ਵੀਰ ਦੀ ਦੁਕਾਨ ਚ’ ਓਹ ਵਾਰ- ੨ ਵੱੜ ਰਹੀ ਸੀ ਤੇ ਸ਼ਾਇਦ ਬੁਹਤ ਸਿਹ੍ਮੀ ਹੋਈ ਵੀ ਸੀ | ਉਹ ਤੇ ਉਸਦਾ ਦੋਸਤ ਉਸਨੁੰ ਵਾਰ ਵਾਰ ਬਾਹਰ ਕੱਢ ਰਹੇ ਸੀ ਪਰ ਓਹ ਮਾਸੂਮ ਬੁਹਤ ਹੀ ਡਰੀ ਸਿਹਮੀ ਹੋਣ ਕਰ ਕੇ ਫਿਰ ਕਿਸੇ ਖੱਲ੍ਹ ਖੂੰਜੇ ਚ ਜਾ ਵੱੜਦੀ | ਥੱਕ ਹਾਰ ਕੇ ਓ ਉਸਨੂੰ ਘਰ ਲੈ ਆਇਆ | ਛੋਟੀ ਦੱਸਦੀ ਸੀ ਕੇ ਦੀਦੀ ਬੁਹਤ ਹੀ ਪਿਆਰੀ ਆ ਚਿੱਟੇ ਖੰਭ ਤੇ ਸੰਤਰੀ ਰੰਗ ਦੀ ਚੁੰਝ ਹੈ ਓਹਦੀ | ਮੈਨੂੰ ਅਕਸਰ ਛੋਟੀ ਓਹਦੀਆਂ ਤਸਵੀਰਾਂ ਫੇਸਬੁੱਕ ਤੇ ਭੇਜਦੀ ਰਹਿੰਦੀ | ਛੋਟੀ ਦੱਸਦੀ ਸੀ ਕੇ ਦੀਦੀ ਆ ਮੇਰੀ ਪਿਆਰੀ ਚਿੱੜੀ ਜਦ
ਵੀ ਸੌਂਦੀ ਹੈ ਤਾਂ ਇੱਕ ਖੰਭ ਖੋਲ ਕੇ ਉਸ ਦੇ ਵਿੱਚ ਚੁੰਜ ਲੁਕੋ ਕੇ ਸੌਂਦੀ ਹੈ ਤੇ ਉਸ ਦੀ ਸੁੱਤੀ ਦੀ ਤਸਵੀਰ ਵੀ ਓਹਨੇ ਮੈਨੂੰ ਦਿਖਾਈ ਸੀ | ਮੇਰੀ ਵੀ ਜਿੱਦਾਂ ਓਹਦੇ ਨਾਲ ਇੱਕ ਸਾਂਝ ਜਿਹੀ ਕਾਇਮ ਹੋ ਗਈ ਸੀ ਪਰ ਕੁਝ ਦਿਨ ਹੋਏ ਓਹ ਮਾਸੂਮ ਅਚਾਨਕ ਹੀ ਸਦਾ ਲੈ ਸੌ ਗਈ ਤੇ ਛੋਟੀ ਕਾਫੀ ਉਦਾਸ ਸੀ ਕਹਿਣ ਲੱਗੀ ਦੀਦੀ ਸ਼ਾਇਦ ਇਸ ਨੂੰ ਵੀ ਪਤਾ ਲੱਗ ਗਿਆ ਕੇ ਮੈਂ ਜਾ ਰਹੀ ਹਾਂ ਕਿਉਂਕਿ ਉਸ ਦੇ ਮਰਨ ਤੋ ਦੋ ਦਿਨ ਬਾਅਦ ਹੀ ਛੋਟੀ ਦੇ ਘਰਵਾਲਾ ਉਸ ਨੂ ਵਿਦੇਸ਼ ਤੋਂ ਲੈਣ ਆ ਰਿਹਾ ਸੀ……………… :((

 

ਗਰਮ ਹਵਾ 
ਮੇਰੀ ਤਲੀ ਤੋਂ ਉੱਡਿਆ
ਚਿੱਟਾ ਖੰਭ

ਜਸਪ੍ਰੀਤ ਕੌਰ ਪਰਹਾਰ