ਸਾਵਣ ਦੇ ਮਹੀਨੇ , ਤੀਆਂ ਦੇ ਤਿਓਹਾਰ ਨੂੰ ਵਿਆਹੀਆਂ ਵਰੀਆਂ ਕੁੜੀਆਂ , ਆਪਣੇ ਆਪਣੇ ਪੇਕੇ ਘਰ , ਫੇਰਾ ਮਾਰਣ ਜਾਂਦੀਆਂ ! ਇੱਕ ਪਾਸੇ ਤਾਂ ਮਾਂ ਆਪਣੀ ਧੀ ਨੂੰ ਵੀ ਉਡੀਕਦੀ ਹੈ ਕਿ , ਕਦੋਂ ਉਹ ਆਪਣੇ ਸਹੁਰਿਆਂ ਤੋਂ ਵਾਪਸ ਆਵੇਗੀ , ਦੂਜੇ ਪਾਸੇ ਉਹ ਆਪ ਵੀ ਇਸ ਤਿਓਹਾਰ ਉੱਤੇ ਆਪਣੇ ਪੇਕੇ ਘਰ ਨੂੰ ਯਾਦ ਕਰਦੀ ਹੈ , ਕਿ ਓਹ ਆਪਣੀਆਂ ਜੁੰਮੇਵਾਰੀਆਂ ਦੇ ਹੇਠਾਂ ਆਪਣੇ ਮਾਇਕੇ ਜਾ ਨਹੀਂ ਸਕਦੀ , ਇਸ ਦੁਵੱਲੀ ਪੀੜ ਵਿੱਚ ਮਾਂ ਆਪਣਾ ਇਹ ਦਰਦ , ਕਦੇ ਤਾਂ ਬੂਹੇ ਦੇ ਉਹਲਿਓਂ ਧੀ ਦਾ ਰਾਹ ਤੱਕਦੀ ਹੈ , ਅਤੇ ਕਦੇ ਆਪਣੇ ਪੇਕਿਆਂ ਦੇ ਰਾਹ ਨੂੰ ਵੀ ਨਿਹਾਰਦੀ ਹੋਈ , ਬੱਸ , ਆਪਣੇ ਹੰਝੂਆਂ ਨੂੰ ਹੀ ਗਲੇ ਲਾਉਂਦੀ ਆਪਣੇ ਪੱਲੂ ਨਾਲ ਪੂੰਝ ਲੈਂਦੀ ਹੈ !

ਤੀਆਂ ਦੀ ਝੜੀ 
ਅੱਖਾਂ ਪੂੰਝੇ ਮਾਂ 
ਬੂਹੇ ਪਿੱਛੇ ਖੜ੍ਹੀ

ਜਸਮੇਰ ਸਿੰਘ ਲਾਲ 

ਨੀ ਕੁੜੀਓ,,,ਨੀ ਅੜੀਓ…..ਨੀ ਧੀਓ ….ਆਪਾਂ ਫੇਸ ਬੁੱਕ ਉੱਤੇ ਜੁੜੇ ਰਿਸ਼ਤੇ ਵੀ , ਕਦੀ ਇੱਕ ਦੂਜੇ ਨੂੰ ਮਿਲ ਪਾਵਾਂਗੇ ਕਿ ਨਾ …ਅੱਜ ਮੇਰੀਆਂ ਅੱਖਾਂ ਵੀ ਸੱਜਲ ਹਨ ! ਤੁਹਾਨੂੰ ਰੱਬ ਦੀਆਂ ਰੱਖਾਂ ! ਇਸ ਦੁਨੀਆਂ ਦੀ ਭੀੜ ਵਿੱਚ , ਤੁਸੀਂ ਜਿੱਥੇ ਜੱਥੇ ਵੀ ਹੋ , ਆਪਣੇ ਰਿਸ਼ਤਿਆਂ ਨੂੰ ਜਾਣੋ , ਉਨ੍ਹਾਂ ਨੂੰ ਪਹਿਚਾਣੋ, ਮਿਲੋ ਵਰਤੋ , ਸੁਖੀ , ਖੁਸ਼ਹਾਲ , ਤੰਦਰੁਸਤ ਅਤੇ ਲੰਮੀਆਂ ਉਮਰਾਂ ਮਾਣੋ !