ਫੌਜੀ ਰੱਖਿਆ
ਟਾਂਗੇ ‘ਚ ਟਰੰਕ
ਦਰਾਂ ‘ਚ ਖੜੀ

ਮੁੜ-ਮੁੜ ਵੇਖੇ
ਟਾਂਗੇ ‘ਚ ਟਰੰਕ ਰੱਖਦਾ
ਫੌਜੀ ਦਰਾਂ ਵੱਲ

ਗੜੇ ਝੱਖੜ
ਵਿਹੜੇ ਵਿਚਲੀ ਕੱਚੀ ਕੰਧ
ਢਹਿ ਢੇਰੀ

ਇੰਦਰਜੀਤ ਸਿੰਘ ਪੁਰੇਵਾਲ