ਤਪਦਾ ਹਾੜ੍ਹ
ਮੋਰ ਦੇ ਸਿਰ ‘ਤੇ ਮੰਡਲਾਈਆਂ
ਸਾਵਾਣ ਘਟਾਵਾਂ

ਚਿੱਤਰਕਲਾ 'ਚ ਅਤਿ-ਯਥਾਰਥਵਾਦ (surrealism) ਮੇਰੇ ਚਿੱਤਰਾਂ ਦਾ ਵਿਸ਼ਾ ਰਿਹਾ ਹੈ, ਜਿਸ ਵਿੱਚ ਵਿਦਰੋਹੀ ਸਮਾਨਾਂਤਰ ਬਿੰਬਾਵਲੀ (juxtaposition ) ਦਾ ਇੱਕ ਅਹਿਮ ਕਿਰਦਾਰ ਹੈ, ਇਸ metaphor ਬਾਰੇ ਮੈ ਪਿਛਲੀ ਤਿੰਨ ਦਹਾਕਿਆਂ ਤੋਂ ਜਾਗਰੁਕ ਹਾਂ, ਪਰ ਹਾਇਕੂ 'ਚ juxtaposition ਬਾਰੇ ਮੈਨੂੰ ਪਿਛਲੇ ਚਾਰ ਮਹੀਨਿਆਂ ਤੋਂ  ਹੀ ਪਤਾ ਚਲਿਆ ਹੈ, ਜਦੋਂ ਮੈਂ ਬਾਸ਼ੋ ਦੇ ਹਾਇਕੂ ਬਾਰੇ ਪੜ੍ਹ ਰਿਹਾ ਸਾਂ .....ਮੇਰੇ ਇਸ ਚਿੱਤਰ ਵਿਚ ਮੋਰ ਦੇ ਪੈਰਾਂ ਹੇਠਲਾ ਲਾਲ ਡ੍ਰੇਪਰ ਤਪਸ਼ ਦਾ ਚਿੰਨ ਹੈ...

ਤਪਦਾ ਹਾੜ੍ਹ
ਮੋਰ ਦੇ ਸਿਰ 'ਤੇ ਮੰਡਲਾਈਆਂ
ਸਾਵਾਣ ਘਟਾਵਾਂ
ਅਮਰਾਓ ਸਿੰਘ ਗਿੱਲ