ਮੇਰਾ ਕੰਮ ਸਕੂਲਾਂ ਚ ਪੰਜਾਬੀ ਦੀ ਪੜ੍ਹਾਈ ਨੂੰ ਦੇਖਣਾ ਹੈ, ਇਸ ਲਈ ਮੈਨੂੰ ਵੱਖ-ਵੱਖ ਸਕੂਲਾਂ ਚ ਜਾਣ ਦਾ ਮੌਕਾ ਮਿਲ ਜਾਂਦਾ ਹੈ । ਵਿਹਲੇ ਸਮੇਂ ‘ਚ ਮੈਂ ਬੱਚਿਆਂ ਨਾਲ ਕੁਝ ਗੱਲਾਂ ਸਾਹਿਤ ਬਾਰੇ ਖਾਸ ਤੌਰ ਤੇ ਹਾਇਕੂ ਬਾਰੇ ਕਰਦਾ ਹਾਂ। ਕੱਲ੍ਹ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਵਿਖੇ ਵਿਦਿਆਰਥੀਆਂ ਨਾਲ ‘ਹਰੇ ਹਰੇ ਤਾਰੇ’ ਪੁਸਤਕ ‘ਚੋਂ ਕੁਝ ਹਾਇਕੂ ਸਾਂਝੇ ਕਰਦਿਆਂ ਹਾਇਕੂ ਬਾਰੇ ਸੰਖੇਪ ‘ਚ ਦੱਸਿਆ ਤੇ ਵਿਦਿਆਰਥੀਆਂ ਨੂੰ ਹਾਇਕੂ ਲਿਖਣ ਲਈ ਕਿਹਾ। ਉਸੇ ਵੇਲੇ ੨੦-੨੫ ਬੱਚਿਆਂ ਨੇ ਵਿਲੱਖਣ ਹਾਇਕੂ ਲਿਖੇ। ਇਹਨਾਂ ਵਿਚੋਂ ਕੁਝ ਹਾਇਕੂ ਮੈਂ ਇਕ ਇਕ ਕਰ ਪੋਸਟ ਕਰਦਾ ਰਹਾਂਗਾ…. ਦੱਸਣਾ ਇਹਨਾਂ ਬੱਚਿਆਂ ਦੇ ਹਾਇਕੂ ਤੁਹਾਨੂੰ ਕਿਹੋ ਜਿਹੇ ਲੱਗੇ …
ਚੜ੍ਹਿਆ ਚੰਨ
ਇਕ ਅਸਮਾਨੀਂ
ਇਕ ਪਾਣੀ ‘ਚ
ਸੁਖਜੀਤ ਸਿੰਘ, ਜਮਾਤ ਬਾਰਵੀਂ, ਸ ਸ ਸਕੂਲ, ਰਾਮਗੜ੍ਹ ਸ਼ਾਹਪੁਰੀਆਂ (ਮਾਨਸਾ ) ਪੰਜਾਬ।
میرا کم سکولاں چ پنجابی دی پڑھائی نوں دیکھنا ہے ، اس لئی مینوں وکھ-وکھ سکولاں چ جان دا موقع مل جاندا ہے ۔ وہلے سمیں چ میں بچیاں نال کجھ گلاں ساہت بارے خاص طور تے ہائکو بارے کردا ہاں ۔ کل سرکاری سیکنڈری سکول رامگڑھ شاہپریاں وکھے ودیارتھیاں نال ‘ ہرے ہرے تارے ‘ پستک چوں کجھ ہائکو سانجھے کردیاں ہائکو بارے سنکھیپ چ دسیا تے ودیارتھیاں نوں ہائکو لکھن لئی کیہا ۔ اسے ویلے 20-25 بچیاں نے ولکھن ہائکو لکھے ۔ ایہناں وچوں کجھ ہائکو میں
اک اک کر پوسٹ کردا رہانگا …. دسنا ایہناں بچیاں دے ہائکو تہانوں کیہو جہے لگے …
چڑھیا چن
اک آکاشیں
اک پانی چ
سکھجیت سنگھ ، جماعت بارویں ، س س سکول ، رامگڑشاہپریاں (مانسا )
ਹਾਇਗਾ: ਜਸਵਿੰਦਰ ਸਿੰਘ
ਹਾਇਕੂ: ਸੁਖਜੀਤ ਸਿੰਘ