ਤਨਦੀਪ ਤਮੰਨਾ ਦਾ ਕਵਿਤਾ ਸੰਗ੍ਰਿਹ ‘ਇੱਕ ਦੀਵਾ ਇੱਕ ਦਰਿਆ ‘ ਪੜ੍ਹ ਕੇ ਹਟਿਆ ਹਾਂ ..ਕਿਤਾਬ ਬੇਹੱਦ ਚੰਗੀ ਲੱਗੀ ..ਉੱਤਮ ਸ਼ਾਇਰੀ ਪੜ੍ਹਨ ਨੂੰ ਮਿਲੀ ਤਾਂ ਰੂਹ ਤ੍ਰਿਪਤ ਹੋ ਗਈ ..ਕਿਤਾਬ ਪੜ੍ਹਨ ਲਈ ਇੱਕ ਹਫਤੇ ਦਾ ਸਮਾਂ ਲੱਗਿਆ .. ਇਸ ਇੱਕ ਹਫਤੇ ਦੌਰਾਨ ਇੰਝ ਲੱਗਿਆ ਜਿਵੇਂ ਕੋਈ ਅਦੁੱਤੀ ਸ਼ਕਤੀ ਮੈਨੂੰ ਕੁਦਰਤ ਦੇ ਹਰ ਅਚੰਭੇ ਤੋਂ ਜਾਣੂ ਕਰਵਾ ਰਹੀ ਹੋਵੇ ..ਇਸ ਸਮੇਂ ਦੌਰਾਨ ਮੈਂ ਮਨੁੱਖੀ ਜਿੰਦਗੀ ਦੀ ਆਤਮਿਕ ਪੀੜ ਅਤੇ ਸੁਹਜ ਸੁਆਦਾਂ ਨੂੰ ਮਾਣਦਾ ਹੋਇਆ ਚੰਨ ,ਤਾਰੇ, ਸੂਰਜ,ਨਦੀਆਂ ,ਜੰਗਲਾਂ ,ਸਮੁੰਦਰ ,ਝਰਨੇ ,ਕਾਲੇ ਬੱਦਲਾਂ ਆਦਿ ਦੀ ਸੁਭਾਵਕ ਹੀ ਸੈਰ ਕਰਦਾ ਰਿਹਾ ਹਾਂ ..ਇਹੀ ਨਹੀਂ ,ਇੰਝ ਲੱਗਦਾ ਹੈ ਜਿਵੇਂ ਮੈਂ ਅਗਲੇ ਪਿਛਲੇ ਜਨਮਾਂ ਦੀ ਵੀ ਸੈਰ ਕਰ ਲਈ ਹੋਵੇ …
ਆਜੜੀ ਕੁੜੀ ਨੇ
ਧੋਤਾ ਵਗਦੀ ਨਦੀ ‘ਚ ਮੂੰਹ-
ਖਿੜਿਆ ਗੁਲਾਬ
ਹਰਵਿੰਦਰ ਧਾਲੀਵਾਲ