ਤੜਕੇ 3 ਕੁ ਵਜੇ ਝੀਲ ਦੇ ਕਿਨਾਰੇ ਖੜੀ ਨੂੰ ਪੂਰਾ ਚੰਨ ਅਸਮਾਨ ਵਿੱਚ ਤੇ ਝੀਲ ਵਿੱਚ ਉਸਦਾ ਪਰਛਾਵਾਂ ਨਜ਼ਰੀਂ ਪਿਆ ਤੇ ਆਪ ਮੁਹਾਰੇ ਮੂੰਹ ‘ਚੋਂ ਨਿਕਲਿਆ ਵਾਹ ਤੇਰੀ ਕੁਦਰਤ… ਤੂੰ ਹੀ ਤੂੰ ਹੀ…. ਉਸੇ ਟਾਈਮ ਕੁਝ ਘੰਟਿਆਂ ਬਾਅਦ ਇਕ 9 ਕੁ ਸਾਲ ਦੀ ਬੱਚੀ ਮੇਰੇ ਕੋਲ ਆਈ ‘ਤੇ ਕਹਿੰਦੀ ਮੈਂ ਚੰਨ ਵਿੱਚ ਗੂਰੂ ਨਾਨਕ ਦੇਵ ਜੀ ਨੂੰ ਦੇਖਿਆ, ਤੇ ਕਹਿੰਦੀ (I just love guru Nanak) ਆਈ ਜਸਟ ਲਵ ਗੁਰੂ ਨਾਨਕ ਜੀ…. ਮੈਂ ਉਸਨੂੰ ਕੁਛ ਕਹਿਣ ਦੀ ਬਜਾਏ ਕਿ ਬੇਟਾ ਇਸ ਤਰ੍ਹਾਂ ਨਹੀਂ ਹੁੰਦਾ ਬਸ ਉਸਨੂੰ hug ਕੀਤਾ ‘ਤੇ ਚੰਨ ਵੱਲ ਦੇਖਣ ਲੱਗ ਪਈ…..

ਪੂਰਨਮਾਸ਼ੀ 
ਚੰਨ ‘ਚੋ ਲੱਭਾਂ
ਗੁਰੂ ਨਾਨਕ

ਅਵੀ ਜਸਵਾਲ