ਦੋਸਤੋਂ ਯਾਤਰਾ ਤੇ ਹਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਾਹ ਕਿਆ ਔਲਕਿਕ ਨਜ਼ਰਾਂ ਸੀ ਉੱਚੇ ਪਹਾੜ ਨੀਵੇਂ ਬਦੱਲ ਟੇਡਾ ਮੇਡਾ ਰਸਤਾ ਵਲ ਖਾਦੀ ਨਦੀ ਉੱਚੇ ਝਰਨੇ ਠੰਡੇ ਪਾਣੀ ਦੀ ਝੀਲ/ਸਰੋਵਰ 16000 ਫੁੱਟ ਦੀ ਉਚਾਈ ਤੇ ਸਾਰੇ ਕੱਪੜੇ ਉਤਰ ਕੇ ਇਸ਼ਨਾਨ ਕਰਨਾ ਕਿਆ ਬਾਤ ਸੀ। ਬਰਫ਼ ਵਾਗ ਠਰ ਜਾਣਾ ਫਿਰ ਗੁਰਦੁਆਰਾ ਸਾਹਿਬ ‘ਚ ਮੇਥਾ ਟੇਕਣਾ ਬਾਣੀ ਸੁਣਾ ਅਰਦਾਸ ਕਰਨਾ ਇਸ ਸਭ ਤੋਂ ਬਆਦ ਬਾਬਾ ਜੀ ਗਰਮ ਗਰਮ ਦੇਗ਼ ਵੰਡਣਾ ਤੇ ਠੰਡੇ ਠੰਡੇ ਹੱਥਾਂ ਤੇ ਦੇਗ਼ ਦਾ ਆਉਣਾ ਕਿਆ ਬਾਤ ਸੀ।

ਸ਼੍ਰੀ ਹੇਮਕੁੰਟ ਸਾਹਿਬ ਜੀ–
ਠੰਡੇ ਠੰਡੇ ਹੱਥਾਂ ਤੇ ਰੱਖੀ ਬਾਬਾ ਜੀ 
ਗਰਮ ਗਰਮ ਦੇਗ਼

ਗੁਰਬਾਣੀ ਦਾ ਪਾਠ
ਕੰਨਾਂ ‘ਚ ਰਸ ਘੋਲਦੀ
ਝਰਨੇ ਦੀ ਆਵਾਜ਼

ਲਛਮਣ ਮੰਦਿਰ
ਗੁਰਦੁਆਰੇ ‘ਚ ਪ੍ਰਸ਼ਾਦ ਲੈ
ਖੜਕਾਏ ਟੱਲ

ਸ਼੍ਰੀ ਹੇਮਕੁੰਟ ਦੀ ਚੋਟੀ ਤੇ ਗੁਰਦੁਆਰੇ ਸਾਹਿਬ ਦੇ ਨਾਲ ਹੀ ਲਛਮਣ ਮੰਦਿਰ ਵੀ ਹੈ ਸ਼ਾਤ ਮਾਹੌਲ ‘ਚ ਜੋਂਦ ਟੱਲ ਨੂੰ ਕੋਈ ਖੜਕਾਉਦਾ ਹੈ ਤਾਂ ਚਾਰੇ ਪਾਸੇ ਗੂੰਜ ਪੈਦਾ ਹੋ ਜਾਦੀ ਹੈ…
ਬਾਕੀ ਦਾ ਹਾਲ ਅਗਲੇ ਹਫ਼ਤੇ
ਗੁਰਵਿੰਦਰ ਸਿੰਘ ਸਿੱਧੂ