ਤੇਰੀ ਬਾਂਹ ‘ਤੇ ਨਾਂ ਖੁਣਵਾ ਕੇ
ਉਂਗਲੀ ਦੇ ਵਿੱਚ ਮੁੰਦਰੀ ਪਾ ਕੇ
ਕੋਠੀ ਤੇਰੇ ਨਾਂ ਕਰਵਾ ਕੇ
ਕੁਨਬੇ ਦੀ ਕੀਮਤ ਸਮਝਾ ਕੇ
ਦੇਖ, ਮੈਂ ਤੈਨੂੰ ਮਾਰ ਰਿਹਾਂ

ਜਗਜੀਤ ਸੰਧੂ