ਇਕ ਪਲ ਰੁਕਿਆ ਹੱਥ
ਅਗਲੇ ਪਲ ਲਾ ‘ਤੀ
ਅੱਗ ਪਰਾਲੀ ਨੂੰ
ਗੁਰਲਾਭ ਸਿੰਘ ਸਰਾਂ
26 ਵੀਰਵਾਰ ਨਵੰ. 2009
Posted ਗੁਰਲਾਭ ਸਿੰਘ ਸਰਾਂ, ਪੰਜਾਬ/Punjab, ਬਿਰਖ, ਮਾਨਸਾ
inਗੁਰਲਾਭ ਸਿੰਘ ਸਰਾਂ
29 ਵੀਰਵਾਰ ਅਕਤੂ. 2009
Posted ਗੁਰਲਾਭ ਸਿੰਘ ਸਰਾਂ, ਜੀਵਨ/Life, ਪੰਜਾਬ/Punjab, ਹਾਇਬਨ/Haibun
in≈ 1 ਟਿੱਪਣੀ
ਅਸੀਂ ਚਾਰ ਦੋਸਤ ਕਾਰ ‘ਤੇ ਸਵਾਰ ਪਿੰਡ ਦੇ ਵਿਹੜੇ ਦੇ ਕੱਚੇ ਰਾਹ ਤੋਂ ਲੰਘ ਰਹੇ ਸਾਂ । ਬੱਚੇ ਰੇਤੇ ਦੀਆਂ ਢੇਰੀਆਂ ਬਣਾ ਬਣਾ ਖੇਡ ਰਹੇ ਸਨ । ਜਿਉਂ ਹੀ ਅਸੀਂ ਕੋਲ ਦੀ ਲੰਘੇ ਤਾਂ ਉਹਨਾਂ ਨੇ ਸਾਰਾ ਰੇਤਾ ਬੁੱਕ ਭਰ ਭਰ ਖੁੱਲ੍ਹੇ ਸ਼ੀਸ਼ਿਆਂ ਵਿਚ ਦੀ ਸਾਡੇ ਉਪਰ ਪਾ ਦਿੱਤਾ । ਰੇਤੇ ਨਾਲ ਸਾਡੇ ਮੂੰਹ ਸਿਰ ਭਰ ਗਏ । ਇਕਦਮ ਅਸੀਂ ਡੌਰ-ਭੌਰ ਹੋ ਗਏ… ਅੱਗ ਬਬੂਲੇ । ਪਰ ਅਗਲੇ ਹੀ ਪਲ ਠੰਡੇ ਸ਼ਾਂਤ … ਸੋਚਣ ਲੱਗੇ ਇਹਨਾ ਦਾ ਦੋਸ਼ ਨਹੀਂ … ਜੇ ਇਹਨਾ ਦੇ ਚੜ੍ਹਨ ਲਈ ਕਾਰ ਨਹੀਂ ਤਾਂ ਰੇਤੇ ਰਾਹੀਂ ਤਾਂ ਚੜ੍ਹ ਹੀ ਸਕਦੇ ਨੇ …
ਗੁਰਲਾਭ ਸਿੰਘ ਸਰਾਂ