ਭਾਰਤੀ ਵਿਦਿਆਰਥੀਆਂ ਤੇ ਵੀਜ਼ਾ ਸ਼ਰਤਾਂ ਦੀ ਸਖ਼ਤਾਈ ਕਰਕੇ ਅਜਕਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਚ ਉਨ੍ਹਾਂ ਦੇ ਗਿਣਤੀ ਘਟ ਰਹੀ ਹੈ ਪਰ ਕਿਸੇ ਕਾਰਣ ਕਰਕੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ।ਮੇਰੀ ਧੀ ਦੇ ਹੋਸਟਲ ਦੇ ਫਲੈਟ ਦੀਆਂ ਸਾਥਣਾਂ ਪਹਿਲੇ ਦੋ ਸਾਲ ਭਾਰਤੀ ਸਨ , ਪਰ ਅਖੀਰਲਾ ਸਾਲ ਚੀਨਣਾ ਨਾਲ ਬਿਤਾਇਆ ।
ਸਾਂਝੀ ਰਸੋਈ ਚ ਜਿਥੇ ਪਹਿਲਾਂ ਕਰੀ ਦੀ ਵਾਸ਼ਨਾ ਆਉਂਦੀ ਸੀ, ਉਥੇ ਅਖੀਰਲੇ ਸਾਲ, ਚੀਨੀ ਖਾਣੇ ਦੀ ਮਹਿਕ ਦਰਵਾਜ਼ੇ ਵੜਦਿਆਂ ਮੂੰਹ ਚ ਪਾਣੀ ਲਿਆ ਦਿੰਦੀ …
ਕਰੀ ਤੇ ਭਾਰੂ 
ਚੀਨੀ ਪਕੋੜੀਆਂ ਦੀ ਮਹਿਕ . . .
ਕਾਲਜ ਦਾ ਭੋਜਨ
ਦੀਪੀ ਸੈਰ