ਮੈ ਟਾਇਗਰ ਤੇ ਸ਼ਿੰਦੀ ਬੜੇ ਗੂਹੜੇ ਯਾਰ ਹੁੰਦੇ ਸੀ ਬਹੁਤ ਪਿਆਰ ਸੀ ਸਾਡੇ ਵਿਚ ..ਮੈ ਦਸ ਕੁ ਵਰਿਆਂ ਦਾ ਹੋਣਾ .. ਇਕ ਕਤੂਰਾ ਲਿਆਂਦਾ ਬਹੁਤ ਪਿਆਰਾ ..ਓਹ ਮਰ ਗਿਆ ਮੈ ਤੇ ਰੋਣੋ ਨਾ ਹਟਿਆ..ਓਹਨੂ ਦਬਿਆ ਉਤੇ ਕਪੜਾ ਪਾਇਆ ਦਿਲੋਂ ਦੁਖ ਨਾ ਜਾਵੇ ਓਹਦਾ ..ਫਿਰ ਇਕ ਦਿਨ ਇਕ ਹੋਰ ਕਤੂਰਾ ਚੋਰੀ ਕਰ ਲਿਆਂਦਾ ਮੈ ..ਓਹਦਾ ਨਾਮ ਰਖਿਆ ਟਾਇਗਰ ..ਓਹਦੇ ਪਿੰਡੇ ਤੇ ਧਾਰੀਆਂ ਖੜੇ ਕੰਨ ..ਬੱਸ ਖੂਹ ਨੂੰ ਜਾਣਾ ਗੋਦੀ ਚੱਕ ਲਿਜਾਣਾ ਤੇ ਲੈ ਆਉਣਾ ..ਓਹਨੇ ਸੌਣਾ ਵੀ ਮੇਰੇ ਨਾਲ ..ਜਦ ਮਾਂ ਨੂੰ ਪਤਾ ਲੱਗਾ ਕੇ ਕੁੱਤਾ ਨਾਲ ਸੁਆਉਂਦਾ ਦੋਹਾਂ ਦੀ ਸ਼ਾਮਤ ਆ ਗਈ ..ਓਹ ਜੁਆਨ ਤੇ ਸਮਝਦਾਰ ਬਹੁਤਾ ਹੁੰਦਾ ਗਿਆ ..ਮੇਰੀ ਮਾਂ ਦੀ ਘੂਰ ਨੂ ਸਮਝਦਾ ਸੀ ..ਜਦ ਤਕ ਮਾਤਾ ਸੌਂਦੀ ਨਾ ਓਹਨੇ ਬਾਹਰ ਬੈਠੇ ਰਹਿਣਾ ਅਧੀ ਰਾਤ ਨੂੰ ਫੇਰ ਮੇਰੇ ਨਾਲ …ਟਾਇਗਰ ਕੌੜਾ ਬਹੁਤ ਸੀ ਸਭ ਡਰਦੇ ਸੀ ਓਸ ਕੋਲੋਂ ..ਇਕ ਵਾਰੀ ਮਾਂ ਬਿਸ਼ਨੋ ਤਾਈ ਨੂੰ ਘਰ ਛਡ ਵਾਂਹਡੇ ਚਲੀ ਗਈ .ਓਹਨੇ ਸੋਚਿਆ ਕੋਈ ਕਮ ਕਰ ਦਿਆਂ ਮਗਰੋਂ ..ਤਾਈ ਨੇ ਜਦ ਭਾਂਡਾ ਚੁਕਿਆ ਟਾਇਗਰ ਨੇ ਪੋਲੀ ਜਿਹੀ ਬਾਂਹ ਫੜ ਕੇ ਰਖਾ ਲਿਆ .ਓਹਦੇ ਮੰਜੇ ਲਾਗੇ ਬੈਠਾ ਰਿਹਾ ਜਦ ਤਕ ਮਾਤਾ ਨਾ ਮੁੜ ਆਈ .. ਚੁੱਲ੍ਹੇ ਕਾਂ ਨਾ ਫੜਕਣ ਦੇਣਾ ਜਿਮੇਵਾਰੀ ਟਾਇਗਰ ਦੀ ..ਗਾਂ ਮਝ ਸੂਣੀ ਟਾਇਗਰ ਦਾ ਕਮ ਰਖਵਾਲੀ .ਗੋਰਾ ਵੱਛਾ ਟਾਇਗਰ ਤੇ ਮੈ ਪਾਲਿਆ ਸੀ ਨਾਮ ਰਖਿਆ ਸੀ ਸ਼ਿੰਦੀ ..ਸ਼ਿੰਦੀ ਨੂੰ ਸਭ ਨੇ ਕਹਿਣਾ ਇਹ ਵੀ ਟਾਇਗ

ਰ ਵਾਂਗ ਦੂਜਾ ਬੰਦਾ ..ਗੇੜੀ ਵਗਦੇ ਨੇ ਕਦੀ ਕਿਸੇ ਨੂੰ ਹਕ਼ਣ ਨਹੀ ਦਿਤਾ ..ਖੇਤ ਮੈ ਰੋਟੀ ਖਾਂਦੇ ਹੋਣਾ.ਤਿੰਨੇ ਇਕਠੇ ਖਾਂਦੇ ਸੀ .ਸ਼ਿੰਦੀ ਨੇ ਕੋਲ ਆ ਕੇ ਖਾਣੀ.ਮੈ ਪੂਣੀ ਵੱਟ ਕੇ ਦੇ ਦੇਣੀ.. ਓਹਨੇ ਮੇਰਾ ਸਿਰ ਚੱਟਦੇ ਰਹਿਣਾ ..ਮੈ ਓਹਦਾ ਸਿਰ ਪਲੋਸਦੇ ਰਹਿਣਾ ਓਹਨੇ ਅਖਾਂ ਬੰਦ ਕਰ ਲੈਣੀਆ .ਸਾਡੀ ਯਾਰੀ ਟੁੱਟ ਗਈ .. ਸ਼ਿੰਦੀ ਸੱਪ ਲੜ ਕੇ ਮਰ ਗਿਆ ..ਟਾਇਗਰ ਨੂੰ ਮਾਂ ਨੇ ਦੋ ਕੁ ਵਾਰ ਝਿੜਕ ਦਿਤਾ ਓਹ ਘਰ ਸ਼ਡ ਕੇ ਚਲਾ ਗਿਆ

ਅੱਜ ਪੁਰਾਣੀ ਡਾਇਰੀ ਚੁੱਕੀ ..ਇਕ ਪੰਨੇ ਤੇ ਟਾਇਗਰ ਤੇ ਸ਼ਿੰਦੀ ਦਾ ਵੀ ਜ਼ਿਕਰ ਸੀ

ਝਾੜੀ ਜਿਲਦ
ਪੀਲੇ ਹੋਏ ਵਰਕੇ
ਸੁੱਕਿਆ ਫੁੱਲ

ਸਾਬੀ ਨਾਹਲ