ਸੰਗਰਾਂਦ –
ਬੇਬੇ ਤੁਰੀ ਗੁਰੂਘਰ 
ਬਾਪੁ ਦਾਣਾ ਮੰਡੀ 

ਸਾਈਬਰ ਕੈਫ਼ੇ –
ਰੋਟਿਆਂ ਵੀ ਹੁੰਦੀਆਂ ਡਾਉਨਲੋਡ 
ਪੁੱਛੇ ਭਿਖਾਰੀ ਦਾ ਬੱਚਾ 

ਅੱਜ ਫਿਰ ਉੱਤਰੀ 
ਛੜੇ ਦੇ ਸਾਈਕਲ ਦੀ ਚੇਨ
ਨਰਸਿੰਗ ਕਾਲਜ ਸਾਮ੍ਹਣੇ 

ਪੁਰਾਣੀ ਹਵੇਲੀ 
ਪਾਥੀਆਂ ਨਾਲ ਢਕੀਆਂ 
ਨਾਨਕਸ਼ਾਹੀ ਇੱਟਾਂ 

“ਇਕ ਤੇਰੀ ਓਟ”
ਕਹਿ ਕੇ ਮੱਥਾ ਟੇਕਿਆ 
ਚੜ੍ਹਾ ਕੇ ਪਾਟਾ ਨੋਟ 

ਸੰਜੇ ਸਨਨ