ਸਕੂਲੋਂ ਭੱਜੇ ਮੁੰਡੇ
ਖੇਡਣ ਨਿੱਮ ਤੇ
ਟੁੱਕਣ ਨਿਮੋਲੀਆਂ

****

ਸਕੂਲੋਂ ਭੱਜੇ ਮੁੰਡੇ
ਭਾਠਕਾਂ ਵਾਲੇ ਖੂਹ ਵਿੱਚ
ਖਾਣ ਠੰਡੇ ਕਰ ਕਰ ਖਰਬੂਜੇ
****

ਤਿੱਖੜ ਦੁਪਹਿਰਾ
ਖੂਹ ਨਹਾਤੇ , ਸੁੱਕੀ ਨੀਕਰ
ਘਰ ਨੂੰ ਆਉਂਦੇ ਆਉਂਦੇ

ਧੀਦੋ ਗਿੱਲ