਿਤੇ ਪਤਝੜ ਵਿਚ
ਪਹਾੜੀ ਰਾਹ ਗੁੰਮ ਹੋ ਰਿਹੈ
ਜੇਮਜ ਨੌਰਟਨ
ਬੇਸ਼ੱਕ ਜਾਪਾਨ ਵਿਚ ਵੀ ਬਹੁਤੇ ਹਇਕੂ ਲੇਖਕ ਬੌਧੀ ਨਹੀਂ ਸਨ ਪਰ ਜਿਊਂ ਹੀ ਹਾਇਕੂ ਜਾਪਾਨ ਦੀਆਂ ਹੱਦਾਂ ਪਾਰ ਕਰਕੇ ਹੋਰ ਦੇਸ਼ਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਸੰਪਰਕ ਵਿਚ ਆਈ ਇਸ ਦੇ ਵਿਸ਼ੇ ਵਸਤੂ ਵਿਚ ਵੀ ਵਿਸਥਾਰ ਹੋਇਆ ਹੈ। ਆਰਥਕ, ਸਮਾਜਕ, ਮਨੋਵਿਗਿਆਨਕ ਵਿਸ਼ਿਆਂ, ਮਨੁੱਖੀ ਰਿਸ਼ਤਿਆਂ ਅਤੇ ਵਾਤਾਵਰਨ ਦੀਆਂ ਸਮੱਸਿਆਵਾਂ ਦੀ ਝਲਕ ਵੀ ਹਾਇਕੂ ਵਿਚ ਆਉਣ ਲੱਗ ਪਈ ਹੈ।
25 ਮੰਗਲਵਾਰ ਮਈ 2010
Posted ਇਟਲੀ/Italy, ਕਲੀਮ ਜਫ਼਼ਰ ਬਦੇਸ਼ਾ, ਜੀਵਨ/Life
inਕਲੀਮ ਬਦੇਸ਼ਾ
Kalim Bandaicha
25 ਮੰਗਲਵਾਰ ਮਈ 2010
Posted ਆਸਟ੍ਰੇਲੀਆ, ਕੁਦਰਤ/Nature, ਦਰਬਾਰਾ ਸਿੰਘ, ਬਰਖਾ/Rainy Season
in≈ 1 ਟਿੱਪਣੀ
ਦਰਬਾਰਾ ਸਿੰਘ
دربارا سِنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਮੰਗਲਵਾਰ ਮਈ 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਪੰਛੀ
in≈ 1 ਟਿੱਪਣੀ
Issa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸੋਮਵਾਰ ਮਈ 2010
Posted ਆਸਟ੍ਰੇਲੀਆ, ਦੀਪੀ ਸੰਧੂ, ਹਾਇਗਾ/Haiga
in24 ਸੋਮਵਾਰ ਮਈ 2010
Posted ਕੁਦਰਤ/Nature, ਜੀਵਨ/Life, ਰਚਨਾ ਸਿੱਧੂ
inਰਚਨਾ ਸਿੱਧੂ
رچنا سِدھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸੋਮਵਾਰ ਮਈ 2010
Posted ਕੁਲਦੀਪ ਸਰੀਨ, ਜੀਵਨ/Life
inਕੁਲਦੀਪ ਸਰੀਨ
کُلدیپ سرین
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸੋਮਵਾਰ ਮਈ 2010
Posted ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਵਾਤਾਵਰਣ
inIssa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਐਤਵਾਰ ਮਈ 2010
Posted ਆਸਟ੍ਰੇਲੀਆ, ਜੀਵਨ/Life, ਸੁਪ੍ਰੀਤ ਸੰਧੂ, Children's Haiku/ਬੱਚਿਆਂ ਦੇ ਹਾਇਕ
inਸੁਪ੍ਰੀਤ ਸੰਧੂ, 11ਵਰਸ, ਅਸਟ੍ਰੇਲੀਆ।
سپریت سندھو، 11سال، اسٹریلیا۔
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਐਤਵਾਰ ਮਈ 2010
Posted ਜੀਵਨ/Life, ਪੰਜਾਬ/Punjab, ਬਲਜੀਤ ਪਾਲ ਸਿੰਘ
inਬਲਜੀਤਪਾਲ ਸਿੰਘ
بلجِیتپال سِنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਐਤਵਾਰ ਮਈ 2010
Posted ਅਮਰਾਓ ਸਿੰਘ ਗਿੱਲ, ਜੀਵਨ/Life, ਹਾਸ ਰਸ
in≈ 1 ਟਿੱਪਣੀ
ਅਮਰਾਓ ਸਿੰਘ ਗਿੱਲ
اُمراؤ سِنگھ گِل
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਐਤਵਾਰ ਮਈ 2010
Posted ਅਮਰੀਕਾ/USA, ਕੁਦਰਤ/Nature, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਸ਼ਨੀਵਾਰ ਮਈ 2010
ਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਸ਼ਨੀਵਾਰ ਮਈ 2010
Posted ਜੀਵਨ/Life, ਦੁਨਿਆਵੀ ਰਿਸ਼ਤੇ, ਸੁਰਿੰਦਰ ਸਾਥੀ
inਸੁਰਿੰਦਰ ਸਾਥੀ
سریندر ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਸ਼ਨੀਵਾਰ ਮਈ 2010
Posted ਆਸਟ੍ਰੇਲੀਆ, ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ
inਦਰਬਾਰਾ ਸਿੰਘ
دربارا سِنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਸ਼ਨੀਵਾਰ ਮਈ 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਜੀਵਨ/Life
inIssa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسّا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਸ਼ੁੱਕਰਵਾਰ ਮਈ 2010
Posted ਜਗਜੀਤ ਸੰਧੂ, ਜੀਵਨ/Life
inਜਗਜੀਤ ਸੰਧੂ
ਨੋਟ: ਅਮਰਜੀਤ ਸਾਥੀ ਦੇ ਜਨਮ ਦਿਨ ਨੂੰ ਸਮਪਰਤ।
نوٹ: امرجیت ساتھی دے جنم دن نوں سمپرت۔
جگجیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਸ਼ੁੱਕਰਵਾਰ ਮਈ 2010
Posted ਜੀਵਨ/Life, ਸੰਦੀਪ ਸੀਤਲ, ਹਾਇਗਾ/Haiga
in21 ਸ਼ੁੱਕਰਵਾਰ ਮਈ 2010
Posted ਜੀਵਨ/Life, ਸੰਦੀਪ ਧਨੋਆ
inਸੰਦੀਪ ਧਨੋਆ
سندیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਸ਼ੁੱਕਰਵਾਰ ਮਈ 2010
Posted ਅਨੁਵਾਦ, ਜਾਪਾਨ/Japan, ਜੀਵਨ/Life, ਸ਼ਿਕੀ/Shiki(1866-1902)
inShiki Masaoka
ਸ਼ਿਕੀ ਮਾਸਾਓਕਾ
ਅਨੁਵਾਦ: ਅਮਰਜੀਤ ਸਾਥੀ
شِکی ماساؤکا
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਵੀਰਵਾਰ ਮਈ 2010
Posted ਜੀਵਨ/Life, ਸੂਚਨਾ/Information
in20 ਵੀਰਵਾਰ ਮਈ 2010
Posted ਕੁਦਰਤ/Nature, ਪਿੰਡ, ਪੰਜਾਬ/Punjab, ਰੋਜ਼ੀ ਮਾਨ
in20 ਵੀਰਵਾਰ ਮਈ 2010
Posted ਕੁਦਰਤ/Nature, ਜੀਵਨ/Life, ਹਰਜੀਤ ਜਨੋਹਾ
inਹਰਜੀਤ ਜਨੋਹਾ
ہرجیت جنوہا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਵੀਰਵਾਰ ਮਈ 2010
Posted ਕੁਲਦੀਪ ਸਰੀਨ, ਜੀਵਨ/Life, ਧਰਮ/Religion, ਪੰਜਾਬ/Punjab
inਕੁਲਦੀਪ ਸਰੀਨ
کُلدیپ سرین
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਵੀਰਵਾਰ ਮਈ 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੀਵਨ/Life, ਜੌਨ ਬਰੈਂਡੀ/John Brandi
in≈ 1 ਟਿੱਪਣੀ
John Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
19 ਬੁੱਧਵਾਰ ਮਈ 2010
Posted ਇਟਲੀ/Italy, ਕਲੀਮ ਜਫ਼਼ਰ ਬਦੇਸ਼ਾ, ਜੀਵਨ/Life, ਬੱਚੇ/Children
in19 ਬੁੱਧਵਾਰ ਮਈ 2010
Posted ਕੁਦਰਤ/Nature, ਜੀਵਨ/Life, ਮਾਨਸਾ, ਸਟੀਫਨ ਮਸੀਹ
inਸਟੀਫਨ ਮਸੀਹ , ਜਮਾਤ ਬਾਰਵੀਂ , ਸ ਸ ਸਕੂ਼ਲ , ਰਾਮਗੜ੍ਹ ਸ਼ਾਹਪੁਰੀਆਂ (ਮਾਨਸਾ )
سٹیفن مسیح : جماعت بارویں ، س س سکول ، رامگڑھ شاہپریاں مانسا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
19 ਬੁੱਧਵਾਰ ਮਈ 2010
ਗੁਰਪ੍ਰੀਤ
گُرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ