ਮਾਂ ਲਿਪੇ ਮਿਟੀ
ਬੱਚਾ ਚੁੰਘੇ ਗੂਠਾ
ਓਟੇ ਓਹਲੇ

ਹੋਲੀ ਦੀ ਦੁਪਹਿਰ
ਪਿਚਕਾਰੀ ਨਾਲ ਭਿਜੀ
ਵਿਧਵਾ ਦੀ ਚੁੰਨੀ

ਗਿਲੇ ਖਾਲ਼ ‘ਚ
ਸੱਪ ਦੀ ਕੰਜ
ਪੈਰ ਤਰਭਕੇ ਰੁਕੇ

ਬਿਜਲੀ ਗੜਕੇ
ਮਾਂ ਨੇ ਲਕੋਈ
ਕਾਂਸੀ ਦੀ ਥਾਲੀ

ਬੱਦਲ ਲਸ਼ਕੇ
ਦੂਰ ਦੂਰ ਸੁੱਤੇ
ਮਾਮਾ ਤੇ ਭਾਣਜਾ

ਗਗਨਦੀਪ ਸਿੰਘ