ਬਦਾਮੀ ਰੰਗੀ
ਗੁੱਤ ਖਾਂਦੀ ਵਲੇਵੇਂ 
ਕੋਲ਼ ਦੀ ਲੰਘੀ 

ਕਰ ਰਹੀ ਦੁਆ 
ਬੁੱਤਖਾਨੇ ‘ਚ ਵਿਧਵਾ 
ਧੀ ਦਾ ਵਿਆਹ 

ਰਹ ਗਿਆ 
ਤਰਬੂਜ ਦਾ ਬੀਜ 
ਗੋਰੀ ਗੱਲ੍ਹ ਤੇ

ਸੰਜੇ ਸਨਨ