ਗਹਿਰੀ ਰਾਤ
ਚਮਕਦੇ ਤਾਰੇ ਨਾਲ਼ੇ ਜੁਗਨੂੰ
ਅੱਖੀਂ ਹੰਝੂ
****
ਗਹਿਰੀ ਰਾਤ
ਹੋਰ ਕੁਝ ਵੀ ਨਈਂ
ਤੇਰੀ ਤਸਵੀਰ
****
ਗਹਿਰੀ ਰਾਤ
ਹਵਾ ਦਾ ਬੁੱਲਾ
ਤੇਰੀ ਚਾਪ
****
ਗਹਿਰੀ ਰਾਤ
ਮਨ ਦੇ ਅੰਦਰ ਹੰਝੂ
ਅੱਖੀਂ ਸੁੱਨ
****
ਗਹਿਰੀ ਰਾਤ
ਤੇਰਾ ਮੇਰਾ ਰਿਸ਼ਤਾ
ਇਕ ਸੁਪਨਾ
****
ਗਹਿਰੀ ਰਾਤ
ਸੋਚਾਂ ਦਾ ਤਾਣਾ ਬਾਣਾ
ਉਲਝੀ ਡੋਰ
****
ਗਹਿਰੀ ਰਾਤ
ਰੋਸ਼ਨੀ ਦੀ ਇਕ ਲਕੀਰ
ਤੇਰੀ ਉਡੀਕ
****
ਗਹਿਰੀ ਰਾਤ
ਕਿੰਨੀ ਵੱਡੀ ਚੁੱਪ 
ਮੇਰੇ ਅੰਦਰ
ਸੈਮ ਬਾਜਵਾ