ਲਮਕਵੀਂ ਔੜ … ਉੱਪਰੋਂ ਲੋਹੜੇ ਦਾ ਵੱਟ . ਤ੍ਰਾਹ ਤ੍ਰਾਹ ਕਰ ਰਹੇ ਵਣ , ਮਾਨਸ ਤੇ ਪੰਖੇਰੂ . ਪੱਕੀਆਂ ਕੰਧਾਂ ਤਪਦੀਆਂ ਰਹੀਆਂ ਸਾਰਾ ਦਿਨ ਤੇ ਰਾਤ ਨੂੰ ਤਪਾਉਣ ਲਗੀਆਂ ਕਮਰਿਆਂ ਦੇ ਅੰਦਰਲੀ ਹਵਾ. ਸਾਹ ਘੁੱਟ ਰਿਹਾ ਹੈ. ਚੱਲ ਮਨਾ ਕੋਠੇ ਤੇ ਖੁੱਲ੍ਹੀ ਹਵਾ ‘ਚ . ਕਦੇ ਕਦੇ ਅਰਾਮਦੇਹ ਹਵਾ ਦਾ ਸਾਹ ਆਉਂਦਾ ਹੈ …

ਹੁਨਾਲੀ ਰਾਤ 
ਛੱਤ ਤੇ ਰੁਮਕੀ ਮੇਰੇ ਕੰਨੀਂ 
ਪੀਹੂ ਪੀਹੂ ਦੀ ਟੁਣਕਾਰ

ਚਰਨ ਗਿੱਲ