ਟੈਗ
ਜੇਠ ਦੇ ਬੱਦਲਾਂ ਦੀ ਘਨਘੋਰ –
ਕਣੀਆਂ ਦੀ ਸੰਗਤ ਲਈ ਬਹੁੜਿਆ
ਨਹੀਂ ਇੱਕ ਵੀ ਡੱਡੂ
ਚਰਨ ਗਿੱਲ
05 ਸ਼ੁੱਕਰਵਾਰ ਜੂਨ 2015
Posted ਚਰਨ ਗਿੱਲ, ਨਿਵਰਗੀ/Uncategorized, ਸੁਝਾਅ
inਟੈਗ
ਚਰਨ ਗਿੱਲ
14 ਵੀਰਵਾਰ ਮਈ 2015
Posted ਚਰਨ ਗਿੱਲ, ਨਿਵਰਗੀ/Uncategorized
inਟੈਗ
ਤਪਦਾ ਰੋਹੀ ਜੰਗਲ –
ਮੋਟੀ ਹੱਡੀ ਚੱਬ ਗਿਆ
ਇੱਕ ਬੁੱਢਾ ਬੱਬਰ
ਚਰਨ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਫੁੱਲ
inਚਰਨ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਪਿਆਰ
inਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, “ ਇਹਨੂੰ ਕਿਉਂ ਕੁੱਟਦੀ ਐਂ .. ਕੀ ਵਿਗਾੜਿਐ ਤੇਰਾ ਇਹਨੇ..” ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ.
ਚਰਨ ਗਿੱਲ
09 ਐਤਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਜੀਵਨ/Life, ਦਰਿਆ
inਚਰਨ ਗਿੱਲ
09 ਐਤਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਜੀਵਨ/Life
inਚਰਨ ਗਿੱਲ
09 ਐਤਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ
inਚਰਨ ਗਿੱਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਚੰਨ, ਸੁੰਦਰਤਾ
inਸਾਰਾ ਦਿਨ ਛਿਗੜ ਛਿਗੜ ਜਾਰੀ ਰਹੀ .. ਹੁਣ ਰਾਤੀਂ ਦਸ ਕੁ ਬਜੇ ਅਸਮਾਨ ਸਾਫ਼ ਤਾਂ ਨਹੀਂ ਕਹਿ ਸਕਦੇ ਪਰ ਬਹੁਤ ਸਾਰੇ ਤਾਰੇ ਦੀਂਹਦੇ ਸਨ . ਚੰਦ ਕੱਲ੍ਹ ਨਾਲੋਂ ਹੋਰ ਪੂਰਨ ਹੋ ਗਿਆ ਸੀ. ਬਸ , ਮਸਾਂ ਬੁਰਕੀ ਕੁ ਛੋਟਾ ਸੀ . ਆਲੇ ਦੁਆਲੇ ਅਰਧ ਪਾਰਦਰਸੀ ਜਿਹੇ ਬੱਦਲਾਂ ਦੇ ਖੰਡਰਾਂ ਦਾ ਘੇਰਾ ਸੀ ਜੋ ਪ੍ਰਤਿਬਿੰਬਿਤ ਰੋਸ਼ਨੀ ਨਾਲ ਪਲ ਪਲ ਰੰਗ ਵਟਾ ਰਿਹਾ ਸੀ. ਮੈਂ ਰੰਗਾਂ ਨੂੰ ਉਠਾਲਣ ਲਈ ਹਿੱਜੇ ਕਰਨ ਲੱਗਾ ਪਰ ਪੂਰਾ ਨਾਕਾਮ ਰਿਹਾ . ਸੋਚਿਆ ਕੈਮਰੇ ਵਿੱਚ ਬੰਦ ਕਰ ਲਵਾਂ . ਤੇ ਮੈਂ ਜੋਸ਼ੋਖਰੋਸ਼ ਨਾਲ ਸ਼ੌਕੀਆ ਫੋਟੋਗ੍ਰਾਫੀ ਦੇ ਆਪਣੇ ਸ਼ੌਕ ਵਿੱਚ ਰੁਝ ਗਿਆ …. ਡੱਡੂਆਂ ਤੇ ਬਿੰਡਿਆਂ ਨੇ ਵੀ ਜਿਵੇਂ ਉਦਾੱਤ ਨੂੰ ਪਰਿਭਾਸ਼ਿਤ ਕਰਨਾ ਹੋਵੇ ….ਹੋਰ ਵਿਰਾਟ ਬੁਲੰਦ !!!
ਚਰਨ ਗਿੱਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਪੰਛੀ, ਵਰਖਾ
inਚਰਨ ਗਿੱਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਸਿਆਲ/Winter
inਚਰਨ ਗਿੱਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਧੰਦੇ, ਫਸਲ
in‘ਦ ਗਰੇਟ ਡਿਕਟੇਟਰ’ ਫਿਲਮ ਵਿੱਚ ਚਾਰਲੀ ਚੈਪਲਿਨ ਨੇ ਇੱਕ ਤਕਰੀਰ ਝਾੜ ਦਿੱਤੀ . ਮੈਂ ਵਾਰ ਵਾਰ ਸੁਣਦਾ ਰਿਹਾ ਤੇ ਕਾਗਜ਼ ਕਲਮ ਉਠਾ ਪੰਜਾਬੀ ਤਰਜੁਮਾ ਕਰ ਲਿਆ :
“… ਤੂੰ ਜਿੱਥੇ ਕਿਤੇ ਵੀ ਹੈਂ, ਮੇਰੀ ਤਰਫ ਵੇਖ ! ਵੇਖ , ਹੰਨਾਹ ! ਬੱਦਲ ਉੱਚੇ ਉਠਦੇ ਜਾ ਰਹੇ ਹਨ ! ਉਹਨਾਂ ਵਿਚੋਂ ਸੂਰਜ ਝਾਕ ਰਿਹਾ ਹੈ ! ਅਸੀਂ ਇਸ ਹਨ੍ਹੇਰੇ ਵਿੱਚੋਂ ਨਿਕਲ ਕੇ ਪ੍ਰਕਾਸ਼ ਦੇ ਵੱਲ ਵੱਧ ਰਹੇ ਹਾਂ ! ਅਸੀ ਇੱਕ ਨਵੀਂ ਦੁਨੀਆਂ ਵਿੱਚ ਪਰਵੇਸ਼ ਕਰ ਰਹੇ ਹਾਂ – ਜਿਆਦਾ ਦਿਆਲੂ ਦੁਨੀਆਂ , ਜਿੱਥੇ ਆਦਮੀ ਆਪਣੇ ਲਾਲਚ ਤੋਂ ਉੱਤੇ ਉਠ ਜਾਵੇਗਾ , ਆਪਣੀ ਨਫ਼ਰਤ ਅਤੇ ਆਪਣੀ ਪਾਸ਼ਵਿਕਤਾ ਨੂੰ ਤਿਆਗ ਦੇਵੇਗਾ . ਵੇਖੋ ਹੰਨਾਹ ! ਮਨੁੱਖ ਦੀ ਆਤਮਾ ਨੂੰ ਖੰਭ ਲਾ ਦਿੱਤੇ ਗਏ ਹਨ ਅਤੇ ਓੜਕ ਐਸਾ ਸਮਾਂ ਆ ਹੀ ਗਿਆ ਹੈ ਜਦੋਂ ਉਹ ਅਕਾਸ਼ ਵਿੱਚ ਉੱਡਣਾ ਸ਼ੁਰੂ ਕਰ ਰਹੀ ਹੈ . ਉਹ ਸਤਰੰਗੀ ਪੀਂਘ ਵਿੱਚ ਉੱਡਣ ਜਾ ਰਹੀ ਹੈ . ਉਹ ਆਸ ਦੀ ਲੋਅ ਵਿੱਚ ਉੱਡ ਰਹੀ ਹੈ . ਵੇਖ ਹੰਨਾਹ ! ਵੇਖ !”
ਚਰਨ ਗਿੱਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਪੰਛੀ, ਵਰਖਾ, ਹਾਇਬਨ/Haibun
inਕੱਲ ਆਥਣ ਤੋਂ ਹੋ ਰਹੀ ਕਿਣਮਿਣ ਨਾਲ ਭਿੱਜੀ ਰਾਤ .. ਪਹੁ ਅਜੇ ਫੁੱਟੀ ਨਹੀਂ …ਠੰਡੀ ਹਵਾ . . ਸਾਰੇ ਚਾਰੇ ਪਾਸੇ ਚੁੱਪੀ ਹੈ . ਕੁੱਝ ਘਰ ਅਤੇ ਰੁੱਖ ਸ਼ਹਿਰ ਦੇ ਮੰਦ ਪ੍ਰਕਾਸ਼ ਵਿੱਚ ਧੁੰਦਲੇ ਧੁੰਦਲੇ ਦਿਸਦੇ ਹਨ .
ਤੇਜ਼ ਵਾਛੜ
ਕੰਧ ਨਾਲ ਚਿਪਕੇ ਕਚਨਾਰ ਦੇ
ਕੁਝ ਨੀਵੇਂ ਪੱਤੇ
ਡੱਡੂਆਂ ਦੀ ਟਰੈਂ ਟਰੈਂ ਵੀ ਨਾ ਜਾਣੇ ਕਿਉਂ ਗਾਇਬ ਹੈ … ਸਾਡੇ ਪਿਛਵਾੜੇ ਵਿੱਚ ਇੱਕ ਬਿੰਡਾ ਨਿਰੰਤਰ ਆਪਣੇ ਰਾਗ ਵਿੱਚ ਮਗਨ ਹੈ . ਕੋਈ ਵੀ ਪੰਛੀ ਅਜੇ ਤੱਕ ਨਹੀਂ ਚੂਕਿਆ . ਸਾਡੇ ਬਗੀਚੇ ਵਿੱਚ ਕੁਆਰ ਦੀ ਇੱਕ ਗੰਦਲ ਦੇ ਕੰਡੇ ਨਾਲ ਅਟਕੀ ਇੱਕ ਬੂੰਦ ਪਲ ਭਰ ਲਈ ਲਿਸ਼ਕ ਕੇ ਤਿਲਕ ਤੁਰੀ ਹੈ .
ਚਰਨ ਗਿੱਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਬਾਪੂ, ਬਿਰਖ, ਹਾਇਬਨ/Haibun
inਸੁਰਜੀ ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ….ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, “ ਇਹ ਜਿਹੜੀ ‘ਮੈਂ’ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?”
ਡੰਗਰਾਂ ਵਾਲਾ ਕੋਠਾ
ਹੁੱਕੇ ਦੀ ਗੁੜਗੁੜ ਨਾਲ ਹੋਰ ਵੀ
ਮੁੜ੍ਹਕੋ ਮੁੜ੍ਹਕੀ ਬਾਬਾ
ਚਰਨ ਗਿੱਲ
26 ਐਤਵਾਰ ਅਗ. 2012
Posted ਕੁਦਰਤ/Nature, ਖੇਡਾ, ਚਰਨ ਗਿੱਲ, ਜੀਵਨ/Life, ਵਰਖਾ
in24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਬਿਰਖ, ਵਾਤਾਵਰਣ
inਚਰਨ ਗਿੱਲ
20 ਸੋਮਵਾਰ ਅਗ. 2012
Posted ਕੁਦਰਤ/Nature, ਗ਼ਮ (grief), ਚਰਨ ਗਿੱਲ, ਜੀਵਨ/Life, ਵਿਵਹਾਰ, ਹਾਇਬਨ/Haibun
inਸੰਤਾਲੀ ਦੇ ਹੱਲੇ .. ਕਾਫਲਾ ਬਣਾ ਲਿਆ ਓਸ ਥਾਣੇਦਾਰ ਨੇ . ਅਖੇ ਚਲੋ ਮੁਸਲਮਾਨੋ ਤੁਹਾਨੂੰ ਮਲੇਰਕੋਟਲੇ ਪਹੁੰਚਾ ਦੇਵਾਂ . ਤੇ ਅੱਗੇ ਲਸੋਈ ਦੇ ਉਰ੍ਹਾਂ ਕੱਲਰਾਂ ਵਿੱਚ ਗੋਲੀ ਦਾ ਹੁਕਮ ਦੇ ਦਿੱਤਾ . ਖੂਨ ਨਾਲ ਲਾਲ ਹੋਈ ਚਿੱਟੀ ਕੱਲਰ ਦੀ ਮਿੱਟੀ ਮੈਂ ਆਪ ਅੱਖੀਂ ਦੇਖੀ ਐ .. ਕਹਿੰਦੇ ਕਹਿੰਦੇ ਰੁਕ ਗਿਆ ਖੈਰਦੀਨ ਕਿ ਪ੍ਰੀਤਮ …ਜਰਗੜੀ ਦੇ ਪੁਲ ਕੋਲ ਨਹਿਰੋਂ ਪਾਰ . ਬੜੀਆਂ ਲਾਸਾਂ ਪਈਆਂ… ਸਾਨੂੰ ਲੱਗਿਆ ਬਈ ਕੋਈ ਹਿੱਲਿਐ . ਦੋ ਕੁ ਕਿੱਲੇ ਦੇ ਫਰਕ … ਜਾ ਕੇ ਦੇਖਿਆ ਇੱਕ ਮੁੰਡਾ ਜਿਉਂਦਾ ਸੀ..ਇਹੀ ਛੇ ਸੱਤ ਸਾਲ ਦਾ ਹੋਣੈਂ .’ਕੱਲਾ ਰਹਿ ਗਿਆ ਸੀ .. ਦੇਖਿਆ ਨਾ ਜਾਵੇ…
ਚਰਨ ਗਿੱਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਵਿਵਹਾਰ
inਚਰਨ ਗਿੱਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪਾਣੀ, ਵਰਖਾ
inਬੱਦਲਵਾਈ ਕਈ ਦਿਨਾਂ ਤੋਂ ਬਣੀ ਹੋਈ ਹੈ . ਅਚਾਨਕ ਮਿਲ ਗਿਆ ਉਹ . ..ਦਿਨਾਂ ਵਿੱਚ ਹੀ ਬਹਤ ਬਦਲ ਗਿਆ ਸੀ . ਮੈਂ ਉਹਦਾ ਚਿਹਰਾ ਪੜ੍ਹਨ ਦਾ ਯਤਨ ਕੀਤਾ. ਮੁਸਕਰਾਹਟ ਦੀਆਂ ਲਿਸ਼ਕਾਂ ਨਾਲ ਚਿਹਰੇ ਤੇ ਨਿੱਕੇ ਨਿੱਕੇ ਖਾਨੇ ਨਿੱਖਰੇ ਨਜ਼ਰ ਆ ਰਹੇ ਸਨ . ਐਪਰ ਇਨ੍ਹਾਂ ਖਾਨਿਆਂ ਵਿੱਚ ਜਿਵੇਂ ਉਦਾਸੀ ਜਮੀ ਬੈਠੀ ਹੋਵੇ ..ਕਹਿੰਦਾ ,’ ਮੈਂ ਤਾਂ ਖੂਬ ਮਜੇ ਨਾਲ ਜਗਤ ਤਮਾਸ਼ਾ ਦੇਖ ਰਿਹਾ ਹਾਂ …..’
ਉਹੀ ਥਾਂ . ਅੱਧੀ ਢਹੀ ਪੁਲੀ ਦੀ ਕੰਧੜੀ ਤੇ ਲੱਤਾਂ ਲਮਕਾ ਅਸੀਂ ਹੋਰ ਕੋਲ ਹੋ ਬੈਠ ਗਏ . ਛਿਪਦੇ ਦੀ ਲਾਲੀ ਨਾਲ ਗੂੜ੍ਹੇ ਰੰਗੀਨ ਵਰਤਾਰੇ ਰੂਪ ਵਟਾ ਰਹੇ ਸਨ .
ਚਰਨ ਗਿੱਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਪੱਤਾ, ਵੇਲ ਬੂਟੇ
inਗਿੱਲੇ ਖਾਲ ਦੀ ਵੱਟ ਤੇ ਪੱਕੇ ਅਨਾਰਾਂ ਦੇ ਭਾਰ ਨਾਲ ਲਮਕਦੀਆਂ ਟਹਿਣੀਆਂ ਥੱਲੇ…ਮੈਂ ਖੱਬਲ ਦੀ ਇੱਕ ਤਿੜ੍ਹ ਨੂੰ ਜਰਾ ਕੁ ਖਿਚਿਆ ਤੇ ਮਲਕੜੇ ਜਿਹੇ ਸਾਰਾ ਬੂਝਾ ਨਿਕਲ ਆਇਆ ਜੜ੍ਹਾਂ ਸਮੇਤ . ਇਹਦੀ ਇੱਕ ਪੱਤੀ ਤੇ ਨੀਲੇ ਰੰਗ ਦੀ ਭੂੰਡੀ ਪੱਤੀ ਦੀ ਨੋਕ ਤੋਂ ਵਾਪਸ ਪਰਤ ਪਈ . ਖਾਲ ਤੋਂ ਹਟਵੀਂ ਬਿਜਲੀ ਦੇ ਖੰਭੇ ਕੋਲ ਸੁੱਕ ਰਹੇ ਘਾਹ ਦੀ ਧੋੜੀ ਤੇ ਮੇਰੀ ਨਿਗਾਹ ਪਈ . ਸਾਉਣ ਤਾਂ ਲੱਗੇ ਹੀ ਨਾ ..ਜਿਵੇਂ ਰੋਹੀ ਦਾ ਮਹੀਨਾ ਹੀ ਐਤਕੀਂ ਲਮਕ ਗਿਆ ਹੋਵੇ. ਮਿੱਟੀ ਤੇ ਕੁਝ ਸੁੱਕੇ ਡਾਲ ਸਿਉਂਕ ਨੇ ਮਿੱਟੀ ਦੀਆਂ ਲਕੀਰਾਂ ਬਣਾ ਦਿੱਤੇ ਸਨ. ਬਿਜਲੀ ਆ ਗਈ ਹੈ . ਬਟਨ ਦੱਬ ਚਲਾਈ ਬੰਬੀ ਤੇ ਮੇਰੀ ਪਿਆਸ ਹੋਰ ਚਮਕ ਪਈ. ਮੈਂ ਰੱਜ ਕੇ ਪਾਣੀ ਪੀ ਪਾਣੀ ਦੀ ਧਾਰ ਦੇ ਥੱਲੇ ਆਪਣਾ ਸਿਰ ਕਰ ਦਿੱਤਾ ਤੇ ਭੁੱਲ ਗਿਆ ਸਭ ਅਗਲੀਆਂ ਪਿਛਲੀਆਂ . ਔਲੂ ਦੇ ਥੱਲੇ ਇਕੱਠੀ ਹੋ ਗਈ ਰੇਤ ਪੈਰਾਂ ਨਾਲ ਛੇੜੀ ਤਾਂ ਕੱਕੀ ਰੇਤ ਸਾਰੇ ਔਲੂ ਵਿੱਚ ਘੁਲ ਗਈ .
ਸਰਹੰਦ ਨਹਿਰ ਰੋਪੜ ਤੋਂ ਚਮਕੋਰ ਕੋਲੋਂ ਦੀ ਹੋ ਕੇ ਨੀਲੋਂ ਵਿੱਚੀਂ ਅੱਗੇ ਦੋਰਾਹਾ ਟੱਪ ਜਾਂਦੀ ਹੈ . ਸਰਹੰਦ ਕੋਲੋਂ ਨਿਕਲਣ ਵਾਲੀ ਪੱਕੀ ਨਹਿਰ ਭਾਖੜਾ ਨਹਿਰ ਹੈ.
13 ਸੋਮਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life
inਚਰਨ ਗਿੱਲ
12 ਐਤਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਫਲ, ਬਿਰਖ
inਜਾਮਣ ਦਾ ਤਣਾ ਕੋਈ ਪੰਦਰਾਂ ਕੁ ਫੁੱਟ ਤੱਕ ਬਿਲਕੁਲ ਗੋਲ ਗੇਲੀ ਵਾਂਗ ਸੀ ਤੇ ਉਸ ਤੋਂ ਉੱਪਰ ਦੁਸਾਂਗੜ ਸ਼ੁਰੂ ਹੁੰਦੇ ਸਨ . ਤੇ ਉਹ ਦਸ ਕੁ ਸਾਲਾਂ ਦੀ ਗੁੱਜਰ ਕੁੜੀ ਮੁੱਖ ਦੁਸਾਂਗੜ ਦੇ ਐਨ ਨੇੜੇ ਤੱਕ ਪੁੱਜ ਜਾਂਦੀ ਪਰ ਕੋਈ ਫੋਡਾ ਨਾ ਮਿਲਣ ਕਾਰਨ ਥੱਲੇ ਖਿਸਕ ਆਉਂਦੀ. ਮੈਂ ਉਸਦੀ ਫੋਟੋ ਖਿੱਚਣੀ ਚਾਹੁੰਦਾ ਸੀ. ਨੇੜੇ ਗਿਆ ਤਾਂ ਉਹ ਮੇਰਾ ਮਕਸਦ ਤੁਰਤ ਤਾੜ ਗਈ ਤੇ ਮੈਨੂੰ ਲੱਗਿਆ ਜਿਵੇਂ ਫੋਟੋ ਤੋਂ ਬਚਣ ਲਈ ਉਸ ਵਿੱਚ ਬੇਤਹਾਸਾ ਤਾਕਤ ਉਮੜ ਆਈ ਹੋਵੇ ਤੇ ਉਹ ਅੱਖ ਦੇ ਫੋਰੇ ਵਿੱਚ ਸਭ ਰੁਕਾਵਟਾਂ ਪਾਰ ਕਰ ਆਪਣੀ ਛੋਟੀ ਸਹੇਲੀ ਕੋਲ ਜਾ ਪਹੁੰਚੀ ਜੋ ਜਾਮਣਾਂ ਨਾਲ ਆਪਣੀ ਝੋਲੀ ਵੀ ਭਰੀ ਜਾ ਰਹੀ ਸੀ ਤੇ ਨਾਲ ਨਾਲ ਗੂੜ੍ਹੀਆਂ ਕਾਲੀਆਂ ਪਰਸੋਂ ਦੇ ਮੀਂਹ ਨਾਲ ਪੱਕੀਆਂ ਜਾਮਣਾ ਖਾਈ ਜਾਂਦੀ ਸੀ. ਮੇਰੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਬਾਖਬਰ ਵੱਡੀ ਕੁੜੀ ਦੀ ਆਵਾਜ਼ ਮੇਰੇ ਕੰਨੀਂ ਪਈ.
‘ਅੰਕਲ , ਜਾਮਣਾਂ ਖਾਉਗੇ .” ਠੇਠ ਪੰਜਾਬੀ ‘ਚ ਮਾਸੂਮ ਜਿਹੀ ਇਹ ਦਰਿਆਦਿਲੀ ਨੇ ਠੰਡੀ ਫੁਹਾਰ ਵਰਾ ਦਿੱਤੀ .
ਚਰਨ ਗਿੱਲ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਧੰਦੇ, ਵਿਵਹਾਰ
inਚਰਨ ਗਿੱਲ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪੱਤਾ, ਬਿਰਖ
inਨਿੱਕਾ ਬੱਚਾ ਨਿੱਕੀ ਪੰਘੂੜੀ ਤੇ ਪਿਆ ‘ਗੂਠਾ ਚੁੰਘ ਰਿਹਾ ਹੈ ਤੇ ਉੱਪਰ ਪਿੱਪਲ ਦੇ ਪੱਤਿਆਂ ਵਿੱਚੀਂ ਰੱਬ ਦੇਖ ਰਿਹਾ ਹੈ . ਪਿੱਪਲ ਹੇਠਾਂ ਹੋਰ ਬੱਚਿਆਂ ਨਾਲ ਰੋੜੇ ਖੇਡ ਰਿਹਾ ਹੈ .. ਪੀਚੋ ਬੱਕਰੀ .. ਪਿਠੂ ਤੇ ਹੋਰ ਖੇਡਾਂ ਵਾਰੀ ਵਾਰੀ ; ਦਹੀਂ ਨਾਲ ਮੱਕੀ ਦੀ ਰੋਟੀ ਖਾ ਰਿਹਾ ਹੈ ਤੇ ਕਾਂ ਨੇ ਆਪਣੀ ਕਲਾ ਦਾ ਜੌਹਰ ਦਿਖਾ ਦਿੱਤਾ ਹੈ .. ਹੁਣ ਪਿੱਪਲ ਦੇ ਮੋਟੇ ਟਾਹਣੇ ਤੇ ਬੈਠਾ ਬੱਚੇ ਨਾਲ ਮਸਕਰੀਆਂ ਕਰਦਾ ਹੈ. ਛਤਰੋ ਭੂਆ ਪਿੱਪਲ ਹੇਠਲੇ ਨਲਕੇ ਤੋਂ ਪਾਣੀ ਪੀਂਦੀ ਹੈ .ਇੱਕ ਹਥ ਨਾਲ ਹਥੀ ਗੇੜਦੀ ਹੈ ਤੇ ਦੂਜੇ ਨਾਲ ਨਲਕੇ ਦੀ ਬੂਥੀ ਬੰਦ ਕਰ ਕੇ ਮੂੰਹ ਨਾਲ ਪਾਣੀ ਛੜਾਕ ਰਹੀ ਹੈ . ਦੁਪਹਿਰਾ ਕੱਟਣ ਲਈ ਬਾਬਾ ਭਗਤਾ ਵੀ ਆਪਣਾ ਬਾਣ ਦਾ ਮੰਜਾ ਲੈ ਆਇਆ ਹੈ ਤੇ ਨੰਗੇ ਢਿਡ ਪਿਆ ਸਸਤਾ ਰਿਹਾ ਹੈ ਤੇ ਕਾਂ ਨੇ ਉਹਦੀ ਐਨ ਤੁੰਨ ਦਾ ਨਿਸ਼ਾਨਾ ਵਿੰਨ੍ਹ ਕੇ ਬਿੱਠ ਕਰ ਦਿੱਤੀ ਹੈ .. ਉਹ ਕਾਂ ਨੂੰ ਗਾਲਾਂ ਕਢਦਾ ਹੈ .. ਇੱਕ ਡੀਟੀ ਵਗਾਹ ਮਾਰਦਾ ਹੈ . ਪਰ ਕਾਂ ਬਾਜ ਨਹੀਂ ਆਉਂਦਾ.
ਚਰਨ ਗਿੱਲ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਖ਼ਤ, ਚਰਨ ਗਿੱਲ, ਜੀਵਨ/Life
inਚਰਨ ਗਿੱਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪਿੰਡ, ਫਲ
inਚਰਨ ਗਿੱਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਵਰਖਾ
inਚਰਨ ਗਿੱਲ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਫਲ
inਚਰਨ ਗਿੱਲ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਪਿੰਡ, ਫਲ
inਚਰਨ ਗਿੱਲ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਬੱਦਲ਼, ਹਵਾ
inਚਰਨ ਗਿੱਲ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ
inਚਰਨ ਗਿੱਲ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਫਲ, ਵਰਖਾ
inਚਰਨ ਗਿੱਲ
06 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ
inਚਰਨ ਗਿੱਲ
04 ਬੁੱਧਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਬੱਚੇ/Children, ਹਾਇਬਨ/Haibun
inਚਰਨ ਗਿੱਲ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਰਾਤ, ਹਵਾ
inਚਰਨ ਗਿੱਲ
18 ਸੋਮਵਾਰ ਜੂਨ 2012
Posted ਕੁਦਰਤ/Nature, ਗਰਮੀ/Summer, ਚਰਨ ਗਿੱਲ, ਧੰਦੇ, ਫਸਲ
inਚਰਨ ਗਿੱਲ
18 ਸੋਮਵਾਰ ਜੂਨ 2012
Posted ਗਰਮੀ/Summer, ਚਰਨ ਗਿੱਲ, ਜੀਵਨ/Life, ਧੰਦੇ
in13 ਬੁੱਧਵਾਰ ਜੂਨ 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਵਰਖਾ
in04 ਸ਼ੁੱਕਰਵਾਰ ਮਈ 2012
ਚਰਨ ਗਿੱਲ
28 ਸ਼ਨੀਵਾਰ ਅਪ੍ਰੈ. 2012
ਚਰਨ ਗਿੱਲ
02 ਸੋਮਵਾਰ ਅਪ੍ਰੈ. 2012
Posted ਚਰਨ ਗਿੱਲ, ਬਸੰਤ/Spring
inਚਰਨ ਗਿੱਲ
18 ਐਤਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in18 ਐਤਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in18 ਐਤਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in17 ਸ਼ਨੀਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in15 ਵੀਰਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in10 ਸ਼ਨੀਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in09 ਸ਼ੁੱਕਰਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in09 ਸ਼ੁੱਕਰਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in07 ਬੁੱਧਵਾਰ ਮਾਰਚ 2012
Posted ਚਰਨ ਗਿੱਲ, ਹਾਇਗਾ/Haiga
in23 ਵੀਰਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in23 ਵੀਰਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in22 ਬੁੱਧਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in20 ਸੋਮਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in17 ਸ਼ੁੱਕਰਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in14 ਮੰਗਲਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in05 ਐਤਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in05 ਐਤਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in03 ਸ਼ੁੱਕਰਵਾਰ ਫਰ. 2012
ਚਰਨ ਗਿੱਲ
02 ਵੀਰਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in02 ਵੀਰਵਾਰ ਫਰ. 2012
Posted ਚਰਨ ਗਿੱਲ, ਹਾਇਗਾ/Haiga
in