ਪੁੱਤ ਲਾਪਤਾ
ਚੌਰਾਹੇ ‘ਤੇ ਪੋਸਟਰ 
ਬਾਪ ਦੀਆਂ ਅੱਖਾਂ ‘ਚ ਅੱਥਰੂ 

ਕਸਾਈ ਦੀ ਦੁਕਾਨ 
ਗੁਆਂਢ ਕਲੀਨਿਕ ਦੀ ਚੱਠ 
ਚੇਹਰੇ ‘ਤੇ ਮੁਸਕਾਨ 

ਪੈ ਰਿਹਾ ਸੜਕ ਤੇ
ਉੱਸਰਦੇ ਮਾਲ ਦਾ ਪਰਛਾਵਾਂ 
ਰੁੱਖਾਂ ਦੀ ਥਾਂ 

ਜੁੜਿਆ ਪਰਿਵਾਰ 
ਬਾਪੂ ਦੀ ਬਰਸੀ 
ਬਦਲਿਆ ਹਾਰ

ਸੰਜੇ ਸਨਨ