ਦੌੜ 09 ਮੰਗਲਵਾਰ ਜੂਨ 2009 Posted by ਸਾਥੀ ਟਿਵਾਣਾ in ਕੁਲਪ੍ਰੀਤ ਬਡਿਆਲ, ਕੈਨੇਡਾ/Canada, ਹਾਇਗਾ/Haiga ≈ 10 ਟਿੱਪਣੀਆਂ ਹਾਇਗਾ: ਕੁਲਪ੍ਰੀਤ ਬਡਿਆਲ ਇਸਨੂੰ ਸਾਂਝਾ ਕਰੋ:ਫੇਸਬੁੱਕXਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
darbara singh said:
kulpreet ji bhavyukat haiga.ih hun jari rakhna.
gurnaib maghania said:
ਕੁਲਪ੍ਰੀਤ ਜੀ…..ਕਿਆ ਖੂਬਸੂਰਤ ਪਕੜ ਹੈ…ਮੁਬਾਰਕਾ
Kulpreet said:
ਧੰਨਵਾਦ ਦਰਬਾਰਾ ਸਿੰਘ ਜੀ,
ਮੈਂ ਬਚਪਨ ਵਿਚ ਘੰਟੋ-ਬੱਧੀ ਇਕੱਲੇ ਇਹ ਖੇਡ ਖੇਡੀ – ਆੜ ਵਿਚ ਪੱਤੇ ਰੋੜ੍ਹਨ ਦੀ, ਸੋ ਉਸ ਨੂਂ ਸੋਚਦਿਆਂ ਇਹ ਫੁਰਿਆ ਸੀ
Gurmeet Sandhu said:
ਕੁਲਪੀ੍ਤ ਜੀ,
ਮੇਰੀ ਸੂਝ ਅਨੁਸਾਰ ਇਸ ਹਾਇਗਾ ਵਿਚ ਜਿਹੜਾ ਰੁੱਖ ਦਰਸਾਇਆ ਗਿਐ, ਜਿਸਦੇ ਪੱਤੇ ਤੋੜ ਕੇ ਆੜ ‘ਤੇ ਬੈਠਾ ਬੱਚਾ ਰੋੜ ਰਿਹਾ ਹੈ, ਉਹ ਕਿਕੱਰ ਹੈ। ਮੈਨੂੰ ਨਹੀਂ ਪਤਾ ਕਿੱਕਰ ਦੇ ਪੱਤੇ ਆੜ ਵਿਚ ਰੋੜਨ ਦੇ ਬਿੰਬ ਲਈ ਕਿਤਨੇ ਕੁ ਪੜਭਾਵਸ਼ਾਲੀ ਹਨ । ਹੋ ਸਕਦਾ ਹੈ ਮੇਰੀ ਸੋਚ ਗਲਤ ਹੋਵੇ।
ਸਾਥੀ ਟਿਵਾਣਾ said:
ਸੰਧੂ ਸਾਹਿਬ
ਹਾਇਗਾ ਵਿਚ ਇਹ ਜਰੂਰੀ ਨਹੀਂ ਕਿ ਹਾਇਕੂ ਫੋਟੋ ਦਾ ਹੁਬਹੂ ਬਿਆਨ ਕਰਦੀ ਹੋਵੇ ਪਰ ਕਿਸੇ ਨਾ ਕਿਸੇ ਪੱਖ ਦੀ ਸਾਂਝ ਹੋਣੀ ਚਾਹੀਦੀ ਹੈ। ਜਿਵੇਂ ਇਸ ਹਾਇਗਾ ਦੀ ਫੋਟੋ ਵਿਚ ਹੈ ਕਿ ਇਕ ਬੱਚਾ ਆੜ ਕਿਨਾਰੇ ਬੈਠਾ ਹੈ। ਫੋਟੋ ਦੇ ਉੱਪਰਲੇ ਹਿੱਸੇ ਵਿਚ ਰੁੱਖ ਦੇ ਵੱਡੇ ਅਤੇ ਚੌੜੇ ਪੱਤੇ ਵੀ ਵਿਖਾਈ ਦਿੰਦੇ ਹਨ। ਬੱਚਾ ਪੱਤੇ ਰੋੜ੍ਹ ਰਿਹਾ ਹੈ ਜਾਂ ਨਹੀਂ। ਜਾਂ ਕਿਸ ਰੁੱਖ ਦੇ ਪੱਤੇ ਹਨ। ਇਹ ਸਭ ਕੁਝ ਧੁੰਦਲਾ ਹੀ ਰਹੇ ਚੰਗਾ ਲਗਦਾ ਹੈ। ਫੋਟੋ ਬੱਚੇ ਦੀ ਖੇਲ ਦਾ ਸ਼ਾਂਤ ਅਤੇ ਸੁਹਾਵਣਾ ਮਾਹੌਲ ਖੂਬ ਸਿਰਜਦੀ ਹੈ। ਬਹੁਤ ਪਿਆਰਾ ਹਾਇਗਾ ਹੈ।
Kulpreet said:
ਗੁਰਮੀਤ ਜੀ,
ਤੁਹਾਡਾ ਵਿਚਾਰ ਦਰੁਸਤ ਹੈ। ਜਿਹੜੀ minimalism ਮੈਂ ਲਭਦਾ ਸੀ – ਬੱਚਾ, ਆੜ, ਦੋ ਰੁੜ੍ਹਦੇ ਪੱਤੇ; ੳਹ ਮੈਨੂੰ internet ਤੇ ਕਾਫ਼ੀ ਲੱਭਣ ਤੇ ਵੀ ਲੱਭੀ ਨਹੀਂ
ਫਿਰ ਸੋਚਿਆ ਚਲੋ ਇਹੀ ਲਾ ਦਿਂਦੇ ਆਂ, ਪਤਨੀ ਕੀ ਕਹੂਗੀ? ਬਿੰਬ ਲੱਭਦਾ ਫਿਰਦੈਂ – ਇੰਨੀ ਦੇਰ ਨੂੰ ਤਾਂ ਕੋਈ ਬੰਬ ਬਣਾ ਕੇ ਓਹ ਜਾਵੇ, ਓਹ ਜਾਵੇ !! ਹਾਇਕੂ ਲਿਖ ਲੈ, ਤਬਲੇ ਕੁੱਟ ਲੈ, ਦੇਖੀਂ ਕਿਤੇ ਘਰ ਦੇ ਕੰਮ ਨੂੰ ਹੱਥ ਨਾ ਲੱਗ ਜਾਵੇ – ਜਿਹੜੀ ਪਰਨਾਲੇ ਕੋਲੋਂ ਛੱਤ ਚੋ ਰਹੀ ਹੈ ਦੋ ਸਾਲਾਂ ਦੀ ……
Gurmeet Sandhu said:
ਸਾਥੀ ਸਾਹਿਬ, ਕੁਲਪੀ੍ਤ ਜੀ
ਤੁਹਾਡੇ ਵਲੋਂ ਦਿੱਤੀਆਂ ਜਾਣਕਾਰੀ ਭਰਪੂਰ ਟਿਪੱਣੀਆਂ ਲਈ ਬਹੁਤ ਬਹੁਤ ਧੰਨਵਾਦ। ਸਾਡਾ ਇਹ ਸੰਵਾਦ ਇਕ ਦੂਜੇ ਕੋਲੋਂ ਸਿਖਣ ਦੀ ਪ੍ਕਿਰਿਆ ਹੀ ਹੈ। ਮੇਰੀ ਹਾਇਗਾ ਸਬੰਧੀ ਨਗੂਣੀ ਜਿਹੀ ਜਾਣਕਾਰੀ ਵਿਚ ਵੀ ਵਾਧਾ ਹੋਇਆ ਹੈ।
ਕੁਲਪੀ੍ਤ ਤੁਹਾਡੇ ਵਲੋਂ ਕੀਤੀ ਇਹ ਘਾਲਣਾ ਅੰਜਾਈ ਨਹੀਂ ਜਾਵੇਗੀ, ਕਿਉਂਕਿ ਮੇਰੀ ਜਾਚੇ ਹਾਇਗਾ ਰਚਣ ਲਈ ਵਧੇਰੇ ਸਾਧਨਾਂ ਦੀ ਲੋੜ ਹੈ। ਜਿਥੋਂ ਤਕ ਘਰ ਵਾਲਿਆਂ ਦਾ ਸਬੰਧ ਹੈ, ਕਲਾ ਨੂੰ ਪਰਨਾਏ ਹੋਏ ਜੀਵੜਿਆਂ ਨਾਲ ਘਰ ਘਰ ਇਵੇਂ ਹੀ ਹੁੰਦੀ ਹੈ।
ਮੈਨੂੰ ਤਹਾਡੇ ਹਾਇਗਾ ਚੰਗੇ ਲਗੇ ਹਨ।
gurcharan said:
ih tasveer hi kavita vargi hai -gurcharan
Gurinderjit Singh said:
ਪੱਤੇ ਟੁੱਟ ਕੇ ਵੀ ਕਿੰਨ੍ਹੇ ਖ਼ੁਸ਼ ਹੋਏ ਹੋਣਗੇ…
darbara singh said:
vich dariavan patt rurhavan
likh likh tera navan
khal hove jan daria,tusi sare vidvan lok kise na kise de nan da patta likh ke sitde rehneon,vadhia lagda hai.apne dak ghar da officer brha vadhia hai jehra dak late nhin hon dinda