‘ਤਾਇਆ ਸਿਆਂ ,ਹਾਅ ਸਵੇਰੇ ਸਵੇਰੇ ਨਿੰਮ ਤੋਂ ਕੀ ਤੋੜੀ ਜਾਨੈਂ ‘ਘਰਾਂ ਚੋਂ ਲੱਗਦੇ ਮਾਮੇ ਨੇ ਮੇਰੇ ਨਾਨਾ ਜੀ ਨੂੰ ਬੁਲਾਉਣ ਦੇ ਇਰਾਦੇ ਨਾਲ ਪੁਛਿਆ ,ਉਂਝ ਉਸ ਨੂੰ ਪਤਾ ਹੀ ਸੀ ਕਿ ਨਾਨਾ ਜੀ ਕੀ ਤੋੜ ਰਹੇ ਹਨ ..’ਮੱਲਾ ਮੈਂ ਤਾਂ ਦਾਤਣ ਤੋੜਨ ਆਸਤੇ ਸੋਟੀਆਂ ਮਾਰਦਾ ਸੀ .ਤੁਸੀਂ ਤਾਂ ਹਾਅ ਝੱਗ ਜੀ ਫੇਰ ਲੈਨੇ ਓਂ ਦੰਦਾਂ ਤੇ..ਮੈਥੋਂ ਇਹ ਯਭਖਾਨਾ ਹੁੰਦਾ ਨੀ ..ਨਾਲੇ ਸ਼ੇਰਾ ਦਾਤਨ ਤਾਂ ਬਹੁਤ ਵਧੀਆ ਚੀਜ਼ ਹੈ .ਆਹ ਦੇਖਲਾ ਤੇਰੇ ਦੰਦਾਂ ਨਾਲੋਂ ਮੇਰੇ ਦੰਦ ਅੱਜ ਵੀ ਕੈਮ ਪਏ ਆ ..ਹੁਣ ਵੀ ਛੱਲੀਆਂ ਚੱਬ ਲਈਦੀਆਂ ਨੇ ..ਤੇ ਆਹ ਗੰਨਾ ਤਾਂ ਰੋਜ਼ ਆਗੂਂ ਚੂਪੀਦਾ……
::

ਤਰੇਲੀ ਸਵੇਰ-
ਖੂੰਡੀ ਫ਼ਸਾ ਹਲੂਣੀ ਬਾਬੇ ਨੇ
ਨਿੰਮ ਦੀ ਪੱਕੜ ਟਾਹਣੀ

ਗੁਰਮੁਖ ਭੰਦੋਹਲ ਰਾਈਏਵਾਲ