ਉਂਝ ਮੇਰੀ ਮੰਡੀ(ਖਰੀਦ ਕੇਂਦਰ ) ਦੀ ਲੋਕੇਸ਼ਨ ਬਹੁਤ ਸ਼ਾਨਦਾਰ ਹੈ l ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਲੱਗਵੀਂ ..ਤਿੰਨ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ..ਸੰਗਤਾਂ ਦਾ ਆਉਣ ਜਾਣ…ਹੋਅ ਪਰ੍ਹੇ ਇੱਕ ਸਾਈਡ ਤੇ ਗੁਲ੍ਮੋਹਰਾਂ ਦੀ ਪਾਲ ਹੈ ..ਮੰਡੀ ਵਿੱਚ ਪੱਖਿਆਂ ਦਾ ਸ਼ੋਰ ,ਧੂੜ ਮਿੱਟੀ ਤੇ ਇੰਨਾਂ ਵਿੱਚ ਰਲੀਆਂ ਮਜਦੂਰ ਆਦਮੀ ਔਰਤਾਂ ਦੀਆਂ ਅਵਾਜਾਂ ….ਮੈਂ ਅਕਸਰ ਇਸ ਸਭ ਕਾਸੇ ਤੋਂ ਬਚਣ ਲਈ ਗੁਲਮੋਹਰ ਥੱਲੇ ਆ ਕੇ ਬੈਠਦਾ ਹਾਂ ..ਪੁਰਾਣੇ ਮੋਟਰਸਾਈਕਲ ਤੇ ਇੱਕ ਜਵਾਨ ਜੋੜਾ ਆਉਂਦਾ ਹੈ …ਮੁੰਡਾ ,ਘਰਵਾਲੀ ਨੂੰ ਗੁਲਮੋਹਰ ਦੀ ਛਾਵੇ ਖੜਾ ਕੇ ਮੰਡੀ ਵੱਲ ਨੂੰ ਹੋ ਤੁਰਿਆ ..ਸ਼ਾਇਦ ਕੰਮ ਕਰਦੇ ਕਿਸੇ ਮਜਦੂਰ ਪਰਿਵਾਰ ਚੋਂ ਹਨ ..ਚੁੰਨੀ ਦੇ ਪੱਲੇ ਚੋਂ ਸਾਂਵਲੇ ਤਿੱਖੇ ਨਕਸ਼ਾਂ ਦੀ ਝਲਕ ਪਹਿਲਾਂ ਹੀ ਮਿਲ ਗਈ ਸੀ ..ਮੁੰਡੇ ਨੇ ਦੂਰੋਂ ਕੁੱਝ ਇਸ਼ਾਰਾ ਕੀਤਾ ਹੈ …ਨੈਣਾਂ ਨੇ ਨੈਣਾਂ ਦੀ ਗੱਲ ਸਮਝੀ ਹੈ l
ਨੀਲਾ ਗੁਲਮੋਹਰ –
ਅੱਧੇ ਕੱਢੇ ਘੁੰਡ ਚੋਂ ਛਣੀ
ਗੁਲਾਬੀ ਮੁਸਕਾਨ
ਹਰਵਿੰਦਰ ਧਾਲੀਵਾਲ