ਡੂੰਘੀ ਸ਼ਾਮ
ਲੱਕੜਾਂ ਦੀ ਧੂਣੀ ਵਿੱਚ
ਧੁੱਖਦਾ ਗੋਹਟਾ

ਲੱਕੜਾਂ ਦੀ ਧੂਣੀ
ਵੱਧ ਰਹੇ ਸੇਕ ਵਿੱਚ
ਧੁੱਖਦਾ ਗੋਹਟਾ

ਕੜਕਦੀ ਧੁੱਪ
ਸੁੱਕ ਰਿਹਾ ਕੋਠੇ
ਗਿੱਲਾ ਪੀਹਣ

ਰੌਸ਼ਨ ਦਿਨ
ਉੱਕਰੇ ਨੰਨੇ ਹੱਥੀਂ
ਇੱਕ ਅਮੂਰਤ ਚਿੱਤਰ

ਦੁਸਹਿਰਾ-
ਖਿੱਲਾਂ ਆਲਾ ਚੁੱਪ
ਸੁਣ ਆਉਂਦੀ ਸੈਨਾ

ਭਰਿਆ ਮੇਲਾ
ਛੁੱਟੀ ਉੰਗਲ ਬਾਪ ਦੀ
ਕੁਰਲਾਂਦਾ ਬਾਲ

ਲੱਕੜਾਂ ਦੀ ਧੂਣੀ
ਵੱਧ ਰਿਹਾ ਸੇਕ
ਧੁੱਖਦਾ ਗੋਹਟਾ

ਪੁਰਖਾ ਘਰ
ਖਣਾਂ ਥਾਣੀ ਦਿੱਸੇ ਚਿੱਟਾ ਬੱਦਲ
ਘੁਣ ਖਾਦੀ ਲਟੈਣ

ਪੁਰੇ ਦੀ ਵਾ
ਅੰਦਰ ਖਿੱਚ ਰਿਹਾ
ਸਿਗਰਟ ਦਾ ਧੂੰਆਂ

ਸਾਉਣ ਮਹੀਨਾ
ਦੇਵੇ ਨਾ ਸੌਣ
ਬਿਜਲੀ ਦਾ ਕੱਟ

ਪੱਤਝੜ ਦਾ ਮੌਸਮ
ਪੱਤੇ ਰੰਗ ਬਰੰਗੇ ਮੇਰੇ ਮੂਹਰੇ
ਹੁਕਮ ਦਾ ਯੱਕਾ

ਇਕ ਜ਼ਮਾਨਾ ਸੀ, ਮੈਂ ਨਹੀਂ ਕਹਿੰਦਾ ਉਹ ਚੰਗਾ ਸੀ ਜਾ ਮਾੜਾ। ਉਸ ਸਮੇਂ ਔਰਤਾਂ ਆਪਨੇ ਪਤੀ ਦਾ ਨਾਂ ਨਹੀਂ ਸਨ ਲੈਂਦੀਆਂ ।ਜਦੋਂ ਵੀ ਉਨਾਂ ਨੂੰ ਕਦੇ ਇਸ ਸੰਦਰਭ ´ਚ ਕੋਈ ਮੁਸ਼ਕਲ ਆਉਂਦੀ ਸੀ ਤਾਂ ਉਹ ਕਿਸ ਤਰੀਕੇ ਇਸ ´ਚ ਬਾਹਰ ਨਿਕਲਦੀਆਂ ਸਨ।ਇਕ ਔਰਤ ਸਵੇਰੇ ਸਵੇਰੇ ਦੁੱਧ ਿਰੜਕ ਰਹੀ ਹੈ ਤੇ ਉਹ ਆਪਣੀ ਇੰਤਜ਼ਾਰ ਦਾ ਇਜਹਾਰ ਕਿਸ ਤਰਾਂ ਕਰਦੀ ਹੈ ਕੋਸ਼ਿਸ਼ ਕਰਦਾ ਹਾਂ:
ਮਧਾਣੀ ਦੀ ਗੂੰਜ
ਹਾਲੇ ਵੀ ਨੀ ਆਇਆ
ਕਾਲੇ ਦਾ ਬਾਪੂ
ਨਿਰਮਲ ਸਿੰਘ ਧੌਂਸੀ