ਕੁਝ ਦਿਨ ਹੋਏ ਘਰ ਦੇ ਪਿਛਵਾੜੇ (backyard) ਵਿਚ ਸਾਹੀ ਨੇ ਤਿੰਨ ਬੱਚੇ (bunny) ਦਿੱਤੇ। ਜਿਨ੍ਹਾਂ ਨੂੰ ਅਚਾਨਕ ਵੇਖ, ਫੁੱਲਾਂ ਨੂੰ ਪਾਣੀ ਦੇਂਦੀ, ਸੁਰਿੰਦਰ (ਮੇਰੀ ਜੀਵਨ ਸਾਥਣ) ਪਹਿਲਾਂ ਤਰਭਕੀ ਫਿਰ ਗਦ-ਗਦ ਹੋ ਗਈ। ਸਾਹੀ ਸਵੇਰੇ ਸ਼ਾਮ ਲੁਕਦੀ ਛਿਪਦੀ ਅਪਣੇ ਬੱਚਿਆਂ ਨੂੰ ਮਿਲਣ ਆਉਂਦੀ। ਕੱਲ੍ਹ ਸ਼ਾਮ ਸੁਰਿੰਦਰ ਨੇ ਮੈਨੂੰ ਚੁਪਕੇ ਜੇ ਆ ਕੇ ਕਿਹਾ “ਆਓ ਤੁਹਾਨੂੰ ਕੁਝ ਵਿਖਾਵਾਂ।” ਪਿਛਵਾੜੇ ਵਿਚ ਸਾਹੀ ਅਪਣੇ ਬੱਚਿਆਂ ਨੂੰ ਦੁੱਧ ਚੁੰਘਾ ਰਹੀ ਸੀ। ਸੁਰਿੰਦਰ ਨੇ ਕੁਝ ਕਿਹਾ ਤਾਂ ਮੈਂ ਉਸ ਦੀਆਂ ਸਿਲ੍ਹੀਆਂ ਅੱਖਾਂ ਵਲ ਵੇਖਿਆ।


ਸਹੀ ਚੁੰਘਾਵੇ ਦੁੱਧ –

ਛਾਤੀ ‘ਤੇ ਹੱਥ ਧਰਕੇ ਉਸਨੇ 
ਕਿਹਾ ‘ਹਾਏ ਮਮਤਾ’

ਅਮਰਜੀਤ ਸਾਥੀ