ਕਿਸ਼ਤ

ਹਾਇਕੂ ਦਾ ਵਿਸ਼ਾ ਵਸਤੂ

ਹਾਇਕੂ ਅਤੇ ਜ਼ੇਨ ਮਤ: ਹਾਇਕੂ ਬੁੱਧਮੱਤ ਦੀ ਜਾਪਾਨੀ ਧਾਰਾ ਜ਼ੇਨ ਦੀ ਧਰਾਤਲਚੋਂ ਉਪਜੀ ਕਵਿਤਾ ਹੈਜ਼ੇਨ ਸ਼ਬਦ ਸ਼ਾਇਦ ਧਿਆਨ ਦਾ ਹੀ ਬਦਲਿਆ ਹੋਇਆ ਰੂਪ ਹੈਜ਼ੇਨ ਸੰਤ ਧਿਆਨ ਅਵੱਸਥਾ ਨੂੰ ਹਾਇਕੂ ਦੇ ਰੂਪ ਵਿਚ ਪ੍ਰਗਟ ਕਰਦੇ ਸਨਉਨ੍ਹਾਂ ਲਈ ਇਹ ਕਾਵਿ ਵੰਨਗੀ ਨਹੀਂ ਸੀ ਸਗੋਂ ਧਿਆਨ ਦਾ ਹੀ ਅੰਗ ਸੀਜ਼ੇਨ ਭਿਖਸ਼ੂਆਂ ਦੁਆਲ਼ੇ ਪ੍ਰਾਕਿਰਤੀ ਸਾਹ ਲੈਂਦੀ ਅਤੇ ਉਹ ਇਨ੍ਹਾਂ ਸਾਹਾਂ ਨੂੰ ਹਾਇਕੂ ਵਿਚ ਢਾਲ਼ ਕੇ ਸਾਂਭ ਲੈਂਦੇਬਹੁਤੇ ਮੁਢਲੇ ਹਾਇਜਨ (ਹਾਇਕੂ ਕਵੀ) ਜ਼ੇਨ ਭਿਖਸ਼ੂ ਸਨ ਜਾਂ ਜ਼ੇਨ ਮੱਤ ਨਾਲ਼ ਜੁੜੇ ਹੋਏ ਸਨਇਸ ਤਰਾਂ ਜ਼ੇਨ ਬੁੱਧਮਤ ਨੇ ਜਾਪਾਨੀ ਹਾਇਕੂ ਦੀ ਉਸਾਰੀ ਵਿਚ ਮਹੱਤਵ ਪੂਰਨ ਯੋਗਦਾਨ ਪਾਇਆ ਹੈ ਪਰਮਿੰਦਰ ਸੋਢੀ ਅਪਣੀ ਪੁਸਤਕ ਜਾਪਾਨੀ ਹਾਇਕੂ ਸ਼ਾਇਰੀਵਿਚ ਜ਼ੇਨ ਵਾਰੇ ਲਿਖਦੇ ਹਨ ਬੁੱਧ-ਧਾਰਾ ਨੂੰ ਅਸਲੀ ਜੀਵਨ ਵਿਚ ਮਹਿਸੂਸ ਕਰਨ ਅਤੇ ਵਰਤਣ ਨੂੰ ਜ਼ੇਨ ਕਿਹਾ ਜਾਂਦਾ ਹੈ ਵਿਭਿੰਨ ਸਥਿਤੀਆਂ ਵਿਚਕਾਰ ਇਕੋ ਤਰਾਂ ਦੀ ਮਾਨਸਿਕਤਾ ਨਾਲ ਵਿਚਰਨਾ ਜਿਥੇ ਬਾਹਰੀ ਤੱਤ ਅੰਤਰ ਮਨ ਨੂੰ ਛੂਹ ਨਾ ਸਕਣਜ਼ੇਨ ਉਹ ਮਨੋਦਸ਼ਾ ਹੈ ਜਿਸ ਵਿਚ ਅਸੀਂ ਵਸਤੂਆਂ ਨਾਲੋਂ ਟੁੱਟ ਹੋਏ ਜਾਂ ਵੱਖਰੇ ਨਹੀਂ ਹੁੰਦੇ ਸਗੋਂ ਉਨ੍ਹਾ ਵਰਗੇ ਹੁੰਦੇ ਹੋਏ ਵੀ ਵਿਲੱਖਣ ਹਾਂ

ਸੁੱਖਚ ਵੀ

ਦੁੱਖਚ ਵੀ

ਘਾਹ ਉੱਗਦਾ ਰਿਹਾ

ਸਾਨਤੋਕਾ ਤਾਨੇਦਾ (1882-1940) ਅਨੁਵਾਦ: ਪਰਮਿੰਦਰ ਸੋਢੀ

ਜ਼ੇਨ ਬੁੱਧਮਤ ਧਰਮ ਨਾਲ਼ੋਂ ਵੀ ਵਧੇਰੇ ਜੀਵਨ ਦਰਸ਼ਨ ਹੈ : ਭਾਵ ਅਸਤਿਤਵ ਦੀ ਅਸਲੀਅਤ ਨੂੰ ਅਨੁਭਵ ਕਰਨਾਜੀਵਨ ਦੇ ਹਰ ਛਿਣ ਨੂੰ ਚੇਤਨ ਰੂਪ ਵਿਚ ਜਿਉਣਾ ਅਤੇ ਜੋ ਕੁਝ ਹੈ ਨੂੰ ਅਪਣੇ ਆਪੇ ਨਾਲ਼ ਕਿਤੇ ਧੁਰ ਅੰਦਰ ਇਕ ਮਿਕ ਹੋਇਆ ਮਹਿਸੂਸ ਕਰਨਾਕਿਸੇ ਤਰਾਂ ਦੇ ਹਾਲਾਤ ਵਿਚ ਵੀ ਮਨ ਦੇ ਸੰਤੁਲਨ ਨੂੰ ਨਾ ਵਿਖਰਨ ਦੇਣਾ ਹਾਇਕੂ ਕੇਵਲ ਜ਼ੇਨ ਧਿਆਨ ਹੀ ਨਹੀਂ ਇਸ ਦੀ ਅਪਣੀ ਵਿਲੱਖਣਤਾ ਵੀ ਹੈਇਹ ਚੀਜਾਂ ਨੂੰ ਵੇਖਣ ਦੀ ਵਿਧੀ ਹੈ ਅਤੇ ਜਿਉਣ ਦੀ ਸ਼ੈਲੀ ਹੈ

ਬੁੱਧ ਮੱਤ ਅਨੁਸਾਰ ‘ਹੋਂਦ ਦੇ ਤਿੰਨ ਨਿਸ਼ਾਨ ਹਨ ਜਿਨ੍ਹਾ ਵਿਚੋਂ ਇਕ ਹੈ ਕਿ ਸਭ ਵਸਤਾਂ ਵਿਚ ਬਦਲਾਓ ਆਉਂਦਾ ਹੈਹਾਇਕੂ ਵਿਚ ਰੁੱਤਾਂ ਦਾ ਜ਼ਿਕਰ ਜਰੂਰੀ ਕੀਤਾ ਹੁੰਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਕੁਦਰਤ ਵਿਚ ਅਤੇ ਮਨੁੱਖੀ ਜੀਵਨ ਬਦਲਾਓ ਲਗਾਤਾਰ ਆਉਂਦਾ ਰਹਿੰਦਾ ਹੈ

ਕੋਹਰੇ ਦੀਆਂ ਸੂਲਾਂ

ਰਾਤੋ ਰਾਤ ਉੱਗ ਆਈਆਂ

ਮੇਰੀ ਠੋਡੀ ‘ਤੇ ਦਾੜ੍ਹੀ ਦੀ ਤਰਾਂ

ਕੋਜੀ

ਸਾਲਾਂ ਬੱਧੀ ਲੰਮੀ ਧਿਆਨ ਸਾਧਨਾ ਦੇ ਫਲ਼ਸਰੂਪ ਗਿਆਨ ਦੇ ਝਲਕਾਰੇ ਪੈਣ ਲੱਗਦੇ ਹਨ:

ਅੱਧੀ ਰਾਤੀਂ ਖੁੱਲੀ ਅੱਖ

ਪਾਣੀ ਜਮਕੇ ਬਣਿਆ ਬਰਫ

ਝੱਜਰ ਤਿੜਕਣ ਦੀ ਆਵਾਜ

ਬਾਸ਼ੋ (੧੬੪੫-੧੬੯੫)

ਨਵੇਂ ਬਨੇਰੇ ਉਤੋਂ

ਤ੍ਰਿਪ ਤ੍ਰਿਪ ਬਰਖਾ ਦੀ

ਆਵਾਜ਼ ਜਗਾਗੀ ਮੈਨੂੰ

ਕੋਜੀ

ਧਿਆਨ ਸਾਧਨਾ ਜ਼ੇਨ ਬੁੱਧਮਤ ਦਾ ਧੁਰਾ ਹੈਮਨੁੱਖੀ ਮਨ ਵਿਚ ਹਰ ਵਕਤ ਕੁਝ ਨਾ ਕੁਝ ਚਲਦਾ ਰਹਿੰਦਾ ਹੈਧਿਆਨ ਸਾਧਨਾ ਦਾ ਉਦੇਸ਼ ਪਰਮ-ਸਤ ਦੇ ਗਿਆਨ ਲਈ ਮਨ ਵਿਚ ਸ਼ੁੱਨਤਾ ਦਾ ਅਨੁਭਵ ਗ੍ਰਹਿਣ ਕਰਵਾਉਣਾ ਹੈਸ਼ੁੱਨਤਾ ਜਾਂ ਖ਼ਿਲਾਅ ਹੀ ਸਭ ਕੁਝ ਨੂੰ ਜੋੜਦਾ ਹੈ

ਪਰਬਤ ਖੇਤ ਮੈਦਾਨ

ਢਕੇ ਬਰਫ ਨੇ ਆਣ

ਬਾਕੀ ਬਚਾ ਨਾ ਕੋਇ

ਜੋਸੋ

ਜ਼ੈਨ ਕਵੀ ਖਲਾ ਵਿਚੋਂ ਜੀਵਨ ਸਰੋਤ ਦੀ ਆਉਂਦੀ ਆਵਾਜ ਨੂੰ ਸੁਣਦਾ ਹੈਇਹ ਧਿਆਨ ਅਵੱਸਥਾ ਨੂੰ ਜੀਵਨ ਦੀਆਂ ਗਤੀਵਿਧੀਆਂ ਵਿਚਕਾਰ ਥਿਰਤਾ (stillness) ਦੀ ਅਵੱਸਥਾ ਵੀ ਕਿਹਾ ਜਾ ਸਕਦਾ ਹੈ

ਡੂੰਘੀ ਨਦੀ ਵਿਚ

ਵੱਡੀ ਮੱਛੀ ਪਈ ਅਡੋਲ

ਕਰ ਧਾਰਾ ਵੱਲ ਮੂੰਹ

ਜੇ. ਡਵਲਿਊ. ਹੈਕੱਟ

ਧਿਆਨ ਕਰਨ ਲਈ ਸੁੱਖ ਆਸਨ ਵਿਚ ਬੈਠਾ ਭਿਖਸ਼ੂ ਮਨ ਅੰਤਰ ਦਾ ਸੰਤੁਲਨ ਕਰ ਰਿਹਾ ਹੈ

ਉੜ ਰਿਹਾ ਪੰਛੀ ਅਪਣੇ ਆਪ ਨੂੰ

ਖ਼ਿਲਾਅ ਵਿਚ ਠੀਕ ਰੱਖਦਾ ਹੈ

ਗਰਦਣ ਥੋੜੀ ਟੇਢੀ ਕਰਕੇ

ਜੌਰਜ ਮਾਰਸ਼ਲ

ਇਕੱਲ ਨੂੰ ਇਕ ਮਨੁੱਖੀ ਸਥਿਤੀ ਸਵੀਕਾਰ ਕਰਨਾ ਬੁੱਧਮਤ ਵਿਚ ਧਿਆਨ ਦਾ ਵਿਸ਼ੇਸ਼ ਲੱਛਣ ਹੈ ਇਹ ਇਕੱਲ ਅਸੀਂ ਦੂਸਰਿਆਂ ਵਿਚ ਵੀ ਵੇਖਦੇ ਹਾਂ

ਚੌਰਾਹੇ ਤੋਂ ਅੱਗੇ ਦੂਰ

ਕਿਤੇ ਪਤਝੜ ਵਿਚ

ਪਹਾੜੀ ਰਾਹ ਗੁੰਮ ਹੋ ਰਿਹੈ

ਜੇਮਜ ਨੌਰਟਨ

ਬੇਸ਼ੱਕ ਜਾਪਾਨ ਵਿਚ ਵੀ ਬਹੁਤੇ ਹਇਕੂ ਲੇਖਕ ਬੌਧੀ ਨਹੀਂ ਸਨ ਪਰ ਜਿਊਂ ਹੀ ਹਾਇਕੂ ਜਾਪਾਨ ਦੀਆਂ ਹੱਦਾਂ ਪਾਰ ਕਰਕੇ ਹੋਰ ਦੇਸ਼ਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਸੰਪਰਕ ਵਿਚ ਆਈ ਇਸ ਦੇ ਵਿਸ਼ੇ ਵਸਤੂ ਵਿਚ ਵੀ ਵਿਸਥਾਰ ਹੋਇਆ ਹੈ ਆਰਥਕ, ਸਮਾਜਕ, ਮਨੋਵਿਗਿਆਨਕ ਵਿਸ਼ਿਆਂ, ਮਨੁੱਖੀ ਰਿਸ਼ਤਿਆਂ ਅਤੇ ਵਾਤਾਵਰਨ ਦੀਆਂ ਸਮੱਸਿਆਵਾਂ ਦੀ ਝਲਕ ਵੀ ਹਾਇਕੂ ਵਿਚ ਆਉਣ ਲੱਗ ਪਈ ਹੈ