ਮੈਂ ਕੰਮ ਕਰਦੇ ਵੇਲੇ ਭਿੰਨ-ਿਵਭਿੰਨ ਤਕਨੀਕਾਂ ਵਰਤਦਾ ਹਾਂ, ਕੋਲੇ ਨਾਲ ਚਿੱਤਰ ਬਣਾਨਾਂ ਇਕ ਹੈ। ਇਹ ਚਿੱਤਰ ਅਕਸਰ ਵੱਡ-ਅਕਾਰੀ ਹੁੰਦੇ ਹਨ। ਕੋਲੇ ਦੀ ਕਾਲਖ਼ ਨੂੰ ਚਿਪਕਾਉਣ ਲਈ ਸਪਰੇ ਕਰਨੀ ਪੈਂਦੀ ਹੈ। ਚਿੱਤਰ ਵੱਡੇ ਹੋਣ ਕਰਕੇ ਕਈ ਵਾਰੀ ਕੋਲੇ ਦੀ ਕਾਲਖ਼ ਚੰਗੀ ਤਰਾਂ ਨਹੀਂ ਚਿਪਕ ਪਾਂਦੀ। ਮੇਰੀ ਚਿੱਤਰਸ਼ਾਲਾ ´ਚ ਕੋਲਾ ਚਿੱਤਰ ਕੰਧ ਨਾਲ ਲਟਕ ਰਿਹਾ ਹੈ ਮੈਂ ਦਰਵਾਜਾ ਖੋਲਦਾ ਹਾਂ ਇਕ ਹਵਾ ਦਾ ਬੁੱਲਾ ਕੀ ਨਜ਼ਾਰਾ ਦਿਖਾਂਦਾ ਹੈ ਕੋਸ਼ਿਸ਼ ਕਰਦਾ ਹਾਂ :

ਹਵਾ ਦਾ ਬੁੱਲਾ 
ਲੈ ਗਿਆ ਨਾਲ 
ਕਾਲਖ਼ ਦਾ ਕਣ

ਨਿਰਮਲ ਸਿੰਘ ਧੌਂਸੀ