ਮੀਂਹ ਵਰ੍ਹੇ
ਖਿੜਕੀ ‘ਚੋਂ ਝਾਕਣ
ਦੋ ਗੁਲਾਬ
****

ਮੀਂਹ ਵਰ੍ਹੇ
ਕੁੜੀ ਭਿੱਜ ਗਈ 
ਛਤਰੀ ਹੇਠ
****
ਮੀਂਹ ਵਰ੍ਹੇ
ਛੱਤ ‘ਤੇ ਬੈਠੇ ਕਬੂਤਰ
ਚੋਗੇ ਦੀ ਉਡੀਕ
****
ਮੀਂਹ ਵਰ੍ਹੇ
ਤੇਰੇ ਆਉਣ ਦੀ ਉਡੀਕ
ਦਿਲ ਧੜਕੇ
****
ਮੀਂਹ ਵਰ੍ਹੇ
ਫੁੱਲ ਦਾ ਆਸਰਾ 
ਤਿਤਲੀ ਲੱਭੇ
****
ਮੀਂਹ ਵਰ੍ਹੇ
ਹੋਸਟਲ ਦੀ ਛੱਤ
ਖਾਲੀ ਖਾਲੀ

ਸੈਮ ਬਾਜਵਾ