ਵਿਆਹ ਵਾਲੇ ਘਰ ‘ਚ ਮਹਿਫਲ ਸਜੀ ਹੋਈ ਸੀ, ਔਰਤਾਂ ਘਰ ਅੰਦਰ ਵਿਆਹ ਦੇ ਗੀਤ ਗਾ ਰਹੀਆਂ ਸਨ ਅਤੇ ਆਦਮੀ ਬਾਹਰ ਗੈਰਜ ਵਿਚ ਹਾੜਾ-ਮੁਰਗਾ ਚਲਾ ਰਹੇ ਸਨ | ਮੇਰੀਆਂ ਕੁਝ ਗੱਡੀ ਚਲਾਉਣ ਦੀਆਂ ਜਿੰਮੇਦਾਰੀਆਂ ਕਾਰਨ ਹੱਥ ‘ਚ ਗਰਮਾ-ਗਰਮ ਚਾਹ ਦਾ ਕੱਪ ਸੀ | ਇੱਕ ਭਾਈ ਨੇ ਇੱਕ ਲਤੀਫ਼ਾ ਸੁਣਾਇਆ … ਸੀ ਤਾਂ ਉਹ ਘਸਿਆ-ਪਿਟਿਆ… ਪਰ ਇੱਕ ਹੋਰ ਭਾਈ ਦਾ ਆਪ-ਮੁਹਾਰਾ ਹਾਸਾ ਗਧੇ ਦੇ ਹਿਣਕਣ ਵਰਗੀ ਅਵਾਜ਼ ਵਾਂਗ ਨਿਕਲਿਆ … ਉਸ ਹਾਸੇ ਨੇ ਸਾਰਿਆਂ ਦੀਆਂ ਅੱਖਾਂ ਛਲਕਾ ਦਿੱਤੀਆਂ …

ਹਿਣਕਿਆ ਖੋਤਾ–
ਨੱਕ ਥਾਣੀਂ ਨਿਕਲਿਆ 
ਚਾਹ ਦਾ ਘੁੱਟ

ਜਗਰਾਜ ਸਿੰਘ ਨਾਰਵੇ