ਗਰਮੀ ਬਾਰੇ ਅੱਜ ਕਿਸੇ ਨੇ ਗੱਲ ਕੀਤੀ ਕਿ ਇੰਡੀਆ ‘ਚ ਗਰਮੀ ਹੋ ਗਈ। ਤੇ ਪਤਾ ਨਹੀਂ ਕਿਉਂ ਕੁਝ ਯਾਦਾਂ ਆ ਰਹੀਆਂ ਨੇ ਬਚਪਨ ਦੀਆਂ ਗਰਮੀਆਂ ਦੀਆਂ। ਅਸੀਂ ਸਹੇਲੀਆਂ ਨੇ ਇਕੱਠੀਆਂ ਹੋ ਕੇ ਸਕੂਲ ਜਾਣਾ ਹਮੇਸ਼ਾਂ ਉਲਟੀ ਸਾਈਡ ਤੇ ਹੀ ਤੁਰਨਾ…ਸਕੂਲ ਤੋਂ ਵਾਪਸ ਆਉਂਦਿਆਂ ਗਰਮੀ ਐਨੀ ਲੱਗਣੀ ਕਿ ਸਾਡੇ ਪਿੰਡ ਸਕੂਲ ਦੇ ਰਸਤੇ ‘ਚ ਇੱਕ ਖੂ੍ਹ ਹੁੰਦਾ ਸੀ ਟਿੰਡਾਂ ਵਾਲਾ ਉਥੇ ਪਾਣੀ ਨਾਲ ਚੁੰਨੀਆਂ ਗਿੱਲੀਆਂ ਕਰ ਕੇ ਸਿਰ ਤੇ ਲੈ ਲੈਣੀਆਂ ਮਜੇ ਨਾਲ ਉਥੇ ਠੰਢਾ ਪਾਣੀ ਪੀ ਕੇ ਫਿਰ ਘਰ ਵੱਲ ਜਾਣਾ ਉਹ ਖੂਹ ਚਲਦਾ ਰਹਿੰਦਾ ਹੁੰਦਾ ਸੀ। ਇੱਕ ਬਾਰ ਅਸੀਂ ਟਿੰਡ ਵਿੱਚ ਡੱਡੂ ਨਿਕਲਦਾ ਦੇਖ ਲਿਆ ਤੇ ਉਥੋਂ ਪਾਣੀ ਪੀਣਾ ਬੰਦ ਕਰ ਦਿੱਤਾ….
ਖੁਹ ਦੀਆਂ ਟਿੰਡਾਂ
ਛੜੱਪਾ ਮਾਰਿਆ ਡੱਡੂ
ਮੈਂ ਮਾਰੀ ਛਾਲ਼

ਅਵੀ ਜਸਵਾਲ