ਅਰਸਾ ਪਹਿਲਾ ਦੀ ਗੱਲ ਐ.ਸ਼ਾਮ ਦਾ ਵੇਲਾ ਸੀ ਸਿਆਲ ਦੀ ਨਿੰਮੀ ਨਿੰਮੀ ਠੰਡ ਸਾਡੇ ਪਿੰਡ ਮਟਾਂ ਵਾਲੇ ਖੂਹ ਤੇ ਬਜ਼ੁਰਗਾਂ ਤੇ ਜਵਾਨਾ ਦੀ ਰਲਵੀ ਢਾਣੀ ਜੁੜੀ ਹੋਈ ਸੀ…ਉੱਥੇ ਹੀ ਸੋਹਣਾ ਸਨੁੱਖਾ ਗਭਰੂ ਆ ਗਿਆ ਉਸਦੇ ਗੇਰੂਏ ਕੱਪੜੇ ਤੇ ਗੱਲ ਆਟੇ ਨਾਲ ਭਰੀ ਬਗਲੀ ਸੀ ਉਹ ਵੀ ਬਜ਼ੁਰਗਾਂ ਨਾਲ ਗੱਲਾਂ ਕਰਨ ਲੱਗ ਪਿਆ ਗੱਲਾਂ ਵਿੱਚ ਉਹ ਕਦੇ ਕਦੇ ਅੰਗਰੇਜੀ ਵੀ ਬੋਲਦਾ ਸੀ.ਤੇ ਅਖੀਰ ਉਹ ਚਲ ਗਿਆ…ਸਿਆਣੇ ਕਹਿੰਦੇ ਇਸਦੀ ਤੋਰ ਸਾਧਾ ਵਾਲੀ ਨਹੀ ਲੱਗਦੀ ਕਾਫੀ ਸਮੇ ਬਾਦ ਉਹ ਸਾਨੂੰ ਸ਼ਹਿਰ ਦੇ ਬੱਸ ਅੱਡੇ ਤੇ ਮਿਲਿਆ ਉਸਦੀ ਕਾਫੀ ਪੀਤੀਹੋਈ ਸੀਉਸਦੇ ਹੱਥ ਚ ੧੦ ਰੁਪਏ ਸੀ ਉਸ ਪਊਏ ਲਈ ੧੦ ਰੁਪਏ ਘੱਟਦੇ ਸਨ ਉਸ ਸਮੇ ਪਊਆ ਵੀਹਾਂ ਦਾ ਆ ਜਾਂਦਾ ਸੀ ਉਸ ਕਿਹਾਂ ਪਊਆ ਪੀਣਾ ਦੱਸ ਰੁਪਏ ਦੇ ਦੇਵੋ ਜਾਂ ਠੇਕੇ ਤੋ
ਪਊਆ….ਸਾਡੇ ਵਿੱਚੋ ਇੱਕ ਨੇ ਉਸ ਲਈ ਪਊਆ ਲੈ ਆਂਦਾ ਉਸ ਦੀ ਖਾਸ ਗੱਲ ਸੀ ਇੱਕ ਉਹ ਪਊਆ ਹੀ ਪੀਦਾ ਸੀ ਤੇ ਥੁੜਦੇ ਪੈਸੇ ਮੰਗਦਾ ਸੀ ਜੇ ਉਹ ਕਿਸੇ ਤੋ ਪੈਸੇ ਮੰਗਦਾ ਜਵਾਬ ਘੱਟ ਹੀ ਮਿਲਦਾ..ਰੱਬ ਕਰੇ ਉਹ ਰਾਜ਼ੀ ਬਾਜ਼ੀ ਹੋਵੇ ਉਸ ਨੂੰ ਬਹੁਤ ਸਮਾਂ ਪਹਿਲਾ ਦੇਖਿਆ ਸੀ..

ਭੱਗਵੇ ਕੱਪੜੇ
ਕੰਨੀ ਮੁੰਦਰਾ
ਮੰਗੇ ਪਊਆ

ਤੇਜੀ ਬੇਨੀਪਾਲ