ਸੋਧ ਵਿਚਾਰ 16 ਸੋਮਵਾਰ ਜੁਲਾ. 2012 Posted by ਸਾਥੀ ਟਿਵਾਣਾ in ਅਰਵਿੰਦਰ ਕੌਰ, ਸੋਧ ਵਿਚਾਰ, ਹਾਇਕੂ ਤਕਨੀਕ ≈ ਟਿੱਪਣੀ ਕਰੋ ਉਸੇ ਕਹਾਣੀ ਤੇ ਮੁੜਿਆ ਵਰਕਾ – ਪੁਰਾਣੀ ਕਿਤਾਬ ਅਰਵਿੰਦਰ ਕੌਰ Rosie Mann (roman version :)) usay kahaani ‘te murrheya varkaa – puraani kitaab Amarjit Sathi ਪੰਕਤੀਆਂ ਦੀ ਤਰਤੀਬ ਅਤੇ ਕੁਝ ਸ਼ਬਦ ਬਦਲਕੇ ਵੇਖਦੇ ਹਾਂ: ਪੁਰਾਣੀ ਪੁਸਤਕ – ਅਜੇ ਵੀ ਮੁੜਿਆ ਵਰਕਾ ਉਸੇ ਕਹਾਣੀ ‘ਤੇ ਨੋਟ: ਪੁਰਾਣੀ ਪੁਸਤਕ – = ਅਨੁਪ੍ਰਾਸ (ਕਿਤਾਬ ਦੀ ਥਾਂ ਪੁਸਤਕ) ਪੰਕਤੀਆਂ ਬਦਲਣ ਦਾ ਕਾਰਨ ਮੈਂ ਇਸ ਤਰਾਂ ਸਮਝਦਾ ਹਾਂ: ਹਾਇਕੂ ਦਾ ਫੋਕਸ ‘ਉਸੇ ਕਹਾਣੀ ਤੇ’ ਹੈ। ਇਸ ਲਈ ਜੇ ਅਖੀਰ ਵਿਚ ਆਵੇ ਤਾਂ ਵਧੀਆ ਹੈ। ਪਾਠਕ ਦੇ ਧਿਆਨ ਵਿਚ ਘਟਨਾ ਕਰਮ ਵੀ ਇਸੇ ਤਰਾਂ ਉੱਭਰੇਗਾ – ਪਹਿਲਾਂ ਪੁਰਾਣੀ ਪੁਸਤਕ – ਖੁੱਲ੍ਹਦੀ ਹੈ ਮੁੜੇ ਹੋਏ ਵਰਕੇ ਤੇ – ਜਿੱਥੇ ਓਹੀ ਕਹਾਣੀ ਹੈ ਜੋ ਅੱਜ ਵੀ ਉਸੇ ਤਰਾਂ ਹੈ। 45.274370 -75.743072