ਪੁਰਾਣੀ ਗੱਲ ਐ ਮੇਰਾ ਫੁੱਫੜ ਸਾਡੇ ਪਿੰਡ ਹੀ ਰਹਿੰਦਾ ਆ ਅਕਸਰ ਹੀ ਸਿਗਰਟਾਂ ਦੀ ਡੱਬੀ ਚ ਪੈਸੇ ਪਾ ਲੈਦਾ,ਕੇਰਾਂ
ਡੱਬੀ ਚੋ ਪੈਸੇ ਕੱਢਣੇ ਭੁੱਲ ਗਿਆ ਮੇਰੇ ਪਿੰਡ ਦੇ ਹੀ ਇੱਕ ਹੋਰ ਬੰਦੇ ਨੇ ਦੇਖ ਲਏ ਤੇ ਰੁਪਏ ਕੱਢ ਲਏ,ਇਸ ਤੋ ਬਾਦ ਉਸਦੀ ਆਦਤ ਹੀ ਬਣਗੀ ਉਹ ਅਕਸਰ ਡੱਬੀਆ ਹੀ ਫਰੋਲ ਦਾ ਰਹਿੰਦਾ ਸੀ,ਕਈ ਵਾਰੀ ਮਜ਼ਾਕ ਦੇ ਤੋਰ ਤੇ ਰੱਸੀ ਨਾਲ ਨੋਟ ਬੰਨ੍ਹ ਕੇ ਪਹੇ ਚ ਰੱਖ ਦੇਣਾ ਉਸ ਦੇਖਕੇ ਉਸਨੇ ਚੱਕਣ ਦੀ ਕੋਸ਼ਿਸ਼ ਕਰਨੀ ਅਸੀ ਹੋਲੀ.. ਧਾਗਾ ਖਿੱਚ ਲੈਣਾ ਇਸੇ ਤ੍ਰਰਾਂ ਕਈ.. ਮਜ਼ਾਕ ਕੀਤਾ…

ਲੰਘਦਾ ਵੜ੍ਹਦਾ
ਫਰੋਲੇ ਡੱਬੀਆ
ਨਿਗਾਹ ਛਿੱਲੜਾਂ ਚ

ਤੇਜੀ ਬੇਨੀਪਾਲ