ਬੱਦਲਵਾਈ ਕਈ ਦਿਨਾਂ ਤੋਂ ਬਣੀ ਹੋਈ ਹੈ . ਅਚਾਨਕ ਮਿਲ ਗਿਆ ਉਹ . ..ਦਿਨਾਂ ਵਿੱਚ ਹੀ ਬਹਤ ਬਦਲ ਗਿਆ ਸੀ . ਮੈਂ ਉਹਦਾ ਚਿਹਰਾ ਪੜ੍ਹਨ ਦਾ ਯਤਨ ਕੀਤਾ. ਮੁਸਕਰਾਹਟ ਦੀਆਂ ਲਿਸ਼ਕਾਂ ਨਾਲ ਚਿਹਰੇ ਤੇ ਨਿੱਕੇ ਨਿੱਕੇ ਖਾਨੇ ਨਿੱਖਰੇ ਨਜ਼ਰ ਆ ਰਹੇ ਸਨ . ਐਪਰ ਇਨ੍ਹਾਂ ਖਾਨਿਆਂ ਵਿੱਚ ਜਿਵੇਂ ਉਦਾਸੀ ਜਮੀ ਬੈਠੀ ਹੋਵੇ ..ਕਹਿੰਦਾ ,’ ਮੈਂ ਤਾਂ ਖੂਬ ਮਜੇ ਨਾਲ ਜਗਤ ਤਮਾਸ਼ਾ ਦੇਖ ਰਿਹਾ ਹਾਂ …..’
ਉਹੀ ਥਾਂ . ਅੱਧੀ ਢਹੀ ਪੁਲੀ ਦੀ ਕੰਧੜੀ ਤੇ ਲੱਤਾਂ ਲਮਕਾ ਅਸੀਂ ਹੋਰ ਕੋਲ ਹੋ ਬੈਠ ਗਏ . ਛਿਪਦੇ ਦੀ ਲਾਲੀ ਨਾਲ ਗੂੜ੍ਹੇ ਰੰਗੀਨ ਵਰਤਾਰੇ ਰੂਪ ਵਟਾ ਰਹੇ ਸਨ .

ਸਾਉਣ ਦਾ ਛੜਾਕਾ
ਮੇਰੇ ਪਿੰਡੇ ਤੇ ਪਿੱਤ ਨੂੰ ਸਹਿਲਾਵੇ
ਨੁੱਚੜ ਰਿਹਾ ਪਾਣੀ

ਚਰਨ ਗਿੱਲ