ਠੰਡ ਅੱਜ ਕੱਲ ਕਾਫੀ ਹੁੰਦੀ ਜਾ ਰਹੀ ਹੈ । ਤਾਪਮਾਨ ਵੀ ਰਾਤ ਨੂੰ ਬਹੁਤ ਥੱਲੇ ਡਿੱਗ ਪੈਂਦਾ ਹੈ। ਸਵੇਰ ਵੇਲੇ ਘਾਹ ਤੇ ਕੋਰਾ ਜੰਮਣ ਲੱਗ ਪਿਆ ਹੈ। ਪੱਤਝੜ ਦਾ ਮੌਸਮ ਅਖੀਰਲੇ ਸਾਹ ਲੈ ਰਿਹਾ ਜਾਪਦਾ ਹੈ। ਬਹੁਤੀ ਦੇਰ ਨਹੀਂ ਜਦ ਪੱਤੇ ਡਿੱਗਨੋੰ /ਝੜਨੋੰ ਤੇ ਉੱਡਨੋੰ ਹੱਟ ਜਾਣਗੇ। ਪੱਤਿਆਂ ਦੀ ਥਾਂ ਬਰਫ਼ ਦੇ ਫੰਬੇ ਡਿੱਗਣੇ ਜਲਦੀ ਹੀ ਸ਼ੁਰੂ ਹੋ ਜਾਣਗੇ। ਹੁਣ ਤਾਂ ਹਨੇਰਾ ਵੀ ਛੇਤੀੰ ਹੀ ਹੋ ਜਾਂਦਾ ਹੈ। ਹਵਾ ਵੀ ਬੜੀ ਤੇਜ਼ ਹਨੇਰੀ ਵਾਂਗ ਦਿਨ ਰਾਤ ਵਗਦੀ ਰਹਿੰਦੀ ਹੈ।

ਹਨੇਰੀ ਰਾਤ 
ਉੱਡਦਾ ਜਾਪੇ ਜੁਗਨੂੰ 
ਖੰਬੇ ਦੀ ਲੈਟ ´ਚ ਪੱਤਾ

ਨਿਰਮਲ ਸਿੰਘ ਧੌਂਸੀ