1.
ਕਿੰਨੀ ਠੰਡ —

ਰੰਗ ਵਾਲਾ ਭਾਈ ਆਖੇ
ਇੱਕ ਕੋਟ ਨਹੀਂ ਕਾਫੀ

2.

ਨਦੀ ਕੰਢੇ ਫੈਕਟਰੀ
ਤਰੱਕੀ ਦੇ ਜਸ਼ਨ ਮਨਾਉਂਦੇ ਦੇਖਣ
ਬੇ-ਹਰਕਤ ਮੱਛੀਆਂ

3.

ਠੇਕੇ ਲੰਬੀ ਲਾਇਨ
ਵਰਤ ਰਿਹਾ ਗਿਰਜਾ-ਘਰ ਦੀ
ਫਰੀ ਪਾਰਕਿੰਗ

4.

ਬਰਫ਼ ਦੇ ਧੱਬੇ–

ਗੁਰੂਘਰ ਦੇ ਪਿਛਵਾੜੇ

ਸੁੱਕਣੇ ਪਾਏ ਕਛਿਹਰੇ

5.

ਦੇਸੀ ਨਰਸ
ਮਾਲ ‘ਚ ਪੋਚਾ ਫੇਰਦੀ
ਸਾਥੋਂ ਵੱਟੇ ਪਾਸਾ

6.

ਪਿੱਲ-ਚੋਟ-
ਕੱਤਰੀ ਕੱਢ ਕੇ ਲੈ ਗਿਆ
ਮੇਰੇ ਮਨ-ਭਾਉਂਦੀ ਬਾਘ੍ਹੜ

7.

ਬਾਪੂ ਜੀ ਸੌਂ ਰਹੇ
ਅੱਜ ਫਿਰ ਆ ਗਿਆ
ਝੋਲੇ ਵਾਲਾ ਭਾਈ

8.

ਪੱਤਝੜ–
ਮੇਰੇ ਮੁਲਕ ‘ਚ ਬਦਲਣ ਰੰਗ
ਕਨੇਡਾ ਦੇ ਝੰਡੇ

9.

ਸਾਉਣ ਦੀ ਝੜੀ-
ਅੱਧ-ਸੁੱਕੀਆਂ ਛਿਟੀਆਂ ‘ਚੋਂ
ਸੂੰ ਸੂੰ ਦੀਆਂ ਅਵਾਜਾਂ

10.

ਢਲਦੀ ਸ਼ਾਮ–
ਸਲੇਟੀ ਬੱਦਲਾਂ ਓਹਲਿਓਂ ਆਈ
ਕੂੰਜਾਂ ਦੀ ਇੱਕ ਡਾਰ

11.

ਸਰਦ ਸਵੇਰ–
ਸੁੱਕਣੀ ਪਾਈ ਚਿੱਟੀ ਚਾਦਰ
ਕੋਰੇ ਢਕਿਆ ਘਾਹ

ਜਗਰਾਜ ਸਿੰਘ ਨਾਰਵੇ