ਹਾਇਜਨ ਦੋਸਤੋ
ਮੈਂ ਕੁਝ ਅਰਸੇ ਤੋਂ ਘਰੇਲੂ ਕਾਰਜਾਂ ਵਿਚ ਰੁੱਝਿਆ ਰਿਹਾ ਹਾਂ ਅਤੇ ਬਲਾਗ ਵਲ ਬਹੁਤਾ ਧਿਆਨ ਨਹੀਂ ਦੇ ਸਕਿਆ। ਪਿਛਲੇ ਇਕ ਮਹੀਨੇ ਤੋਂ ਮੇਰੀ ਪਤਨੀ ਸੁਰਿੰਦਰ ਸਾਥੀ ਬੜੇ ਸਖਤ ਬਿਮਾਰ ਰਹੇ ਹਨ। ਉਨ੍ਹਾਂ ਨੂੰ ਨਮੂਨੀਆ ਹੋ ਗਿਆ ਸੀ ਜਿਸ ਦੇ ਵਿਗੜਣ ਨਾਲ ਹਾਲਤ ਕਾਫੀ ਗੰਭੀਰ ਹੋ ਗਈ ਸੀ। ਉਹ ਦਸ ਦਿਨ ਹਸਪਤਾਲ ਰਹਿਕੇ ਘਰ ਵਾਪਿਸ ਆ ਗਏ ਸਨ ਪਰ ਮੂੜ ਬੁਖਾਰ ਹੋ ਜਾਣ ਕਰਕੇ ਫਿਰ ਹਸਪਤਾਲ ਜਾਣਾ ਪਿਆ। ਉਹ ਅਜੇ ਵੀ ਹਸਪਤਾਲ ਵਿਚ ਹਨ ਪਰ ਵਾਹਿਗੁਰੂ ਦੀ ਮੇਹਰ ਹੈ ਕਿ ਬਿਮਾਰੀ ਵਿਚ ਮੋੜ ਪੈ ਗਿਆ ਹੈ। ਆਸ ਹੈ ਜਲਦ ਹੀ ਉਹ ਰਾਜ਼ੀ ਖੁਸ਼ੀ ਘਰ ਆ ਜਾਣਗੇ। ਅਪਣੀ ਅਰਦਾਸ ਵਿਚ ਸੁਰਿੰਦਰ ਦੀ ਸਿਹਤਯਾਵੀ ਲਈ ਉਸਦਾ ਨਾਂ ਜਰੂਰ ਸ਼ਾਮਲ ਕਰ ਲੈਣਾ।
ਆਦਰ ਸਹਿਤ
ਅਮਰਜੀਤ ਸਾਥੀ
ہائجن دوستو
میں کجھ عرصے توں گھریلو کارجاں وچ رجھیا رہا ہاں اتے بلاگ ول بہتا دھیان نہیں دے سکیا۔ پچھلے اک مہینے توں میری پتنی سریندر ساتھی بڑے سخت بیمار رہے ہن۔ اوہناں نوں نمونیا ہو گیا سی جس دے وگڑن نال حالت کافی گمبھیر ہو گئی سی۔ اوہ دس دن ہسپتال رہکے گھر واپس آ گئے سن پر موڑ بخار ہو جان کرکے پھر ہسپتال جانا پیا۔ اوہ اجے وی ہسپتال وچ ہن پر واہگورو دی میہر ہے کہ بیماری وچ موڑ پے گیا ہے۔ آس ہے جلد ہی اوہ راضی خوشی گھر آ جانگے۔ اپنی ارداس وچ سریندر دی سہتیاوی لئی اسدا ناں ضرور شامل کر لینا۔
آدر سہت
امرجیت ساتھی