ਸੰਤਾਲੀ ਦੇ ਹੱਲੇ .. ਕਾਫਲਾ ਬਣਾ ਲਿਆ ਓਸ ਥਾਣੇਦਾਰ ਨੇ . ਅਖੇ ਚਲੋ ਮੁਸਲਮਾਨੋ ਤੁਹਾਨੂੰ ਮਲੇਰਕੋਟਲੇ ਪਹੁੰਚਾ ਦੇਵਾਂ . ਤੇ ਅੱਗੇ ਲਸੋਈ ਦੇ ਉਰ੍ਹਾਂ ਕੱਲਰਾਂ ਵਿੱਚ ਗੋਲੀ ਦਾ ਹੁਕਮ ਦੇ ਦਿੱਤਾ . ਖੂਨ ਨਾਲ ਲਾਲ ਹੋਈ ਚਿੱਟੀ ਕੱਲਰ ਦੀ ਮਿੱਟੀ ਮੈਂ ਆਪ ਅੱਖੀਂ ਦੇਖੀ ਐ .. ਕਹਿੰਦੇ ਕਹਿੰਦੇ ਰੁਕ ਗਿਆ ਖੈਰਦੀਨ ਕਿ ਪ੍ਰੀਤਮ …ਜਰਗੜੀ ਦੇ ਪੁਲ ਕੋਲ ਨਹਿਰੋਂ ਪਾਰ . ਬੜੀਆਂ ਲਾਸਾਂ ਪਈਆਂ… ਸਾਨੂੰ ਲੱਗਿਆ ਬਈ ਕੋਈ ਹਿੱਲਿਐ . ਦੋ ਕੁ ਕਿੱਲੇ ਦੇ ਫਰਕ … ਜਾ ਕੇ ਦੇਖਿਆ ਇੱਕ ਮੁੰਡਾ ਜਿਉਂਦਾ ਸੀ..ਇਹੀ ਛੇ ਸੱਤ ਸਾਲ ਦਾ ਹੋਣੈਂ .’ਕੱਲਾ ਰਹਿ ਗਿਆ ਸੀ .. ਦੇਖਿਆ ਨਾ ਜਾਵੇ…

ਚਿੱਟੀ ਮਿੱਟੀ ਤੇ ਡੁੱਲ੍ਹਿਆ ਖੂਨ 
ਪੱਗ ਦੇ ਲੜ ਨਾਲ ਮੈਂ ਪੂੰਝਾਂ ਹੰਝੂ
ਵਹਿੰਦੇ ਪਰਲ ਪਰਲ

ਚਰਨ ਗਿੱਲ