ਸਕੂਲੋਂ ਭੱਜੇ ਮੁੰਡੇ
ਗਏ ਘਲਾੜੀ ਤੇ
ਖਾਣ ਤੱਤਾ-ਤੱਤਾ ਗੁੜ

****

ਸਕੂਲੋਂ ਭੱਜੇ ਮੁੰਡੇ
ਲੁੱਕੇ ਕਮਾਦ ਚ’
ਚੂਪਣ ਗੰਨੇ

****

ਸਕੂਲੋਂ ਭੱਜੇ ਮੁੰਡੇ
ਗਏ ਹਵੇਲੀ ਚ’
ਚੜਾਉਣ ਪਤੰਗ

****

ਸਕੂਲੋਂ ਭੱਜੇ ਮੁੰਡੇ
ਬੈਠੇ ਮੋਟਰ ਤੇ
ਖੇਡਣ ਤਾਸ਼

****

ਸਕੂਲੋਂ ਭੱਜੇ ਮੁੰਡੇ
ਗਏ ਗੁਰਦੁਆਰੇ
ਛੱਕਣ ਪ੍ਰਸ਼ਾਦੇ

****

ਸਕੂਲੋਂ ਭੱਜੇ ਮੁੰਡੇ
ਗਏ ਸਹਿਰ
ਵੇਖਦੇ ਫਿਲਮ

****

ਸਕੂਲੋਂ ਭੱਜੇ ਮੁੰਡੇ
ਨਾਲ ਦੇ ਪਿੰਡ
ਖੇਡਣ ਕਬੱਡੀ

****

ਸਕੂਲੋਂ ਭੱਜੇ ਮੁੰਡੇ
ਗਏ ਸੁਣਨ
ਅੰਨ੍ਹੇਂ ਦਾ ‘ਖਾੜਾ

****

ਸਕੂਲੋਂ ਭੱਜੇ ਮੁੰਡੇ
ਪਿੰਡ ਦੇ ਬਾਹਰ
ਖੇਡਣ ਗੁੱਲੀ-ਡੰਡਾ

****

ਸਕੂਲੋਂ ਭੱਜੇ ਮੁੰਡੇ
ਬੈਠੇ ਨਹਿਰ ਤੇ
ਖਾਣ ਜਾਮਣਾਂ

****

ਸਕੂਲੋਂ ਭੱਜੇ ਮੁੰਡੇ
ਵੇਖਣ ਗਏ
ਫਿਲਮ ਦੀ ਸ਼ੂਟਿੰਗ

ਕਮਲਜੀਤ ਮਾਂਗਟ