Dear All-
It is indeed a good place where everyone is collaborating and learning from others. All the comments are constructive and in good spirit. Otherwise, today, it is hard to find a ‘student’…
teachers here and there…!!
everywhere
Students missing
Balraj Cheema said:
“ਸਰਬ ਧਰਮ ਸੰਮੇਲਨ…
ਸੁਨੇਹੇ ਸ਼ਾਂਤੀ ਦੇ
ਪਰਚਾਰਕ ਗੁੱਥਮ-ਗੁ੍ਥਾ”
ਕਰੜੀ ਤੇ ਕਾਟਵੀ ਚੋਟ ਹੈ ਧਾਰਮਕ ਇਕੱਠਾਂ ‘ਤੇ; ਓਥੇ ਸ਼ਾਂਤੀ ਦੇ ਪਰਚਾਰਕਾਂ ਦਾ ਆਪੋ ਵਿੱਚ ਖਹਿਬੜਣਾ!
ਮੇਰੀ ਸਮਝ ਵਿੱਚ ਇਸ ਤਰ੍ਹਾਂ ਇਹ ਸ਼ਾਇਦ ਵੱਧ ਤੀਖਣ ਪ੍ਰਭਾਵ ਪਾਵੇਗਾ। ਸੁਝਾਅ ਹੈ ਆਦੇਸ਼ ਨਹੀ!
darbara singh said:
ਠੀਕ ਕਿਹਾ, ਕਾਵਿਕ-ਪ੍ਰਭਾਵ ਜ਼ਿਆਦਾ ਅਸਰਦਾਰ ਲਗਦਾ ਹੈ।ਸੁਝਾ ਸਾਰਥਕ ਹੈ,ਅਜੇਹੇ ਸੁਝਾ ਚੰਗੇ ਲਗਦੇ ਹਨ।
Davinder Punia said:
behad vadhia khyaal hai. haiku akhbari khabar nahin lagna chahida. message bahut zordar pesh hoya hai. tuhadi chetna lishkare maardi hai.
guttham guttha
parcharak
sarb dharam sammelan
jaswinder said:
ਤੁਹਾਡਾ ਹੁਕਮ ਸਿਰ ਮੱਥੇ ਚੀਮਾ ਸਾਹਿਬ ਜੀ
Jaswinder said:
ਓਸ ਅਗੰਮੀ ਧੁਨ ਵਿੱਚ ਜੰਮਿਆਂ , ਪਲ਼ਿਆ ਕਵਿਤਾ ਲੋਰੀਂ ।
ਦਰਦ ਏ ਦਿਲ ਨੂੰ ਹਿੱਕ ਸਫੇ ਦੀ (ਜਿਉਂ) ਅੰਨ੍ਹੇ ਤੁਰਨ ਡੰਗੋਰੀ ।
ਰਮਜ਼ ਨ ਅਨੁਭਵ ਬੋਲ ਨ ਸ਼ੈਲੀ ਕਲਮ ਘੜੀਸੀ ਜਾਵਾਂ
ਕਲਮ ਮੇਰੀ ਨੂੰ ਨਾਲ਼ ਕਾਫਲੇ ਸੱਜਣਾ ਬਾਂਹ ਫੜ ਤੋਰੀ ।
……………………………………………….
ਚੀਮਾ ਸਾਹਿਬ , ਪੂਨੀਆ ਜੀ , ਦਰਬਾਰਾ ਸਿੰਘ ਜੀ , ਹੰਸਾਂ ਨੂੰ ਦੇਖ ਮੇਰੇ ਵਰਗੇ ਬਗਲੇ ਨੂੰ ਵੀ ਕਿਤੇ ਕਿਤੇ ਤਰਨ ਦਾ ਚਾਅ ਆ ਜਾਂਦਾ ਹੈ ।
ਚੀਮਾ ਸਾਹਿਬ , ਪੂਨੀਆ ਜੀ ਤੁਹਾਡੇ ਸੁਝਾਏ ਸ਼ਬਦ ਕਮਾਲ ਦੇ ਹਨ ।
ਤਹਿ ਦਿਲੋਂ ਧੰਨਵਾਦ ਇਸੇ ਤਰ੍ਹਾਂ ਆਸਰਾ ਦੇ ਕੇ ਤੋਰੀ ਰੱਖਣਾ ਜੀ
Balraj Cheema said:
ਜਸਵਿੰਦਰ ਜੀ,
ਤੁਹਾਡੀ ਨਿਰਮਾਣਤਾ ਹੱਦ ਦਰਜੇ ਦੀ ਹੈ।
ਹੁਣ ਤੁਹਾਨੂੰ ਆਸਰੇ ਦੀ ਲੋੜ ਨਹੀਂ!
ਤੁਹਾਡੇ ਪਰ ਹੁਣ ਆਪ ਮੁਹਾਰੀ ਪਰਵਾਜ਼ ਕਰਨ ਦੇ ਸਮਰੱਥ ਹਨ; ਹੁਣ ਸਮਰਥਣ ਦੀ ਲੋੜ ਨਹੀਂ ਇਨ੍ਹਾਂ ਨੂੰ, ਹੁਣ ਤਾਂ ਨਵੇਂ ਆਕਾਸ਼ਾਂ ਵਿੱਚ ਉਡਾਰੀਆਂ ਮਾਰਨ ਦੀ ਹੈ। ਉਨ੍ਹਾਂ ਆਕਾਸ਼ਾਂ ਦੀ ਲੋਆ ਵੇਖਣ, ਮਾਣਨ ਅਤੇ ਦੂਜਿਆਂ ਤੀਕ ਪਹੁੰਚਾਉਣ ਦੀ ਹੈ।
darbara singh said:
ਜਸਵਿੰਦਰ ਜੀ ਅਸੀਂ ਸਾਰੇ ਅਜੇ ਸਿੱਖਣ-ਰਾਹ ‘ਤੇ ਹੀ ਹਾਂ,ਅਜੇਹੇ ਸੁਝਾ ਸਾਡੇ ਸਾਰਿਆਂ ਲਈ,ਜੋ ਇਸ ਕਾਫਲੇ ਦਾ ਹਿੱਸਾ ਬਣਨ ਜਾ ਰਹੇ ਹਾਂ,ਕਾਰਾਗਰ ਸਾਬਤ ਹੁੰਦੇ ਹਨ।ਸਾਡੇ ਅੱਗੇ ਅਨੁਭਵੀ ਜਰਨੈਲ ਹਨ,ਵਿਚਾਲੇ ਤਜੁਰਬਾ ਹਾਸਲ ਕਰ ਚੁਕੇ ਅਤੇ ਪਿੱਛੇ ਪਿੱਛੇ ਆਪਣੇ ਵਰਗਿਆਂ ਦੀ ਕਤਾਰ।ਜਿਨ੍ਹਾਂ ਨੈ ਇਨ੍ਹਾਂ ਦੇ ਪਾਏ ਪਗ ਚਿੰਨ੍ਹਾਂ ਤੇ ਤੁਰਨਾ ਹੈ। ਜੇ ਕੋਲੇ ਨਾਲ ਘਸਿਆਂ ਕਾਲਖ ਲਗ ਸਕਦੀ ਹੈ,ਤਾਂ ਹੰਸਾਂ ਨਾਲ ਤੁਰਿਆਂ ਇਨ੍ਹਾਂ ਦੀ ਚਾਲ ਚਲਣੀ ਕਿਊਂ ਨਹੀ ਆਵੇਗੀ।
Gurinderjit Singh said:
Dear All-
It is indeed a good place where everyone is collaborating and learning from others. All the comments are constructive and in good spirit. Otherwise, today, it is hard to find a ‘student’…
teachers here and there…!!
everywhere
Students missing