ਚੰਬੇ ਦੀ ਪਹਾੜੀ-
ਉਸਦੀਆਂ ਜੁਲਫਾਂ ਚ ਯੱਕਦਮ
ਚਮਕਿਆ ਜੁਗ੍ਨੂੰ
ਅਮਿਤ ਸ਼ਰਮਾ
08 ਸ਼ਨੀਵਾਰ ਸਤੰ. 2012
Posted ਅਮਿਤ ਸ਼ਰਮਾ, ਕੁਦਰਤ/Nature, ਜੀਵ-ਜੰਤ, ਜੀਵਨ/Life, ਪਹਾੜ
inਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਤਾਰੇ, ਵਰਖਾ, ਹਾਇਬਨ/Haibun
inਮਸਾਂ ਅਠ ਕੁ ਸਾਲ ਦਾ ਸੀ ਮੈਂ …ਗਰਮੀਆਂ ਚ ਆਪਣੇ ਪਿੰਡ ਰਾਤ ਛੱਤ ਤੇ ਸੌਣਾ..ਮੇਰੇ ਨਿੱਕੇ ਅਤੇ ਵੱਡੇ ਭਰਾ ਨਾਲ ਇਹੋ ਲੜਾਈ ਹੋਣੀ ਕੇ ਦਾਦੀ ਨਾਲ ਅੱਜ ਮੈਂ ਸੌਵਾਂਗਾ…ਫਟਾਫਟ ਰੋਟੀ ਖਾਕੇ ਮਲੱਕ ਦੇਣੇ ਮੰਜੀ ਮੱਲ ਲੈਣੀ ..ਮੈਨੂ ਸੁਆਲ ਕਰਨ ਦੀ ਸ਼ੁਰੂ ਤੋਂ ਹੀ ਆਦਤ ਹੈ ਦਾਦੀ ਨੂੰ ਮੇਰੇ ਇਸ ਸੁਭਾਅ ਦਾ ਪਤਾ ਸੀ .ਇੱਕ ਸੁਆਲ ਵਿਚ ਵੀ ਮੇਰੇ ਕਈ ਸੁਆਲ ਹੁੰਦੇ .ਦਾਦੀ ਨੇ ਕਦੇ ਗੁੱਸਾ ਨਾ ਕਰਨਾ ਬੱਸ ਇਹੋ ਕਹਿਣਾ ਕੇ ਇੱਕ ਇੱਕ ਕਰਕੇ ਪੁਛਿਆ ਕਰ ਮੈਂ ਭੁੱਲ ਜਾਣੀ ਹਾਂ …ਸੁਆਲ ਵੀ ਅਜੀਬ ਹੁੰਦੇ ਸੀ …ਇਹ ਤਾਰੇ ਦੁਪਹਿਰ ਵਿਚ ਕਿਥੇ ਚਲੇ ਜਾਂਦੇ ਨੇ ? ਇਹ ਆਪਨੇ ਉੱਤੇ ਕਿਓਂ ਨੇ ਦਾਦੀ ? ਆਪਾਂ ਥੱਲੇ ਕਿਓਂ ਹਾਂ ਆਪਾਂ ਉੱਤੇ ਅਸਮਾਨ ਚ ਕਿਓਂ ਨਹੀ ? ਤਾਰੇ ਟੁੱਟ ਕੇ ਕਿਥੇ ਜਾਂਦੇ ਨੇ ?.ਦਾਦੀ ਨੇ ਮੇਰੇ ਮਥੇ ਨੂੰ ਚੁੰਮਣਾ ਤੇ ਕਹਿਣਾ ਕੇ ਤਾਰੇ ਜਦੋ ਟੁੱਟਦੇ ਨੇ ਤਾਂ ਬਚੇ ਬਣ ਜਾਂਦੇ ਨੇ ..ਫੇਰ ਓਹ ਵੱਡੇ ਹੁੰਦੇ ਨੇ ਫੇਰ ਬਜੁਰਗ ਹੁੰਦੇ ਨੇ ਤੇ ਫੇਰ ਮੁੜ ਤਾਰੇ ਬਣ ਜਾਂਦੇ ਨੇ …ਹਾਲਾਂਕਿ ਸਮਝ ਤਾਂ ਸ਼ਾਇਦ ਸੀ ਉਦੋਂ ..ਪਰ ਮੈਂ ਅਗਲਾ ਸੁਆਲ ਏਹੋ ਪੁਛਿਆ ਕੇ ਬੀਜੀ ,ਤੁਸੀਂ ਵੀ ਤਾਰਾ ਬਣ ਜਾਓਗੇ ?ਬੀਜੀ ਨੇ ਮੁਸ੍ਕੁਰਾਕੇ ਕਿਹਾ ,,ਬਿਲਕੁਲ …ਫੇਰ ਜਦੋਂ ਤੂ ਮੈਨੋ ਇੱਕ ਦਿਨ ਲਭ ਲਵੇਂਗਾ ਤਾਂ ਓਹ ਤਾਰਾ ਫੇਰ ਟੁੱਟ ਜਾਵੇਗਾ ਤੇ ਮੈਂ ਫੇਰ ਤੇਰੀ ਦਾਦੀ ਬਣ ਜਾਵਾਂਗੀ . .. ਮੈਂ ਘੁੱਟ ਕੇ ਦਾਦੀ ਨੂੰ ਜੱਫੀ ਪਾ ਲਈ ਤੇ ਹੌਲੀ ਜਿਹੇ ਕਿਹਾ ਬੀਜੀ ,ਤੁਸੀਂ ਤਾਰਾ ਨਾ ਬਣਿਓ ਤੁਸੀਂ ਮੇਰੇ ਕੋਲ ਹੀ ਰਹਿਣਾ ,ਮੈਂ ਤੁਹਾਨੂੰ ਕਿਤੇ ਨਹੀ ਜਾਨ ਦੇਣਾ …… ਉਸ ਰਾਤ ਮੈਂ ਕਿਨਾ ਚਿਰ ਤਾਰਿਆਂ ਵੱਲ ਦੇਖਦਾ ਰਿਹਾ , ਦਾਦੀ ਸੌਂ ਚੁੱਕੀ ਸੀ ਮੈਂ ਫਿਰ ਦਾਦੀ ਨਾਲ ਲੱਗ ਕੇ ਆਪਣੀਆਂ ਅਖਾਂ ਮੀਚ ਲੀਆਂ .. ਪਲਕਾਂ ਬੰਦ ਕਰਨ ਤੇ ਵੀ ਮੈਨੂ ਤਾਰੇ ਹੀ ਦਿਸ ਰਹੇ ਸੀ …ਉਸ ਰਾਤ ਪਤਾ ਹੀ ਨਹੀ ਲੱਗਾ ਮੈਨੂ ਕਦੋ ਨੀਂਦ ਆ ਗਈ …..ਅੱਜ ਦਾਦੀ ਨੂੰ ਸੁਰਗਵਾਸ ਹੋਏ ਲਗਭਗ ਅਠ ਸਾਲ ਹੋ ਗਏ ਨੇ …ਕਦੇ ਪਿੰਡ ਜਾਕੇ ਛੱਤ ਉੱਪਰ ਨਹੀ ਸੁੱਤਾ…..
ਹਲਕੀ ਕਿਣਮਿਣ –
ਮੇਰੀਆਂ ਸਿੱਲੀਆਂ ਪਲਕਾਂ ਅੰਦਰ
ਇੱਕ ਟੁੱਟਿਆ ਤਾਰਾ
ਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਚੰਨ, ਪਹਾੜ, ਰੀਤੀ ਰਿਵਾਜ
inकरवा चौथ
पर्वतों से अपार
चन्द्रमाँ
ਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਫੁੱਲ, ਸੂਰਜ
inਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਚੰਨ, ਜੀਵਨ/Life, ਹਾਇਬਨ/Haibun
inਰਾਤ ਬਹੁਤ ਕਾਲੀ ਸੀ ਪਰ ਅਸਮਾਨ ‘ਚ ਅੱਧਾ ਚੰਨ ਵੀ ਚੜ੍ਹਿਆ ਹੋਇਆ ਸੀ …ਹਰ ਰੋਜ਼ ਵਾਂਗਰਾਂ ਮੈਂ ਸੈਰ ਕਰਦਾ ਉਸੇ ਰਾਹ ਤੁਰਿਆ ਜਾ ਰਿਹਾ ਸਾਂ … ਖੱਬੇ ਮੁੜਿਆ ਤਾਂ ਸੜਕ ਬਿਲਕੁਲ ਖਾਲੀ ਸੀ … ਕੁਦਰਤਨ ਇੱਕ ਸਟ੍ਰੀਟ ਲਾਈਟ ਬਲ ਰਹੀ ਸੀ … ਇੱਕ ਦੋ ਕੁੱਤੇ ਵੀ ਸਨ ਪਰ ਓਹ ਵੀ ਸ਼ਾਂਤ …. ਕਦੇ ਕਦੇ ਚੌਕੀਦਾਰ ਦੀ ਸੋਟੀ ਦਾ ਖੜਾਕ ਸੁਣਦਾ ਸੀ … ਪਰ ਮੈਂ ਆਪਣੇ ਹੀ ਖਿਆਲਾਂ ਚ ਮਸਤ ਤੁਰਦਾ ਜਾ ਰਿਹਾ ਸਾਂ .. ਮੇਰੀ ਨਜ਼ਰ ਉਪਰ ਚੰਨ ਵੱਲ ਵਧ ਰਹੀ ਸੀ ਤੇ ਹਨੇਰਾ ਧਰਤ ਵੱਲ … ਮੱਠੀ-ਮੱਠੀ ਹਵਾ ‘ਚ ਤੁਰਦਾ ਤੁਰਦਾ ਮੈਂ ਬਹੁਤ ਦੂਰ ਪਹੁੰਚ ਗਿਆ … ਹਵਾ ਤੇਜ਼ ਹੋ ਰਹੀ ਸੀ ….ਤੇ ਸੰਘਣੀ ਹੁੰਦੀ ਜਾ ਰਹੀ ਬੱਦਲਵਾਈ ਨਾਲ ਚੰਨ ਵੀ ਨੈਣਾ ਤੋਂ ਓਝਲ ਹੋ ਗਿਆ ਸੀ … ਜਦੋਂ ਮੁੜਨ ਲਗਿਆ ਤਾਂ ਨਜ਼ਰ ਸਾਹਮਣੇ ਇੱਕ ਚੁਬਾਰੇ ਤੇ ਜਾ ਟਿਕੀ.. ਅਚਾਨਕ ਤੇਜ਼ ਹਵਾ ਦੇ ਬੁੱਲੇ ਨਾਲ ਚੁਬਾਰੇ ਦੀ ਖਿੜਕੀ ਦੇ ਤਖਤੇ ਆਪਸ ਚ ਟਕਰਾ ਕੇ ਬੰਦ ਹੋ ਗਏ … ਖਿੜਕੀ ਖੋਲ੍ਹਣ ਲਈ ਦੋ ਗੋਰੇ ਹੱਥ ਤੇ ਕਾਲੇ ਵਾਲਾਂ ਵਿਚ ਲਿਪਟਿਆ ਅੱਧਾ ਮੁੱਖੜਾ ਬਾਹਰ ਆਇਆ .. ਯੱਕਦਮ ਫੇਰ ਅਸਮਾਨੀ ਬਿਜਲੀ ਲਿਸ਼ਕ ਪਈ … ਓਹ ਮੁਸਕੁਰਾਉਂਦੀ ਹੋਈ ਬੋਲੀ “ਬਾਹਰ ਬੱਦਲ ਹੀ ਬੱਦਲ ਨੇ ” ਤੇਜ਼ ਹਵਾ ਨਾਲ ਖਿੜਕੀ ਦਾ ਇੱਕ ਤਖਤਾ ਫਿਰ ਖੜਕਿਆ ..ਥੋੜ੍ਹੀ ਦੂਰ ਜਾਕੇ ਜਦੋਂ ਮੈਂ ਫੇਰ ਇੱਕ ਵਾਰ ਪਿਛੇ ਮੁੜ ਕੇ ਵੇਖਿਆ ਤਾਂ ਖਿੜਕੀ ਅੱਧੀ ਖੁਲ੍ਹੀ ਹੋਈ ਸੀ ……ਹਲਕੀ ਕਿਣਮਿਣ ਵੀ ਸ਼ੁਰੂ ਹੋ ਗਈ..ਰੁਕਣ ਦੀ ਬਜਾਏ ਮੈਂ ਵਾਪਿਸ ਤੁਰਦਾ ਰਿਹਾ ..ਮੈਂ ਅਸਮਾਨ ਵੱਲ ਦੇਖ ਕੇ ਨਿਮ੍ਹਾ ਜਿਹਾ ਮੁਸਕਰਾਇਆ …..ਆਪਣੇ ਘਰ ਤਕ ਪਹੁੰਚਦਿਆਂ ਮੈਂ ਪੂਰਾ ਭਿੱਜ ਚੁਕਾ ਸੀ .. ਉੱਪਰ ਦੁਬਾਰਾ ਦੇਖਿਆ ਤਾਂ ਅਸਮਾਨ ਦਾ ਚੰਨ ਕਿਧਰੇ ਬੱਦਲਾਂ ਚ ਲੁੱਕ ਗਿਆ ….ਕਿਣਮਿਣ ਹੁਣ ਬਾਰਿਸ਼ ਬਣ ਗਈ ਸੀ …
ਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਪੱਤਾ, ਬਿਰਖ
inਹਾਇਬਨ —
ਮੈਨੂ ਜਦੋ ਪਤਾ ਲੱਗਿਆ ਤਾਂ ਮੈਂ ਇੱਕਦਮ ਸੁੰਨ ਹੋ ਗਿਆ ..ਗੱਲ ਤਾਂ ਪੁਰਾਣੀ ਹੈ ਪਰ ਜਿਹਨ ਵਿਚ ਅਜੇ ਵੀ ਹੈ ਰਾਣੋ ਦਾ ਘਰਵਾਲਾ ਫੌਜ ਵਿਚ ਸੂਬੇਦਾਰ ਸੀ ਤੇ 1971 ਦੀ ਜੰਗ ਵਿਚ ਸਿੱਖ ਬਟਾਲੀਅਨ ਵੱਲੋਂ ਜੰਗ ਦੇ ਮੈਦਾਨ ਵਿਚ ਸੀ ! ਜੰਗ ਤਾਂ ਭਾਰਤ ਜਿੱਤ ਗਿਆ ਪਰ ਆਪਣੇ ਕਈ ਫੌਜੀ ਓਹ ਹਾਰ ਗਿਆ ਸੀ ..ਭਾਰਤ ਦੇ ਕਈ ਫੌਜੀ ਉਸ ਪਾਰ ਦੇ ਮੁਲਕ ਨੇ ਕੈਦ ਕਰ ਲਏ , ਕਈ ਦਿਨ ਵਾਪਿਸ ਨਾ ਆਇਆ ਤਾਂ ਰਾਣੋ ਨੂੰ ਯਕੀਨ ਹੋਇਆ ਕੇ ਉਸਦਾ ਸੁਮੇਰ ਜੰਗ ਵਿਚ ਕਿਧਰੇ ਰਹ ਗਿਆ ..ਬਹੁਤ ਲੰਮੇ ਸਮੇ ਤਕ ਰਾਣੋ ਨੇ ਕਈ ਦਫਤਰਾਂ ਵਿਚ ਆਪਣੇ ਘਰਵਾਲੇ ਬਾਰੇ ਪੁਛ ਪੜਤਾਲ ਕੀਤੀ , ਰਖਿਆ ਮੰਤਰੀ , ਵਿਦੇਸ਼ ਮੰਤਰੀ ਸਮੇਤ ਕਈ ਦਫਤਰਾਂ ਚੋ ਕਈ ਦਰਖਾਸਤਾਂ ਵੀ ਦਿੱਤੀਆ ਪਰ ਉਸਦੇ ਘਰਵਾਲੇ ਸੁਮੇਰ ਦਾ ਕੁਝ ਪਤਾ ਨਹੀ ਲੱਗਿਆ !ਇਕ ਦਿਨ ਰੇਡੀਓ ਤੇ ਖਬਰ ਆਈ ਕੇ ਜੰਗ ਵਿਚ ਲੜ ਰਹੇ ਕਈ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਚ ਬੰਦ ਨੇ ਤੇ ਸਰਕਾਰ ਇਸ ਬਾਰੇ ਜਲਦ ਹੀ ਕੋਈ ਉਚ ਕਦਮ ਚੁੱਕੇਗੀ ,ਰਾਣੋ ਨੇ ਦੂਜਾ ਵਿਆਹ ਨਹੀ ਕਰਵਾਇਆ ਇਸ ਉਮੀਦ ਚ ਕੇ ਸੁਮੇਰ ਵਾਪਿਸ ਆਵੇਗਾ .ਅੱਜ ਇਕਤਾਲੀ ਸਾਲ ਬਾਅਦ ਵੀ ਰਾਣੋ ਦਾ ਇੰਤਜਾਰ ਨਹੀ ਮੁੱਕਿਆ ..ਸਰਹੱਦ ਤੇ ਅਕਸਰ ਜਾਂਦੀ ਹੈ ਤੇ ਅਕਸਰ ਡੁੱਬਦੇ ਸੂਰਜ ਵਿਚ ਮੁੜਦੇ ਪਰਿੰਦਿਆਂ ਨੂੰ ਵੇਖਦੀ ਹੈ !
ਅਮਿਤ ਸ਼ਰਮਾ
19 ਸ਼ਨੀਵਾਰ ਨਵੰ. 2011
Posted ਅਮਿਤ ਸ਼ਰਮਾ, ਜੀਵਨ/Life, ਧਰਮ/Religion, ਵਿਸ਼ਵਾਸ਼
in06 ਐਤਵਾਰ ਨਵੰ. 2011
ਅਮਿਤ ਸ਼ਰਮਾ
05 ਸ਼ਨੀਵਾਰ ਨਵੰ. 2011
ਅਮਿਤ ਸ਼ਰਮਾ
02 ਬੁੱਧਵਾਰ ਨਵੰ. 2011
Posted ਅਮਿਤ ਸ਼ਰਮਾ, ਕੁਦਰਤ/Nature, ਜੀਵਨ/Life
inਅਮਿਤ ਸ਼ਰਮਾ