ਛਕ ਰਿਹਾ ਪਰੌਂਠੇ 
ਬੀ.ਪੀ. ਦਾ ਮਰੀਜ਼ 
ਸੈਰ ਤੋਂ ਬਾਅਦ

ਦਰ ‘ਤੇ ਖੜ੍ਹੀ 
ਅੱਜ ਵੀ ਨਾ ਰੁਕਿਆ ਡਾਕੀਆ 
ਨੈਣੀ ਲੱਗੀ ਝੜੀ

ਸ਼ੀਸ਼ੇ ਸਾਹਵੇਂ ਖਲੋਈ 
ਪਿੱਛੇਂ ਖੜ੍ਹੀ ਮਾਂ ਨਾ ਦਿਸੇ
ਧੀ ਜਵਾਨ ਹੋਈ 

ਗੋਲੀ ਦੀ ਅਵਾਜ਼ 
ਪਰਿੰਦਾ ਫੜਫੜਾਇਆ 
ਨਿੰਮ ਦੀ ਟਹਿਣੀ 

ਬਾਰਾਤ ਦਾ ਆਗਮਨ
ਲਗਾ ਰਿਹਾ ਤਹਿ ਗਿਣ ਕੇ 
ਮਿਲਣੀ ਵਾਲੇ ਕੰਬਲ

ਸੰਜੇ ਸਨਨ