ਤਾਏ ਦਾ ਮੁੰਡਾ ਦੇਬੀ ਛੋਟਾ ਸੀ ਮੈਥੋਂ ..ਪਰ ਤਕੜਾ ਬਾਹਲਾ ਹੋ ਗਿਆ …ਮੀਹ ਪੈ ਕੇ ਹਟਿਆ ਤੇ ਮੈ ਜਵੀਂ ਵਡਣ ਤੁਰ ਗਿਆ … ਦੇਬੀ ਮੇਰੇ ਕੋਲ ਗੱਲਾਂ ਬਾਤਾਂ ਨੂ ਖੜ ਗਿਆ ..ਏਨੇ ਨੂ ਤਾਇਆ ਤੇ ਡੈਡ ਵੀ ਗੱਪਾਂ ਹਕਦੇ ਪੌਹੰਚ ਗਏ ..ਵਾਹਵਾ ਜਵੀਂ ਵਡ ਕੇ ਭਰੀ ਬਨ੍ਹ ਲਈ..ਮੀਹਂ ਨਾਲ ਗਚ ਗਚ ਹੋਈ ਦੁਗਣੀ ਭਾਰੀ ਹੋ ਗਈ ..ਕਿਸੇ ਨੇ ਹਥ ਨਾ ਪੁਆਇਆ ਕਹੰਦੇ ਚੁਕ ਖਾਂ ਕੱਲਾ ..ਮੈ ਚੁੱਕੀ ਛਾਤੀ ਤਕ ਵੀ ਨਾ ਪੌਹਂਚੀ ਤੀਜੀ ਵਾਰੀ ਵੀ ਫੇਲ ..ਓਏ ਜਾ ਓਏ ਬਸ ਗਪਾਂ ਨੂੰ ਵਟੇ ਚਾੜਦਾ ਰਹਿਨਾ ਚੱਲ ਓਏ ਦੇਬਿਆ ਪਾ ਹਥ ਤਾਏ ਨੇ ਮਾਣ ਨਾਲ ਕਿਹਾ ..ਦੇਬੇ ਨੇ ਚੁਕੀ ਤੇ ਪਹਿਲੇ ਹੱਲੇ ਸਿਰ ਤੇ ..ਮੇਰੇ ਸ਼ਰਮਿੰਦੇ ਹੋਏ ਮੂੰਹ ਵੱਲ ਵੇਖ ਡੈਡ ਹਸਣ ਲੱਗ ਪਏ..ਤਾਇਆ ਕਹਿੰਦਾ ਮੁੰਡੇ ਨੂ ਅਧਰਿੜਕਾ ਪਿਆਇਆ ਕਰ ..ਸੂਮਣੀ ਆ ਬਲਜੀਤ ( ਮੇਰੀ ਮਾਂ) ਦੁਧ ਤੇ ਖਬਰੇ ਸਾਰਾ ਦੋਝੀ ਨੂ ਪਾ ਦੇਂਦੀ ਆ ..ਡੈਡ ਨੂੰ ਗੱਲ ਬਹੁਤ ਆਉਂਦੀ ਆ .ਤਾਏ ਨੂੰ ਕਹਿੰਦੇ..ਸਾਧੂ ਸਿਹਾਂ ਭਾਰ ਤੇ ਖੋਤੇ ਚੁਕਦੇ ਹੁੰਦੇ ਆ ..ਜੇ ਵੇਹਲੇ ਹੋਣ ਫੇਰ ਜਾਂ ਤਾਂ ਲਿਟਦੇ ਆ ਜਾਂ ਦੁਲਤੀਆਂ ਮਾਰਦੇ ਆ ..ਤਾਇਆ ਦਾਹੜੀ ਖੁਰਕਣ ਲੱਗ ਪਿਆ —


ਤ੍ਰੇਲੀ ਵੱਟ
ਚੂਹਾ ਪਿਛਵਾੜੇ ਸੁੱਟੇ ਸੁੱਕੀ ਮਿੱਟੀ

ਗੂੰਜਣ ਬੀਂਡੇ

ਤੇ ਜਿਵੇਂ ਕੁਦਰਤ ਨੇ ਕਈ ਹੋਰ ਰੰਗ ਬਿਖੇਰੇ ਹੋਏ ਚੁਫੇਰੇ —
—-
ਰਹਿਰਾਸ
ਪੰਛੀ ਪਰਤਣ ਆਹਲਣੇ
ਚੋੰਕੇ ਲੋ

ਸਲਾਹਬੀ ਧਰਤੀ
ਲਾਲ ਬੱਦਲਾਂ ਥੱਲੇ ਕਾਲੀ ਬਦਲੋਟੀ
ਪੁਰੇ ਦੀ ਪਾਉਣ


ਸਾਬੀ ਨਾਹਲ