Haibun :Time Passages

Angelee Deodhar

 

While packing books to send to friends in different countries, today I am back in that time when he would help seal them with cello tape, label them and then make a list of all the people they were being sent to. He didn’t complain about this tedious task even when he had to sit with one leg straight out ,stiff from surgery, which left him unable to bend his knee…he enjoyed the geography of where the books were going…and loved to collect the stamps which came with gift books from different parts of the world. 

Soon it will be two years since he passed away and now these brown paper packets which I pack clumsily with stiff fingers, carry away more than books…             

                           Jacaranda-

                                            the jazz of an

 –                                                                 April sky 

 Haibun: guzarda waqt

Ajj ikk vaar pher main dostan mitran nu kitaban bhej rahi han te mere man vich us din di yaad taza ho rahi hai jadon oh eh kaam bade pyar te lagan naal karde hunde si. Har packet nu cello tape naal band karna, lifafe te sirnaaven likhne te pher sabh di ik list bna ke rakhni.Eh sab kujh kardian ohna ne kade vi bearaami da gila nahin keeta bhaven ohna nu ikk lat sidhi rakh ke behna painda si kyonki operation ton baad hun ohna ton goda modiya nahi si janda.Oh eh soch ke bade khush ho jande ke kitaban door durede deshan vich ja rahian san te jadon ehna deshan ton taufe de taur te kitaban aundian tan oh daak tiktan sambh ke rakh lainde. 

Ohna da inteqaal hoye do saal hon vale ne te eh bhoore rang de lifafe jihna nu main kambdian unglan naal band kardi haan,kitaban naal mere andron vi bahut kujh lai jande ne 

neeli gulmohar

kinna sajia dise

vaisakh da asmaan

(Punjabi Translation by Arvinder Kaur)

  

ਹਾਇਬਨ: ਗੁਜਰਦਾ ਵਕਤ

ਅੱਜ ਇਕ ਵਾਰ ਫੇਰ ਮੈਂ ਦੋਸਤਾਂ ਮਿੱਤਰਾਂ ਨੂੰ ਕਿਤਾਬਾਂ ਭੇਜ ਰਹੀ ਹਾਂ ਤੇ ਮੇਰੇ ਮਨ ਵਿਚ ਉਸ ਦਿਨ ਦੀ ਯਾਦ ਤਾਜ਼ਾ ਹੋ ਰਹੀ ਹੈ ਜਦੋਂ ਉਹ ਇਹ ਕੰਮ ਬੜੇ ਪਿਆਰ ਤੇ ਲਗਨ ਨਾਲ਼ ਕਰਦੇ ਹੁੰਦੇ ਸੀ। ਹਰ ਪੈਕਟ ਨੂੰ ਸੈਲੋ ਟੇਪ ਨਾਲ਼ ਬੰਦ ਕਰਨਾ, ਲਫ਼ਾਫ਼ਿਆਂ ਤੇ ਸਰਨਾਵੇਂ ਲਿਖਣੇ ਤੇ ਫੇਰ ਸਭ ਦੀ ਇਕ ਲਿਸਟ ਬਣਾ ਕੇ ਰੱਖਣੀ। ਇਹ ਸਭ ਕੁਝ ਕਰਦਿਆਂ ਓਹਨਾ ਨੇ ਕਦੇ ਵੀ ਬੇਆਰਾਮੀ ਦਾ ਗਿਲਾ ਨਹੀਂ ਕੀਤਾ ਭਾਵੇਂ ਓਹਨਾ ਨੂੰ ਇਕ ਲੱਤ ਸਿੱਧੀ ਰੱਖਕੇ ਬਹਿਣਾ ਪੈਂਦਾ ਸੀ ਕਿਉਂਕਿ ਓਪਰੇਸ਼ਨ ਤੋਂ ਬਾਅਦ ਹੁਣ ਓਹਨਾ ਤੋਂ ਗੋਡਾ ਮੋੜਿਆ ਨਹੀਂ ਸੀ ਜਾਂਦਾ। ਉਹ ਇਹ ਸੋਚ ਕੇ ਬੜੇ ਖੁਸ਼ ਹੋ ਜਾਂਦੇ ਕਿ ਕਿਤਾਬਾਂ ਦੂਰ ਦੁਰੇਡੇ ਦੇਸ਼ਾਂ ਵਿਚ ਜਾ ਰਹੀਆਂ ਸਨ ਤੇ ਜਦੋਂ ਇਨ੍ਹਾਂ ਦੇਸ਼ਾਂ ਤੋਂ ਤੋਹਫੇ ਦੇ ਤੌਰ ਤੇ ਕਿਤਾਬਾਂ ਆਉਂਦੀਆਂ ਤਾਂ ਉਹ ਡਾਕ ਟਿਕਟਾਂ ਸਾਂਭ ਕੇ ਰੱਖ ਲੈਂਦੇ।

ਓਹਨਾਂ ਦਾ ਇੰਤਕਾਲ ਹੋਏ ਦੋ ਸਾਲ ਹੋਣ ਵਾਲੇ ਨੇ ਤੇ ਇਹ ਭੂਰੇ ਰੰਗ ਦੇ ਲਿਫਾਫੇ ਜਿਨ੍ਹਾਂ ਨੂੰ ਮੈਂ ਕੰਬਦੀਆਂ ਉਂਗਲਾਂ ਨਾਲ਼ ਬੰਦ ਕਰਦੀ ਹਾਂ, ਕਿਤਾਬਾਂ ਨਾਲ਼ ਮੇਰੇ ਅੰਦਰੋਂ ਵੀ ਬਹੁਤ ਕੁਝ ਲੈ ਜਾਂਦੇ ਨੇ…  

ਨੀਲੀ ਗੁਲਮੋਹਰ

ਕਿੰਨਾ ਸਜਿਆ ਦਿਸੇ

ਵੈਸਾਖ ਦਾ ਅਸਮਾਨ
(ਗੁਰਮੁਖੀ ਰੂਪਾਂਤਰ ਅਮਰਜੀਤ ਸਾਥੀ)

ਇਸ਼ਤਿਹਾਰ