ਫੋਨ ਖੜਿਕਆ 
ਭੱਜਿਆ ਘਰ ਵੱਲ
ਪ੍ਰਸਿੱਧ ਜੋਤਸ਼ੀ 

ਸੂਫ਼ੀ ਕਵੀ
ਤੁੜਵਾਵੇ ੧੦੦ ਦਾ ਨੋਟ 
ਠੇਕੇ ਤੋਂ 

ਬਾਰਸ਼ ਦੀ ਬੂੰਦ
ਗੋਰੀ ਗੱਲ੍ਹ ਤੋਂ ਤਿਲਕ ਕੇ
ਠੋਡੀ ਤੇ ਅਟਕੀ 

ਕੁੱਲ ਦੇਵਤਾ 
ਪਹੁੰਚੇ ਢੋਲ ਬਜਾਉਂਦੇ 
ਲੇਲੇ ਦੇ ਮੱਥੇ ਤਿਲਕ

ਸੰਜੇ ਸਨਨ