ਟੈਗ
04 ਮੰਗਲਵਾਰ ਅਗ. 2015
Posted ਅਮਰਜੀਤ ਸਾਥੀ, ਜਿੰਦ ਬਡਾਲੀ, ਬੁਢਾਪਾ
in≈ 1 ਟਿੱਪਣੀ
04 ਮੰਗਲਵਾਰ ਅਗ. 2015
Posted ਅਮਰਜੀਤ ਸਾਥੀ, ਜਿੰਦ ਬਡਾਲੀ, ਬੁਢਾਪਾ
in≈ 1 ਟਿੱਪਣੀ
ਟੈਗ
04 ਮੰਗਲਵਾਰ ਅਗ. 2015
Posted ਜਗਤਾਰ ਲਾਡੀ, ਤੀਆਂ, ਪੰਜਾਬ/Punjab, ਸਾਉਣ ਮਹੀਨਾ
inਟੈਗ
03 ਸ਼ੁੱਕਰਵਾਰ ਜੁਲਾ. 2015
ਟੈਗ
ਸੰਜੇ ਸਨਨ
16 ਮੰਗਲਵਾਰ ਜੂਨ 2015
Posted ਡਾਈ, ਬੁਢਾਪਾ, ਸੁਝਾਅ, ਸੁਰਿੰਦਰ ਸਪੇਰਾ
in12 ਸ਼ੁੱਕਰਵਾਰ ਜੂਨ 2015
Posted ਜਗਤਾਰ ਲਾਡੀ, ਪਰਦੇਸ, ਮਾਂ, ਸੁਝਾਅ
inਟੈਗ
ਜਗਤਾਰ ਲਾਡੀ
07 ਐਤਵਾਰ ਜੂਨ 2015
Posted ਦਰਬਾਰਾ ਸਿੰਘ ਖਰੌਡ, ਮਾਂ, ਸੁਝਾਅ
inਦਰਬਾਰਾ ਸਿੰਘ ਖਰੌਡ
09 ਸੋਮਵਾਰ ਦਸੰ. 2013
Posted ਜੀਵਨ/Life, ਦਵਿੰਦਰ ਕੌਰ, ਸ਼ਰਵਣ ਬਿੰਬ (Auditory-Listening)
in16 ਸੋਮਵਾਰ ਸਤੰ. 2013
Posted Angelee Devdhar ਅੰਜਲਿ ਦੇਵਧਰ, ਜੀਵਨ/Life, ਦੁਨਿਆਵੀ ਰਿਸ਼ਤੇ, ਪਤੀ /ਪਤਨੀ
inਨੀਲੀ ਗੁਲਮੋਹਰ
16 ਸੋਮਵਾਰ ਸਤੰ. 2013
Posted ਜੀਵਨ/Life, ਦਰਬਾਰਾ ਸਿੰਘ
in≈ 1 ਟਿੱਪਣੀ
ਦਰਬਾਰਾ ਸਿੰਘ
16 ਸੋਮਵਾਰ ਸਤੰ. 2013
Posted ਜੀਵਨ/Life, ਧੀ, ਪਤਝੜ/Autumn, ਪ੍ਰਭਜੋਤ ਕੌਰ
in22 ਸੋਮਵਾਰ ਜੁਲਾ. 2013
Posted ਜਸਮੇਰ ਸਿੰਘ ਲਾਲ, ਜੀਵਨ/Life, ਤੀਆਂ
inਸਾਵਣ ਦੇ ਮਹੀਨੇ , ਤੀਆਂ ਦੇ ਤਿਓਹਾਰ ਨੂੰ ਵਿਆਹੀਆਂ ਵਰੀਆਂ ਕੁੜੀਆਂ , ਆਪਣੇ ਆਪਣੇ ਪੇਕੇ ਘਰ , ਫੇਰਾ ਮਾਰਣ ਜਾਂਦੀਆਂ ! ਇੱਕ ਪਾਸੇ ਤਾਂ ਮਾਂ ਆਪਣੀ ਧੀ ਨੂੰ ਵੀ ਉਡੀਕਦੀ ਹੈ ਕਿ , ਕਦੋਂ ਉਹ ਆਪਣੇ ਸਹੁਰਿਆਂ ਤੋਂ ਵਾਪਸ ਆਵੇਗੀ , ਦੂਜੇ ਪਾਸੇ ਉਹ ਆਪ ਵੀ ਇਸ ਤਿਓਹਾਰ ਉੱਤੇ ਆਪਣੇ ਪੇਕੇ ਘਰ ਨੂੰ ਯਾਦ ਕਰਦੀ ਹੈ , ਕਿ ਓਹ ਆਪਣੀਆਂ ਜੁੰਮੇਵਾਰੀਆਂ ਦੇ ਹੇਠਾਂ ਆਪਣੇ ਮਾਇਕੇ ਜਾ ਨਹੀਂ ਸਕਦੀ , ਇਸ ਦੁਵੱਲੀ ਪੀੜ ਵਿੱਚ ਮਾਂ ਆਪਣਾ ਇਹ ਦਰਦ , ਕਦੇ ਤਾਂ ਬੂਹੇ ਦੇ ਉਹਲਿਓਂ ਧੀ ਦਾ ਰਾਹ ਤੱਕਦੀ ਹੈ , ਅਤੇ ਕਦੇ ਆਪਣੇ ਪੇਕਿਆਂ ਦੇ ਰਾਹ ਨੂੰ ਵੀ ਨਿਹਾਰਦੀ ਹੋਈ , ਬੱਸ , ਆਪਣੇ ਹੰਝੂਆਂ ਨੂੰ ਹੀ ਗਲੇ ਲਾਉਂਦੀ ਆਪਣੇ ਪੱਲੂ ਨਾਲ ਪੂੰਝ ਲੈਂਦੀ ਹੈ !
ਤੀਆਂ ਦੀ ਝੜੀ
ਅੱਖਾਂ ਪੂੰਝੇ ਮਾਂ
ਬੂਹੇ ਪਿੱਛੇ ਖੜ੍ਹੀ
ਜਸਮੇਰ ਸਿੰਘ ਲਾਲ
ਨੀ ਕੁੜੀਓ,,,ਨੀ ਅੜੀਓ…..ਨੀ ਧੀਓ ….ਆਪਾਂ ਫੇਸ ਬੁੱਕ ਉੱਤੇ ਜੁੜੇ ਰਿਸ਼ਤੇ ਵੀ , ਕਦੀ ਇੱਕ ਦੂਜੇ ਨੂੰ ਮਿਲ ਪਾਵਾਂਗੇ ਕਿ ਨਾ …ਅੱਜ ਮੇਰੀਆਂ ਅੱਖਾਂ ਵੀ ਸੱਜਲ ਹਨ ! ਤੁਹਾਨੂੰ ਰੱਬ ਦੀਆਂ ਰੱਖਾਂ ! ਇਸ ਦੁਨੀਆਂ ਦੀ ਭੀੜ ਵਿੱਚ , ਤੁਸੀਂ ਜਿੱਥੇ ਜੱਥੇ ਵੀ ਹੋ , ਆਪਣੇ ਰਿਸ਼ਤਿਆਂ ਨੂੰ ਜਾਣੋ , ਉਨ੍ਹਾਂ ਨੂੰ ਪਹਿਚਾਣੋ, ਮਿਲੋ ਵਰਤੋ , ਸੁਖੀ , ਖੁਸ਼ਹਾਲ , ਤੰਦਰੁਸਤ ਅਤੇ ਲੰਮੀਆਂ ਉਮਰਾਂ ਮਾਣੋ !
22 ਸੋਮਵਾਰ ਜੁਲਾ. 2013
Posted ਜੀਵਨ/Life, ਦਵਿੰਦਰ ਕੌਰ
inਦਵਿੰਦਰ ਕੌਰ
22 ਸੋਮਵਾਰ ਜੁਲਾ. 2013
Posted ਜੀਵਨ/Life, ਦੀਪੀ ਸੈਰ, ਹਾਇਬਨ/Haibun
inਭਾਰਤੀ ਵਿਦਿਆਰਥੀਆਂ ਤੇ ਵੀਜ਼ਾ ਸ਼ਰਤਾਂ ਦੀ ਸਖ਼ਤਾਈ ਕਰਕੇ ਅਜਕਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਚ ਉਨ੍ਹਾਂ ਦੇ ਗਿਣਤੀ ਘਟ ਰਹੀ ਹੈ ਪਰ ਕਿਸੇ ਕਾਰਣ ਕਰਕੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ।ਮੇਰੀ ਧੀ ਦੇ ਹੋਸਟਲ ਦੇ ਫਲੈਟ ਦੀਆਂ ਸਾਥਣਾਂ ਪਹਿਲੇ ਦੋ ਸਾਲ ਭਾਰਤੀ ਸਨ , ਪਰ ਅਖੀਰਲਾ ਸਾਲ ਚੀਨਣਾ ਨਾਲ ਬਿਤਾਇਆ ।
ਸਾਂਝੀ ਰਸੋਈ ਚ ਜਿਥੇ ਪਹਿਲਾਂ ਕਰੀ ਦੀ ਵਾਸ਼ਨਾ ਆਉਂਦੀ ਸੀ, ਉਥੇ ਅਖੀਰਲੇ ਸਾਲ, ਚੀਨੀ ਖਾਣੇ ਦੀ ਮਹਿਕ ਦਰਵਾਜ਼ੇ ਵੜਦਿਆਂ ਮੂੰਹ ਚ ਪਾਣੀ ਲਿਆ ਦਿੰਦੀ …
ਕਰੀ ਤੇ ਭਾਰੂ
ਚੀਨੀ ਪਕੋੜੀਆਂ ਦੀ ਮਹਿਕ . . .
ਕਾਲਜ ਦਾ ਭੋਜਨ
ਦੀਪੀ ਸੈਰ
22 ਸੋਮਵਾਰ ਜੁਲਾ. 2013
Posted ਜੀਵਨ/Life, ਪਿਆਰ, ਮੁਖਵੀਰ ਸਿੰਘ
inਮੁਖਵੀਰ ਸਿੰਘ
22 ਸੋਮਵਾਰ ਜੁਲਾ. 2013
ਹਰਲੀਨ ਸੋਨਾ
17 ਬੁੱਧਵਾਰ ਜੁਲਾ. 2013
Posted ਕੁਦਰਤ/Nature, ਪੀਂਘ, ਪ੍ਰੇਮ ਮੈਨਨ, ਬਚਪਨ, ਬਰਖਾ/Rainy Season
in≈ 1 ਟਿੱਪਣੀ
ਪ੍ਰੇਮ ਮੈਨਨ
17 ਬੁੱਧਵਾਰ ਜੁਲਾ. 2013
Posted ਜੀਵਨ/Life, ਦੁਨਿਆਵੀ ਰਿਸ਼ਤੇ, ਸ਼ਿੰਦਰ ਸ਼ਿੰਦ
inਸ਼ਿੰਦਰ ਸ਼ਿੰਦ
17 ਬੁੱਧਵਾਰ ਜੁਲਾ. 2013
Posted ਅਮਰਜੀਤ ਸਾਥੀ, ਜੀਵਨ/Life, ਤਾਨਕਾ, ਬੁਢਾਪਾ
inਅਮਰਜੀਤ ਸਾਥੀ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗਰਮੀ/Summer, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਵਿਵਹਾਰ
inਗੀਤ ਅਰੋੜਾ
21 ਸ਼ੁੱਕਰਵਾਰ ਜੂਨ 2013
ਗਗਨਦੀਪ ਸਿੰਘ
13 ਵੀਰਵਾਰ ਜੂਨ 2013
Posted ਜੀਵਨ/Life, ਝੱਖੜ, ਹਰਕੀ ਜਗਦੀਪ ਵਿਰਕ
inਹਰਕੀ ਜਗਦੀਪ ਵਿਰਕ
13 ਵੀਰਵਾਰ ਜੂਨ 2013
ਜਗਦੀਸ਼ ਕੌਰ
13 ਵੀਰਵਾਰ ਜੂਨ 2013
Posted ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪਿਆਰ, ਪੰਛੀ, ਸੁਰਜੀਤ ਸਿੰਘ ਪਾਹਵਾ
inਸੁਰਜੀਤ ਸਿੰਘ ਪਾਹਵਾ
13 ਵੀਰਵਾਰ ਜੂਨ 2013
13 ਵੀਰਵਾਰ ਜੂਨ 2013
ਸੰਜੇ ਸਨਨ
13 ਵੀਰਵਾਰ ਜੂਨ 2013
Posted ਅਨੂਪ ਬਾਬਰਾ, ਜੀਵਨ/Life, ਦੁਨਿਆਵੀ ਰਿਸ਼ਤੇ, ਮਾਂ, ਯਾਦਾਂ, ਹਾਇਬਨ/Haibun
in“ਚੱਲ ਭੂਆ ਦਾ ਸਮਾਨ ਗੇਸਟ ਰੂਮ ‘ਚ ਰਖ ਦੇ,” ਇਹੀ ਕਹਿ ਕੇ ਭਰਜਾਈ ਨੇ ਮੇਰੇ ਗੱਲ ਲੱਗ ਮਿਲਦੇ ਭਤੀਜੇ ਨੂੰ ਵਾਹਵਾ ਆਹਰੇ ਲਾ ਦਿੱਤਾ, ਜੱਦ ਕਿ ਅਜੇ ਮੈਂ ਰੱਜ ਕੇ ਉਸਨੂੰ ਵੇਖਿਆ ਵੀ ਨਹੀਂ। “ਕਮਾਲ ਹੈ, ਮੇਰੇ ਹੀ ਮਾਂ ਪਿਓ ਦੇ ਘਰ ਮੈਂ ਮਹਿਮਾਨ ਕੱਦ ਤੋਂ ਹੋ ਗਈ”, ਬੜਾ ਓਪਰਾ ਲੱਗਿਆ ਪਲ ਭਰ ਵਾਸਤੇ, ਪਰ ਕੁਝ ਓਪਚਾਰਿਕ ਗੱਲ ਬਾਤ ਅਤੇ ਚਾਹ ਦੇ ਘੁੱਟਾਂ ਨਾਲ ਮੈਂ ਅੰਦਰ ਖਾਤੇ ਇਹ ਸਚਾਈ ਹਲਕ ਤੋਂ ਹੇਠਾਂ ਲਾਹ ਲਈ ਕਿ ਠੀਕ ਹੀ ਤਾਂ ਕਿਹਾ ਹੈ ਭਾਬੀ ਨੇ, ਮੈਂ ਤਾਂ ਹਫਤਾ ਦੱਸ ਦਿਨ ਰਹਿ ਕੇ ਵਾਪਸ ਤੁਰ ਜਾਣਾ ਹੈ। ਸੱਤਾਂ ਵਰਿਆਂ ਬਾਦ ਮੈਂ ਪੇਕੇ ਆਈ, ਸਭ ਕੁਝ ਬਦਲ ਗਿਆ ਸੀ, ਮੇਰੀਆਂ ਕਿਤਾਬਾਂ ਹੁਣ ਘਰ ਦੇ ਹਰ ਖੁੰਜੇ ‘ਚ ਨਹੀਂ ਖਿੱਲਰੀਆਂ ਪਈਆਂ, ਨਾਂ ਹੀ ਮੇਰੀ ਦੱਸਵੀਂ ਜਮਾਤ ਦੀ ਅਵਾਰਡ ਲੈਂਦੀ ਦੀ ਤਸਵੀਰ ਬੈਠਕ ਦਿਸੇ, ਜੱਦ ਮੈਂ ਅੰਗਰੇਜ਼ੀ ਵਿਚ ਰਾਜਸੀ ਪੱਧਰ ਤੇ ਪਹਿਲੇ ਦਰਜੇ ‘ਤੇ ਆਈ ਸਾਂ, ਜੋ ਅਸਲ ਵਿਚ ਮੇਰੇ ਸਵਰਗਵਾਸੀ ਪਿਤਾ ਜੀ ਦੀ ਅਣਥੱਕ ਮਹਿਨਤ ਦਾ ਨਤੀਜਾ ਸੀ, ਬਹੁਤ ਵਾਹ ਲਾਉਂਦੇ ਰਹੇ ਮੇਰੀ ਪੜਾਈ ਲਿਖਾਈ ‘ਤੇ। ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਮਾਂ ਬਾਪ ਬਣ ਕੇ ਹੀ ਪਾਲਿਆ ਸੀ ਉਹਨਾਂ ਨੇ…
ਮਾਂ ਤਾਂ ਵਿਚਾਰੀ ਕਦੀਂ ਵੀ ਨਹੀਂ ਸੀ, ਜਿਆਦਾ ਹੀ ਕਾਹਲੀ ਕਰ ਗਈ, ਜੇ ਹੁੰਦੀ ਤਾਂ ਮੇਰੇ ਹਥ੍ਹੋੰ ਮੋਈ ਮੱਖੀ ਨੂੰ ਵੀ ਸਾਂਭ ਸਾਂਭ ਰਖਦੀ! ਹਾਂ ਪਰ ਮਾਂ ਦੀਆਂ ਵਸਤਾਂ ਬਹੁਤ ਸਨ! ਉਸਦੇ ਤੁਰ ਜਾਨ ਮਗਰੋਂ ਵੀ ਉਹਨਾਂ ਚੀਜ਼ਾਂ ਨੂੰ ਦੇਖ ਟੋਹ ਕੇ ਹੀ ਉਸਨੂੰ ਮਹਿਸੂਸ ਕਰ ਕੇ ਜਿਓਣਾ ਮੈਂ ਨਿੱਕੀ ਉਮਰੇ ਸਿਖ ਲਿਆ। ਅੱਜ ਨਜਰ ਮਾਰ ਕੇ ਦੇਖਿਆ ਤਾਂ ਉਸ ਘਰ ਵਿਚ ਮਾਂ ਦੇ ਨਾਲ ਜੁੜੀ ਇੱਕ ਵੀ ਵਸਤ ਨਾਂ ਦਿਖੀ, ਸਿਵਾਏ ਇੱਕ ਸ਼ਾਲ, ਨਿੱਕੀ ਜਿਹੀ ਪਿੱਤਲ ਦੀ ਪਰਾਤ, ਇੱਕ ਵੇਲਣਾ ਤੇ ਵਰਿਆਂ ਪੁਰਾਣੀ ਉਸਦੀ ਸੁਰਮੇਦਾਨੀ। ਦਿਲ ਚੰਗੀ ਤਰਾਂ ਜਾਣਦਾ ਸੀ ਕਿ ਇਸ ਘਰ ਨੂੰ ਇਹਨਾ ਵਸਤਾਂ ਦੀ ਕੋਈ ਖਾਸੀ ਲੋੜ ਨਹੀਂ ਹੈ। ਮੌਕਾ ਲੱਗਦਿਆਂ ਹੀ ਵੀਰ ‘ਤੇ ਭਾਬੀ ਅੱਗੇ ਫਰਮਾਇਸ਼ ਰਖ ਦਿੱਤੀ ਕਿ ਜੇ ਬੁਰਾ ਨਾਂ ਲੱਗੇ ਤਾਂ ਮੈਂ ਲੈ ਜਾਵਾਂ ਇਹ ਸਭ ਆਪਨੇ ਨਾਲ। “ਜੀ ਸਦਕੇ”… ਬੱਸ ਮੈਂ ਇੰਨਾਂ ਹੀ ਸੁਣਿਆ, ਜਾਂ ਸੁਣਨਾ ਚਾਹਿਆ! “ਭਲਾ ਤੂੰ ਕੀ ਕਰਨੀਆਂ ਇਹ ਪੁਰਾਣੀਆਂ ਚੀਜ਼ਾਂ ਤੇਰੇ ਉੱਤੇ ਸੁਖ੍ਹ ਨਾਲ ਵਾਹਿਗੁਰੂ ਦੀ ਬਹੁਤ ਕਿਰਪਾ”… ਇਹ ਸਭ ਮੈਂ ਸੁਣ ਕੇ ਵੀ ਨਹੀਂ ਸੁਣਿਆ। ਝੱਟ ਅਟੈਚੀ ਵਿਚ ਸਾਂਭ ਲਈਆਂ! ਮਾਂ ਦੀ ਨਿੱਕ ਸੁੱਕ ਮੇਰੇ ਨਾਲ ਤੁਰ ਪਈ… ਲੱਗਾ ਜਿਵੇਂ ਮਾਂ ਆਪ ਹੀ ਨਾਲ ਹੋਵੇ। ਵਾਪਸੀ ਵੇਲੇ ਜਹਾਜ ਚੜਦਿਆਂ ਵੀ ਸੋਚ ਮਾਂ ਦੀ ਨਿੱਕ ਸੁੱਕ ਵਿਚ ਹੀ ਰਹੀ। ਆਪ ਹੁੰਦੀ ਤਾਂ ਪੇਕਿਓਂ ਮੈਨੂੰ ਵਾਪਸ ਤੋਰਨ ਲੱਗੀ ਕਈ ਮਿਰਚਾਂ ਵਾਰਦੀ, ਕਈ ਓਪਚਾਰ ਤੇ ਲਾਡ ਕਰਦੀ, ਖੈਰ ਕੋਈ ਨਾਂ! ਸੋਚ ਲਿਆ ਕਿ ਕਨੇਡਾ ਵਾਪਿਸ ਜਾ ਕੇ ਹੁਣ ਤੋਂ ਮਾਂ ਦੀ ਪਰਾਤ ਵਿਚ ਹੀ ਆਟਾ ਗੁਣਾਂਗੀ, ਨਵੇਂ ਸਿਰਿਓਂ ਦਿਲ ਕੀਤਾ ਕਿ ਮਾਂ ਵਾਂਗ ਹੀ ਸੂਰਮਾ ਪਾਇਆ ਕਰਾਂਗੀ… ਧੁਰ ਅਸਮਾਨੋ ਦੇਖ ਮੇਰੀ ਨਜ਼ਰ ਉਤਰੇਗੀ ਜਰੂਰ! ਜਹਾਜ ਦੀ ਤਾਕੀ ਤੋਂ ਬਾਹਰ ਨਜਰ ਮਾਰੀ, ਕਾਲੇ ਸਿਆਹ ਬੱਦਲ ਹੀ ਬੱਦਲ, ਸ਼ਾਇਦ ਵਰਣ ਨੂੰ ਭਾਲਦੇ ਨੇ…
ਬਦਲਵਾਈ . . .
ਜੰਗਾਲੀ ਸੁਰਮੇਦਾਨੀ ‘ਤੇ ਮਾਂ ਦੀਆਂ
ਉਂਗਲਾਂ ਦੀ ਝਾਲ
ਅਨੂਪ ਬਾਬਰਾ
29 ਬੁੱਧਵਾਰ ਮਈ 2013
Posted ਅਮਰਜੀਤ ਸਾਥੀ, ਜੀਵਨ/Life, ਤਰੇਲ, ਦ੍ਰਿਸ਼ਟ ਬਿੰਬ (Visual-Seeing)
in≈ 1 ਟਿੱਪਣੀ
ਅਮਰਜੀਤ ਸਾਥੀ
29 ਬੁੱਧਵਾਰ ਮਈ 2013
Posted ਇੰਦਰਜੀਤ ਸਿੰਘ ਪੁਰੇਵਾਲ, ਜੀਵਨ/Life
inਇੰਦਰਜੀਤ ਪੁਰੇਵਾਲ
29 ਬੁੱਧਵਾਰ ਮਈ 2013
Posted ਅਰਵਿੰਦਰ ਕੌਰ, ਖ਼ਤ, ਦ੍ਰਿਸ਼ਟ ਬਿੰਬ (Visual-Seeing), ਪਿਆਰ
inਪੁਰਾਣਾ ਟਰੰਕ …
ਸੁੱਕੇ ਹੰਝੂਆਂ ਨਾਲ ਝੁਰੜ ਮੁਰੜ
ਮਹਿਬੂਬ ਦਾ ਖ਼ਤ
ਅਰਵਿੰਦਰ ਕੌਰ
29 ਬੁੱਧਵਾਰ ਮਈ 2013
Posted ਜਵਾਨੀ, ਦ੍ਰਿਸ਼ਟ ਬਿੰਬ (Visual-Seeing), ਪ੍ਰੀਤ ਰਾਜਪਾਲ, ਹਾਰ-ਸਿੰਗਾਰ
inਸ਼ੀਸ਼ੇ ਮੂਹਰੇ
ਸੁਰਖੀ ਲਾਉਂਦੀ ਮੁਟਿਆਰ –
ਉੱਬਲਿਆ ਦੁੱਧ
ਪ੍ਰੀਤ ਰਾਜਪਾਲ
18 ਸ਼ਨੀਵਾਰ ਮਈ 2013
ਸੰਜੇ ਸਨਨ
18 ਸ਼ਨੀਵਾਰ ਮਈ 2013
Posted ਜੀਵਨ/Life, ਸਰਬਜੋਤ ਸਿੰਘ ਬਹਿਲ
inਸਰਬਜੋਤ ਸਿੰਘ ਬਹਿਲ
18 ਸ਼ਨੀਵਾਰ ਮਈ 2013
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਤਿਤਲੀ, ਬੱਚੇ/Children
inਜਗਰਾਜ ਸਿੰਘ ਨਾਰਵੇ
09 ਵੀਰਵਾਰ ਮਈ 2013
Posted ਲਖਵਿੰਦਰ ਸ਼ਰੀਂਹ ਵਾਲਾ, ਵਿਵਹਾਰ
inਲਖਵਿੰਦਰ ਸ਼ਰੀਂਹ ਵਾਲਾ
09 ਵੀਰਵਾਰ ਮਈ 2013
Posted ਪਤੀ /ਪਤਨੀ, ਬਸਤਰ, ਹਰਵਿੰਦਰ ਧਾਲੀਵਾਲ, ਹਾਇਬਨ/Haibun
inਹਰਵਿੰਦਰ ਧਾਲੀਵਾਲ
09 ਵੀਰਵਾਰ ਮਈ 2013
Posted ਜੀਵ-ਜੰਤ, ਜੀਵਨ/Life, ਨਿਰਮਲ ਬਰਾੜ
inਨਿਰਮਲ ਬਰਾੜ
26 ਸ਼ੁੱਕਰਵਾਰ ਅਪ੍ਰੈ. 2013
Posted ਕੁਦਰਤ/Nature, ਜੀਵਨ/Life, ਨਾਰਵੇ, ਨਿਰਮਲ ਸਿੰਘ ਧੌਂਸੀ, ਰੁੱਤਾਂ/Seasons, ਹਾਇਬਨ/Haibun
inਛੱਬੀ ਜਨਵਰੀ-
ਧੁੱਪੇ ਬੈਠਾ ਸੇਕੇ
ਸੰਤਾਲੀ ਦੀਆਂ ਸੱਟਾਂ
——-
ਪਰਦੇਸੀ ਪੁੱਤ ਦਾ ਬੇਟਾ-
ਦਾਦੀ ਬੁੱਕਲ ਵਿੱਚ ਲੁਕੋਵੇ
ਕਾਗਜ਼ ਦਾ ਜਹਾਜ਼
————
ਦੂਰ ਪਹਾੜੀ ਮੀਂਹ-
ਵਗਦਾ ਵਿੱਚ ਨਦੀ
ਮਿੱਟੀ ਰੰਗਾ ਪਾਣੀ
———-
ਦੂਰ ਪਹਾੜੀ ਵਾਰਿਸ਼ –
ਵਗਦੀ ਨਦੀ ´ਚ ਘੁਲਦੀ ਜਾਂਦੀ
ਮਿੱਟੀ ਦੀ ਖੁਸ਼ਬੋ
———–
ਮੈਂ ਆਮ ਤੌਰ ਤੇ ਹੱਥਾਂ ਨਾਲ ਸੋਚਦਾ ਹਾਂ, ਸੋਚਿਆ ਤਾਂ ਪੈਰਾਂ ਨਾਲ ਵੀ ਜਾਂਦਾ ਹੈ !
ਇੱਕ ਵਾਰ ਪਹਿਲੇ ਵੀ ਮੈਂ ਤੁਰਿਆ ਜਾਂਦਾ-ਜਾਂਦਾ ਤ੍ਰਬਕ ਕੇ ਰੁਕ ਗਿਆ ਸਾਂ ਤੇ ਉਸੇ ਤਰਾਂ ਮੇਰੇ ਨਾਲ ਅੱਜ ਹੋਇਆ ਹੈ। ਪਹਿਲੀ ਵਾਰੀ ਜਦ ਤ੍ਰਬਕ ਕੇ ਰੁਕਿਆ ਸਾਂ ਤਾਂ ਉਦੋਂ ਮੈਂ ਬੰਬੇ ਘੁਮ ਫਿਰ ਰਿਹਾ ਸਾਂ। ਇਹ ਗੱਲ 1991 ਦੀ ਹੈ ਤੇ ਰੁਕਣ ਦਾ ਕਾਰਣ ਇੱਕ ਸਾਈਨ ਬੋਰਡ ਦਾ ਨਜ਼ਰੀਂ ਪੈਣਾ ਸੀ। ਬੋਰਡ ਤੇ ਲਿਖਿਆ ਹੋਇਆ ਸੀ ” NRK “. “ਐਨ . ਆਰ. ਕੇ.” ਨਾਰਵੇ ਦੇ ਦੂਰਦਰਸ਼ਨ ਦਾ ਲੋਗੋ ਹੈ। ਜਦ ਮੈਂ ਲਾਗੇ ਜਾ ਕੇ ਪੜਿਆ ਤੇ ਪਤਾ ਚੱਲਿਆ ਕੇ ਇਹ ਭਾਰਤੀ ” ਨੈਸ਼ਨਲ ਚੂਹੇ ਮਾਰ ” ਸੰਸਥਾ ਦਾ ਲੋਗੋ ਹੈ। ਬਾਦ ਵਿੱਚ ਮੈਂ ਕਈ ਦਿਨ ਆਪੇ ਹੱਸ-ਹੱਸ ਦੋਹਰਾ ਹੁੰਦਾ ਰਿਹਾ।
ਅੱਜ ਵੀ ਉਸੇ ਤਰਾਂ ਹੀ ਹੋਇਆ,ਇੱਕ ਸਾਈਨ ਬੋਰਡ ਤੇ ਇਕੱਲਾ ( PB) ਲਿਖਿਆ ਪੜ੍ਹ ਕੇ। ਹਾਸੀ ਤੇ ਨਹੀਂ ਆਈ ਪਰ ਪੁਰਾਣੇ ਵਤਨ ਦੀਆਂ ਯਾਦਾਂ ਦੀ ਪਟਾਰੀ ਜਰੂਰ ਖੁੱਲ ਗਈ।
ਪੀਤਸਾ ਬੇਕਰ-
ਖਲੇਰ ਰਿਹਾ
ਵਤਨ ਦੀ ਮਹਿਕ
——–
ਛੜੇ ਦਾ ਠਾਕਾ-
ਵੰਡੇ ਲੱਡੂ ਲਾ
ਪਿੰਡ ਵਿੱਚ ਨਾਕਾ
———-
ਧੁੱਖਦੀ ਰੇਣ-
ਉਸ ਛਿਟੀ ਨਾਲ ਛੇੜੀ
ਹੱਡ ਬੀਤੀ
ਅੱਜ ਮੌਸਮ ਸਾਫ਼ ਹੈ, ਸਾਡੇ ਸ਼ਹਿਰ। ਛੁੱਟੀ ਹੋਵੇ, ਸੋਹਣਾ ਮੌਸਮ ਹੋਵੇ, ਫੇਰ ਮੈਂ ਤੇ ਮੇਰੀ ਬੇਗਮ ਸਾਹਿਬਾ ਅਕਸਰ ਸੈਰ ਲਈ ਨਿੱਕਲ ਤੁਰਦੇ ਹਾਂ। ਸਾਡੇ ਘਰ ਤੋਂ ਸਾਨੂੰ ਬਹੁਤਾ ਦੂਰ ਨਹੀਂ ਜਾਣਾ ਪੈਂਦਾ,ਪੈਦਲ ਸੈਰ ਕਰਨ ਲਈ। ਚਾਹਨਾ ਵੀ ਸਾਡੀ ਹਮੇਸ਼ਾ ਇਹੀ ਰਹੀ ਹੈ ਕੇ ਹਵਾ-ਖੋਰੀ ਕਰਨੀ ਹੈ ਤਾਂ ਸ਼ਹਿਰੋਂ ਬਾਹਰ। ਉੱਥੇ ਤੁਹਾਨੂੰ ਸ਼ਾਂਤੀ ਹੀ ਨਹੀਂ ਸਗੋਂ ਸ਼ੁਧ੍ਧ ਵਾਤਾਵਰਨ ਵੀ ਮਿਲਦਾ ਹੈ। ਬਸ ਦਸ ਕੁ ਮਿੰਟ ਦੀ ਕਾਰ ਚਲਾਈ ਤੋਂ ਬਾਦ ਅਸੀਂ ਪਹਾੜੀ ਜੰਗਲ ´ਚ ਪਹੁੰਚ ਜਾਂਦੇ ਹਾਂ ਜੋ ਸਾਡੇ ਸ਼ਹਿਰ ਦੇ ਆਲੇ ਦੁਆਲੇ ਪੱਸਰਿਆ ਹੋਇਆ ਹੈ। ਹੁਣ ਨਿੱਕਲੀ ਧੁੱਪ ਜਦ ਰੂੰ ਵਰਗੀ ਚਿੱਟੀ ਬਰਫ਼ ਤੇ ਪੈ ਰਹੀ ਹੈ ਤੇ ਅੱਖਾਂ ਚੁੰਧਿਆ ਰਹੀਆਂ ਹਨ। ਕਾਹਲੀ ਕਾਹਲੀ ਤੁਰਦਿਆਂ ਪਸੀਨਾਂ ਤਾਂ ਆ ਰਿਹਾ ਹੈ ਪਰ ਜਿੱਥੇ ਕਿਤੇ ਛੋਟੀ ਪਹਾੜੀ ਜਾਂ ਦਰਖਤਾਂ ਦੀ ਛਾਂ ਆਉਂਦੀ ਹੈ ਉੱਥੇ ਠੰਡ ਮਹਿਸੂਸ ਹੁੰਦੀ ਹੈ। ਇਹ ਰਸਤਾ ਜਿਹੜਾ ਅਸੀਂ ਅੱਜ ਸੈਰ ਲਈ ਮਿਥਿਆ ਹੈ, ਵਲ ਖਾਂਦਾ ਉੱਚਾ ਨੀਵਾਂ ਹੁੰਦਾ ਉੱਚੇ ਪਹਾੜ ਵੱਲੀਂ ਜਾਂਦਾ ਹੈ। ਬਹੁਤੀ ਬਰਫ਼ ਪਈ ਹੋਣ ਕਰਕੇ ਪਹਾੜੀ ਦੀ ਚੋਟੀ ਤੇ ਤਾਂ ਜਾਣਾ ਮੁਸ਼ਕਲ ਹ। ਜਿੱਥੇ ਤੱਕ ਪੈਰੀਂ ਜਾਇਆ ਜਾ ਸਕਦਾ ਹੈ ਉਹ ਘੰਟੇ ਦਾ ਰਾਹ ਹੈ। ਵੈਸੇ ਕੜਾਕੇ ਦੀ ਠੰਡ ´ਚ ਬਰਫ਼ ਤੇ ਤੁਰਨ ਦਾ ਆਪਣਾ ਹੀ ਲੁਤਫ ਹੈ ਜਿਸਨੂੰ ਬਿਆਨਿਆ ਨਹੀਂ ਸਿਰਫ ਮਾਣਿਆ ਹੀ ਜਾ ਸਕਦਾ ਹੈ। ਤੁਰਦੇ ਪੈਰਾਂ ਚੋਂ ਆਉਂਦੀ ਕੜਕ-ਕੜਕ ਦੀ ਆਵਾਜ ਤੁਹਾਨੂੰ ਨਸ਼ੇ ਜਿੰਨਾ ਸਰੂਰ ਦਿੰਦੀ ਹੋਈ ਕੁਦਰਤ ਨਾਲ ਇੱਕਮਿੱਕ ਕਰਦੀ ਜਾਂਦੀ ਹੈ। ਰਸਤੇ ਵਿੱਚ ਦੇਖਦਾ ਹਾਂ ਕੇ ਧੁੱਪ ਦੀ ਗਰਮਾਇਸ਼ ਨੇ ਇੱਕ ਜਗਾ ਬਰਫ਼ ਨੂੰ ਖੋਰ ਪਾਣੀ ਦਾ ਇੱਕ ਛੋਟਾ ਟੋਆ ਬਣਾ ਛੱਡਿਆ ਹੈ।
ਨੀਲਾ ਅਸਮਾਨ
ਬਰਫ਼ ´ਤੇ ਤੁਰਿਆ ਆਵੇ ਭਿੱਜਿਆ
ਉਸਦਾ ਪਰਛਾਵਾਂ
ਪਿਛਲੇ ਪੰਜ ਕੁ ਸਾਲਾਂ ਤੋਂ ਮੈਂ ਆਪਣੇ ਸਟੂਡੀਓ ਹਰ ਰੋਜ਼ ਸਾਈਕਲ ਤੇ ਆਉਂਦਾ ਜਾਂਦਾ ਹਾਂI ਮੇਰਾ ਸਟੂਡੀਓ ਮੇਰੇ ਘਰ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਹੈ I ਜਿਸ ਦਿਨ ਠੰਡ -10 ਹੋਵੇ ਤੇ ਤਦ ਹੀ ਕਾਰ ਦੀ ਵਰਤੋਂ ਕਰਦਾ ਹਾਂ I ਅਗਲੇ ਮਹੀਨੇ ਜਾਣੀਕੇ ਅਪ੍ਰੈਲ ਦੇ ਅਧ੍ਧ ਚ ਜਾ ਕੇ ਬਰਫ਼ ਖੁਰਨੀ ਸ਼ੁਰੂ ਹੋ ਜਾਏਗੀ ਤੇ ਨਾਲ ਹੀ ਬਸੰਤ ਦੀ ਆਮਦ I ਬਸੰਤ ਦਾ ਮੌਸਮ ਇਥੇ ਨਾਰਵੇ ਲੋਕਾਂ ਨੂੰ ਅੱਠਾਂ ਮਹੀਨਿਆਂ ਦੇ ਹਨੇਰੇ ਤੋਂ ਕੁਝ੍ਝ ਸੁੱਖ ਦਾ ਸਾਹ ਦਵਾਉਂਦਾ ਹੈI
ਹੁਣ ਮਾਰਚ ਦਾ ਅਧ੍ਧ ਟੱਪ ਚੁੱਕਾ ਹੈI ਸ਼ਾਮ ਦੇ ਅਸਮਾਨੀ ਨਜਾਰੇ ਸਿਰਫ ਦੇਖਣ ਵਾਲੇ ਹੀ ਨਹੀਂ ਹੁੰਦੇ ਸਗੋਂ ਲੋਕ ਇੰਨਾਂ ਨੂੰ ਆਪਣੇ ਅੰਦਰ ਸਮੋ ਲੈਂਦੇ ਹਨ, ਆਉਣ ਵਾਲੇ ਲੰਬੇ ਹਨੇਰੇ ਨਾਲ ਨਜਿੱਠਣ ਲਈ I ਮੈਂ ਆਪਣੇ ਸਾਈਕਲ ਤੇ ਘਰ ਨੂੰ ਆ ਰਿਹਾ ਹਾਂ, ਸ਼ਾਮ ਦਾ ਵੇਲਾ ਹੈ ਪਹਾੜੀ ਦੇ ਪਿੱਛੇ ਨਾਰਵੀਜਨੀ ਅਸਮਾਨ ਤੇ ਮੂਹਰੇ ਵਗਦੀ ਸ਼ਹਿਰ ਦੀ ਨਦੀ…..
ਸ਼ਾਮ ਵੇਲਾ-
ਨਦੀ ´ਚ ਵਗਦੇ ਜਾਵਣ
ਅਕਾਸ਼ੀ ਰੰਗ
——–
ਤੇਈ ਮਾਰਚ-
ਹੱਸਦਾ ਘੋੜੀ ਚੜ੍ਹਿਆ
ਇੱਕ ਲਾੜਾ
———
ਜੁਤਾ ਖੂਹ-
ਟਿੰਡਾਂ ਭਰ ਲਿਆਵਣ
ਕੁੱਤੇ ਦੀ ਟਕ ਟਕ
ਨਿਰਮਲ ਸਿੰਘ ਧੌਂਸੀ
21 ਵੀਰਵਾਰ ਫਰ. 2013
Posted ਗੁਰਪ੍ਰੀਤ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab
inਡਰਨਾ : ਹਾਇਕੂ ਲੜੀ
੧
ਚਾਨਣੀ ਰਾਤ
ਹਾਕ ਮਾਰਦੀ ਜਾਪੇ
ਡਰਨੇ ਦੀ ਬਾਂਹ
੨
ਲਾਲ-ਗੁਲਾਲ
ਡਰਨੇ ਦੇ ਲੀੜੇ
ਫੌਜਣ ਦੀਆਂ ਗੱਲ੍ਹਾਂ
੩
ਆਨੀਂ-ਬਹਾਨੀਂ
ਹੋਲੀ ਖੇਡ ‘ਗੀ ਫੌਜਣ
ਡਰਨੇ ਨਾਲ
੪
ਖੇਤ ਛੜਿਆਂ ਦਾ
ਡਰਨੇ ਦੇ ਸਿਰ
ਸਿਹਰੇ ਲਮਕਣ
੫
ਅਪਣੇ ‘ਉਹਦੇ’
ਮੂੰਹ ‘ਚ ਬੁਰਕੀ ਪਾਉਂਦਿਆਂ
ਡਰਨੇ ਤੋਂ ਸੰਙੇ
੬
ਮੁੱਛਾਂ ਮਰੋੜੇ
ਡਰਨਾ ਅਜੇ ਵੀ
ਖੇਤ ਖਾਲ੍ਹੀ
੭
ਝੱਖੜ ਪਿੱਛੋਂ
ਡਿੱਗ ਪਿਆ ਡਰਨਾ ਵੀ
ਡਿੱਗੀ ਫਸਲ ਦੇ ਨਾਲ
੮
ਦਿਨੇ ਸੂਰਜ
ਡਰਨੇ ਦਾ ਸਾਥੀ
ਰਾਤ ਨੂੰ ਚੰਨ
੯
ਕਰਦਾ ਕਾਂ ਕਾਂ
ਡਰਨੇ ਦੇ ਸਿਰ ‘ਤੇ
ਬੈਠਾ ਬੁੱਢਾ ਕਾਂ
੧੦
ਪੁੱਠਾ-ਸਿੱਧਾ
ਇਕੋ ਜਿਹਾ
ਡਰਨੇ ਦਾ ਕੋਟ
13 ਬੁੱਧਵਾਰ ਫਰ. 2013
Posted ਅਨੂਪ ਬਾਬਰਾ, ਕੁਦਰਤ/Nature, ਛੋਹ ਬਿੰਬ (Kinaesthetic/touch), ਜੀਵਨ/Life
inਹੁਨਾਲੀ ਸਾਗਰ . . .
ਪੈਰਾਂ ਨਾਲ ਘਰ ਤੱਕ ਆਈ
ਚਾਂਦੀ ਰੰਗੀ ਰੇਤ
ਅਨੂਪ ਬਾਬਰਾ
13 ਬੁੱਧਵਾਰ ਫਰ. 2013
ਢਲਦਾ ਸੂਰਜ
ਉਚੇ ਬਨੇਰੇ ਦਾ ਲੰਬਾ ਪਰਛਾਵਾਂ
ਨੀਵੇਂ ਬਨੇਰੇ ਤੇ
ਮਨਦੀਪ ਮਾਨ
30 ਬੁੱਧਵਾਰ ਜਨ. 2013
Posted ਕੁਦਰਤ/Nature, ਜੀਵਨ/Life, ਨਿਰਮਲ ਸਿੰਘ ਧੌਂਸੀ
inਡੂੰਘੀ ਸ਼ਾਮ
ਲੱਕੜਾਂ ਦੀ ਧੂਣੀ ਵਿੱਚ
ਧੁੱਖਦਾ ਗੋਹਟਾ
ਲੱਕੜਾਂ ਦੀ ਧੂਣੀ
ਵੱਧ ਰਹੇ ਸੇਕ ਵਿੱਚ
ਧੁੱਖਦਾ ਗੋਹਟਾ
ਕੜਕਦੀ ਧੁੱਪ
ਸੁੱਕ ਰਿਹਾ ਕੋਠੇ
ਗਿੱਲਾ ਪੀਹਣ
ਰੌਸ਼ਨ ਦਿਨ
ਉੱਕਰੇ ਨੰਨੇ ਹੱਥੀਂ
ਇੱਕ ਅਮੂਰਤ ਚਿੱਤਰ
ਦੁਸਹਿਰਾ-
ਖਿੱਲਾਂ ਆਲਾ ਚੁੱਪ
ਸੁਣ ਆਉਂਦੀ ਸੈਨਾ
ਭਰਿਆ ਮੇਲਾ
ਛੁੱਟੀ ਉੰਗਲ ਬਾਪ ਦੀ
ਕੁਰਲਾਂਦਾ ਬਾਲ
ਲੱਕੜਾਂ ਦੀ ਧੂਣੀ
ਵੱਧ ਰਿਹਾ ਸੇਕ
ਧੁੱਖਦਾ ਗੋਹਟਾ
ਪੁਰਖਾ ਘਰ
ਖਣਾਂ ਥਾਣੀ ਦਿੱਸੇ ਚਿੱਟਾ ਬੱਦਲ
ਘੁਣ ਖਾਦੀ ਲਟੈਣ
ਪੁਰੇ ਦੀ ਵਾ
ਅੰਦਰ ਖਿੱਚ ਰਿਹਾ
ਸਿਗਰਟ ਦਾ ਧੂੰਆਂ
ਸਾਉਣ ਮਹੀਨਾ
ਦੇਵੇ ਨਾ ਸੌਣ
ਬਿਜਲੀ ਦਾ ਕੱਟ
ਪੱਤਝੜ ਦਾ ਮੌਸਮ
ਪੱਤੇ ਰੰਗ ਬਰੰਗੇ ਮੇਰੇ ਮੂਹਰੇ
ਹੁਕਮ ਦਾ ਯੱਕਾ
ਇਕ ਜ਼ਮਾਨਾ ਸੀ, ਮੈਂ ਨਹੀਂ ਕਹਿੰਦਾ ਉਹ ਚੰਗਾ ਸੀ ਜਾ ਮਾੜਾ। ਉਸ ਸਮੇਂ ਔਰਤਾਂ ਆਪਨੇ ਪਤੀ ਦਾ ਨਾਂ ਨਹੀਂ ਸਨ ਲੈਂਦੀਆਂ ।ਜਦੋਂ ਵੀ ਉਨਾਂ ਨੂੰ ਕਦੇ ਇਸ ਸੰਦਰਭ ´ਚ ਕੋਈ ਮੁਸ਼ਕਲ ਆਉਂਦੀ ਸੀ ਤਾਂ ਉਹ ਕਿਸ ਤਰੀਕੇ ਇਸ ´ਚ ਬਾਹਰ ਨਿਕਲਦੀਆਂ ਸਨ।ਇਕ ਔਰਤ ਸਵੇਰੇ ਸਵੇਰੇ ਦੁੱਧ ਿਰੜਕ ਰਹੀ ਹੈ ਤੇ ਉਹ ਆਪਣੀ ਇੰਤਜ਼ਾਰ ਦਾ ਇਜਹਾਰ ਕਿਸ ਤਰਾਂ ਕਰਦੀ ਹੈ ਕੋਸ਼ਿਸ਼ ਕਰਦਾ ਹਾਂ:
ਮਧਾਣੀ ਦੀ ਗੂੰਜ
ਹਾਲੇ ਵੀ ਨੀ ਆਇਆ
ਕਾਲੇ ਦਾ ਬਾਪੂ
ਨਿਰਮਲ ਸਿੰਘ ਧੌਂਸੀ
06 ਐਤਵਾਰ ਜਨ. 2013
ਵੱਗਦਾ ਠੱਕਾ
ਕੰਧ ਉਹਲੇ ਬੈਠਾ
ਬਾਬਾ ਬਖ਼ਤੌਰਾ
ਲਖਵਿੰਦਰ ਸ਼ਰੀਂਹ ਵਾਲਾ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਤਵਿੰਦਰ ਗਿੱਲ
inਢਲਦਾ ਸੂਰਜ
ਅਖਾਂ ਪੂੰਝ ਵੇਖੇ
ਕਿੰਨੀ ਕੁ ਰਹਿ ਗਈ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਜੀਵਨ/Life, ਪਰਵਾਸ, ਮਾਂ, ਯਾਦਾਂ, ਸਤਵਿੰਦਰ ਗਿੱਲ, ਸਿਆਲ/Winter, ਸੁਆਦ ਬਿੰਬ (Gustatory-Taste)
inਬਰਫੀਲਾ ਮੌਸਮ
ਪ੍ਰਦੇਸ ਵਿੱਚ ਬੈਠਾ ਕਰੇ ਯਾਦ
ਮਾਂ ਦੀਆਂ ਪਿੰਨੀਆਂ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਪੰਜਾਬ/Punjab, ਸਿਆਲ/Winter
inਸਰਦ ਰਾਤ —
ਧੂਣੀ ਦੀ ਲਾਟ ਨਾਲ ਰਲਿਆ
ਬਿਰਹਾ ਗੀਤ
ਅਰਵਿੰਦਰ ਕੌਰ
06 ਐਤਵਾਰ ਜਨ. 2013
1.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਅੱਧਾ ਚੰਨ
****************
2.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਆਪਣਾ ਹੀ ਅਕਸ
ਜਗਰਾਜ ਸਿੰਘ ਨਾਰਵੇ
06 ਐਤਵਾਰ ਜਨ. 2013
Posted ਗਹਿਣੇ, ਗੁਰਚਰਨ ਕੌਰ, ਜੀਵਨ/Life, ਮਾਹੀ
inਸ਼ਾਂਤ ਕਾਇਨਾਤ
ਗਲ ਚ ਪਾਈ ਆਪ ਮਾਹੀ ਨੇ
ਪਿਆਰ ਨਿਸ਼ਾਨੀ
ਗੁਰਚਰਨ ਕੌਰ
06 ਐਤਵਾਰ ਜਨ. 2013
06 ਐਤਵਾਰ ਜਨ. 2013
Posted ਜਗਦੀਪ ਸਿੰਘ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਬੁਢਾਪਾ, ਸਿਆਲ/Winter
inਸਰਦ ਸ਼ਾਮ –
ਕੰਬ ਰਹੇ ਹੱਥ ਵਿਚ
ਰੱਮ ਦਾ ਪੈੱਗ
ਜਗਦੀਪ ਸਿੰਘ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਕਕਰੀਲੀ ਹਵਾ –
ਬੁੱਢੇ ਬਾਪ ਦੀ ਐਨਕ ਤੇ
ਦਿਨ ਛਿਪਦੇ ਦੀ ਲਾਲੀ
ਹਰਵਿੰਦਰ ਧਾਲੀਵਾਲ
06 ਐਤਵਾਰ ਜਨ. 2013
ਢਲਦਾ ਸੂਰਜ –
ਬੂਢ਼ੇ ਬੋਹੜ ਤੋਂ ਡਿਗਿਆ
ਸੁੱਕਾ ਪੱਤਾ
ਮਨਦੀਪ ਮਾਨ
ਮੇਰੇ ਦਾਦਾ ਜੀ ਨੂੰ ਸਮਰਪਿਤ ਹਾਇਕੂ—–
06 ਐਤਵਾਰ ਜਨ. 2013
Posted ਜੀਵਨ/Life, ਬੁਢਾਪਾ, ਰਾਜਿੰਦਰ ਸਿੰਘ ਘੁੱਮਣ
inਰਾਤ ਹਨੇਰੀ-
ਛੱਤ ਤੋ ਬਜ਼ੁਰਗ ਜੋੜਾ ਤੱਕੇ
ਸਰਵਣ ਦੀ ਵਹਿੰਗੀ
ਰਾਜਿੰਦਰ ਸਿੰਘ ਘੁੰਮਣ
06 ਐਤਵਾਰ ਜਨ. 2013
Posted ਕੁਦਰਤ/Nature, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਧੰਦੇ, ਬਿਰਖ, ਰੋਜ਼ੀ ਮਾਨ, ਸਿਆਲ/Winter
inਜੰਗਲੀ ਕਿੱਕਰ
ਜਨਵਰੀ ਦੀ ਧੁੱਪ ਵਿੱਚ –
ਚਰਵਾਹੇ ਦੀ ਮੁਸਕਾਣ
ਰੋਜ਼ੀ ਮਾਨ
06 ਐਤਵਾਰ ਜਨ. 2013
Posted ਗਰਮੀ/Summer, ਜਗਰਾਜ ਸਿੰਘ ਨਾਰਵੇ, ਜੀਵਨ/Life, ਪੰਛੀ, ਸ਼ਰਵਣ ਬਿੰਬ (Auditory-Listening)
inਨੋ ਮੈਨ’ਜ਼ ਲੈਂਡ–
ਰਫਲ ਦੇ ਪਟਾਕੇ ਮਗਰੋਂ
ਟਟੀਹਰੀ ਦਾ ਸ਼ੋਰ
ਜੁਗਰਾਜ ਸਿੰਗ ਨਾਰਵੇ
06 ਐਤਵਾਰ ਜਨ. 2013
Posted ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਪੰਜਾਬ/Punjab, ਸਿਆਲ/Winter
inਪੋਹ ਦੀ ਠੰਡ~
ਮੂੰਗਫਲੀ ਦਾ ਭਾਅ ਸੁਣ
ਕੱਛਾਂ ‘ਚ ਦਿੱਤੇ ਹੱਥ
ਗੁਰਵਿੰਦਰ ਸਿੰਘ ਸਿੱਧੂ
06 ਐਤਵਾਰ ਜਨ. 2013
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab
inਨਗਾਰੇ ਤੇ ਚੋਟ-
ਕੰਬਦੇ ਹਥਾਂ ਨਾਲ ਭਰੀ
ਸਰੋਵਰ ਚੋੰ ਚੁਲੀ
ਗੁਰਮੁਖ ਭੰਡੋਹਲ ਰਾਈਏਵਾਲ
06 ਐਤਵਾਰ ਜਨ. 2013
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਮਾਂ, ਵੇਲ ਬੂਟੇ
inਅੰਮੜੀ ਦਾ ਵਿਹੜਾ
ਤੁਲਸੀ ਦੇ ਬੂਟੇ ਹੇਠਾਂ ਬਲੇ
ਮਿੱਟੀ ਦਾ ਦੀਵਾ
ਗੀਤ ਅਰੋੜਾ
06 ਐਤਵਾਰ ਜਨ. 2013
Posted ਜੀਵਨ/Life, ਤਾਨਕਾ, ਦੁਨਿਆਵੀ ਰਿਸ਼ਤੇ, ਬਾਪੂ, ਸੁਵੇਗ ਦਿਓਲ
inਲਿਆਈ ਆਪਣੀ ਪਸੰਦ
ਪ੍ਰੀਵਾਰ ਨੂੰ ਦਿਖਾਉਣ
ਖੂੰਡਾ ਖੂੰਜੇ ਰੱਖ
ਬਾਪੂ ਦਿਤਾ ਪਿਆਰ
ਦੋਨਾਂ ਨੂੰ ਕਲਾਵੇ ਲੈ
ਸੁਵੇਗ ਦਿਓਲ
06 ਐਤਵਾਰ ਜਨ. 2013
Posted ਅਨੂਪ ਬਾਬਰਾ, ਜੀਵਨ/Life, ਦੁਨਿਆਵੀ ਰਿਸ਼ਤੇ
inਖੁਜਰਾਹੋ ਮੰਦਿਰ
ਪੱਚੀਂਵੀਂ ਵਰੇਗੰਡ ‘ਤੇ ਦੁਹਰਾਏ ਫੇਰੇ
ਗੂੰਜੀਆਂ ਗੁਫਾਵਾਂ
ਅਨੂਪ ਬਾਬਰਾ
05 ਸ਼ਨੀਵਾਰ ਜਨ. 2013
Posted ਜੀਵਨ/Life, ਦੁਨਿਆਵੀ ਰਿਸ਼ਤੇ, ਦ੍ਰਿਸ਼ਟ ਬਿੰਬ (Visual-Seeing), ਰੋਜ਼ੀ ਮਾਨ
inਲਿਸ਼ਕਦਾ ਹਰਾ ਘਾਹ –
ਦਾਦੀ ਉਣ ਰਹੀ ਸਾਰਾ ਪਿਆਰ
ਗਰਮ ਟੋਪੀ ਵਿਚ
ਰੋਜ਼ੀ ਮਾਨ