ਹਾਇਬਨ —
ਮੈਨੂ ਜਦੋ ਪਤਾ ਲੱਗਿਆ ਤਾਂ ਮੈਂ ਇੱਕਦਮ ਸੁੰਨ ਹੋ ਗਿਆ ..ਗੱਲ ਤਾਂ ਪੁਰਾਣੀ ਹੈ ਪਰ ਜਿਹਨ ਵਿਚ ਅਜੇ ਵੀ ਹੈ ਰਾਣੋ ਦਾ ਘਰਵਾਲਾ ਫੌਜ ਵਿਚ ਸੂਬੇਦਾਰ ਸੀ ਤੇ 1971 ਦੀ ਜੰਗ ਵਿਚ ਸਿੱਖ ਬਟਾਲੀਅਨ ਵੱਲੋਂ ਜੰਗ ਦੇ ਮੈਦਾਨ ਵਿਚ ਸੀ ! ਜੰਗ ਤਾਂ ਭਾਰਤ ਜਿੱਤ ਗਿਆ ਪਰ ਆਪਣੇ ਕਈ ਫੌਜੀ ਓਹ ਹਾਰ ਗਿਆ ਸੀ ..ਭਾਰਤ ਦੇ ਕਈ ਫੌਜੀ ਉਸ ਪਾਰ ਦੇ ਮੁਲਕ ਨੇ ਕੈਦ ਕਰ ਲਏ , ਕਈ ਦਿਨ ਵਾਪਿਸ ਨਾ ਆਇਆ ਤਾਂ ਰਾਣੋ ਨੂੰ ਯਕੀਨ ਹੋਇਆ ਕੇ ਉਸਦਾ ਸੁਮੇਰ ਜੰਗ ਵਿਚ ਕਿਧਰੇ ਰਹ ਗਿਆ ..ਬਹੁਤ ਲੰਮੇ ਸਮੇ ਤਕ ਰਾਣੋ ਨੇ ਕਈ ਦਫਤਰਾਂ ਵਿਚ ਆਪਣੇ ਘਰਵਾਲੇ ਬਾਰੇ ਪੁਛ ਪੜਤਾਲ ਕੀਤੀ , ਰਖਿਆ ਮੰਤਰੀ , ਵਿਦੇਸ਼ ਮੰਤਰੀ ਸਮੇਤ ਕਈ ਦਫਤਰਾਂ ਚੋ ਕਈ ਦਰਖਾਸਤਾਂ ਵੀ ਦਿੱਤੀਆ ਪਰ ਉਸਦੇ ਘਰਵਾਲੇ ਸੁਮੇਰ ਦਾ ਕੁਝ ਪਤਾ ਨਹੀ ਲੱਗਿਆ !ਇਕ ਦਿਨ ਰੇਡੀਓ ਤੇ ਖਬਰ ਆਈ ਕੇ ਜੰਗ ਵਿਚ ਲੜ ਰਹੇ ਕਈ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਚ ਬੰਦ ਨੇ ਤੇ ਸਰਕਾਰ ਇਸ ਬਾਰੇ ਜਲਦ ਹੀ ਕੋਈ ਉਚ ਕਦਮ ਚੁੱਕੇਗੀ ,ਰਾਣੋ ਨੇ ਦੂਜਾ ਵਿਆਹ ਨਹੀ ਕਰਵਾਇਆ ਇਸ ਉਮੀਦ ਚ ਕੇ ਸੁਮੇਰ ਵਾਪਿਸ ਆਵੇਗਾ .ਅੱਜ ਇਕਤਾਲੀ ਸਾਲ ਬਾਅਦ ਵੀ ਰਾਣੋ ਦਾ ਇੰਤਜਾਰ ਨਹੀ ਮੁੱਕਿਆ ..ਸਰਹੱਦ ਤੇ ਅਕਸਰ ਜਾਂਦੀ ਹੈ ਤੇ ਅਕਸਰ ਡੁੱਬਦੇ ਸੂਰਜ ਵਿਚ ਮੁੜਦੇ ਪਰਿੰਦਿਆਂ ਨੂੰ ਵੇਖਦੀ ਹੈ !

ਪਤਝੜੀ ਸ਼ਾਮ –
ਟਾਹਣੀ ਤੇ ਬਚਿਆ 
ਆਖਿਰੀ ਪੱਤਾ

ਅਮਿਤ ਸ਼ਰਮਾ